Hardik Pandiya nad MS Dhoni Dance: ਹਾਰਦਿਕ ਪੰਡਿਯਾ ਅਜਿਹਾ ਭਾਰਤੀ ਕ੍ਰਿਕਟਰ ਹੈ, ਜਿਸ ਦੀ ਮੌਜੂਦਗੀ ਸੋਸ਼ਲ ਮੀਡੀਆ ‘ਤੇ ਵੀ ਦੇਖਣ ਨੂੰ ਮਿਲਦੀ ਹੈ। ਵੱਡੀ ਗਿਣਤੀ ‘ਚ ਲੋਕ ਹਾਰਦਿਕ ਨੂੰ ਫੋਲੋ ਕਰਦੇ ਹਨ ਤੇ ਉਨ੍ਹਾਂ ਦੀ ਹਰ ਪੋਸਟ ‘ਤੇ ਬਹੁਤ ਸਾਰਾ ਪਿਆਰ ਦਿੰਦੇ ਹਨ। ਹਾਰਦਿਕ ਵੀ ਆਪਣੇ ਪ੍ਰਸ਼ੰਸਕਾਂ ਲਈ ਕੋਈ ਨਾ ਕੋਈ ਪੋਸਟ ਸ਼ੇਅਰ ਕਰਦੇ ਰਹਿੰਦੇ ਹਨ। ਹਾਰਦਿਕ ਪੰਡਿਯਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ।
View this post on Instagram
ਜਿਵੇਂ ਹੀ ਇਹ ਵੀਡੀਓ ਆਇਆ ਇੰਟਰਨੈੱਟ ‘ਤੇ ਇਸ ਨੇ ਧਮਾਲ ਮਚਾਉਣਾ ਸ਼ੁਰੂ ਕਰ ਦਿੱਤਾ। ਵੀਡੀਓ ‘ਚ ਹਾਰਦਿਕ ਪੰਡਿਯਾ, ਮਹਿੰਦਰ ਸਿੰਘ ਧੋਨੀ ਨਾਲ ਵੱਖ-ਵੱਖ ਗੀਤਾਂ ‘ਤੇ ਜ਼ਬਰਦਸਤ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਹਾਰਦਿਕ ਪੰਡਿਯਾ ਨੇ ਖੁਦ ਆਪਣੇ ਇੰਸਟਾ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਵੀਡੀਓ ਦੀ ਸ਼ੁਰੂਆਤ ਸ਼ਾਹਿਦ ਕਪੂਰ ਦੇ ਮਸ਼ਹੂਰ ਗਾਣੇ ‘ਗੰਦੀ ਬਾਤ’ ਨਾਲ ਹੁੰਦੀ ਹੈ, ਜਿਸ ‘ਚ ਮਾਹੀ ਤੇ ਪੰਡਿਯਾ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ‘ਦਿੱਲੀ ਵਾਲੀ ਗਰਲਫ੍ਰੈਂਡ’ ਗੀਤ ‘ਤੇ ਵੀ ਦੋਵਾਂ ਦਾ ਮਸਤੀ ਭਰਿਆ ਅੰਦਾਜ਼ ਦੇਖਣ ਨੂੰ ਮਿਲਦਾ ਹੈ। ਵੀਡੀਓ ‘ਚ ਰੈਪਰ ਬਾਦਸ਼ਾਹ ਨਾਲ ਮਿਲ ਕੇ ਦੋਵਾਂ ਨੇ ਪਾਰਟੀ ਨੂੰ ਅੱਗ ਲਗਾ ਦਿੱਤੀ।
ਵੀਡੀਓ ਸ਼ੇਅਰ ਕਰਦੇ ਹੋਏ ਹਾਰਦਿਕ ਪੰਡਯਾ ਨੇ ਇਸ ਦੇ ਕੈਪਸ਼ਨ ‘ਚ ਲਿਖਿਆ, ‘Our jam, our moves 🤙 What a night!’। ਕੁਝ ਸਮਾਂ ਪਹਿਲਾਂ ਸ਼ੇਅਰ ਕੀਤੇ ਗਏ ਇਸ ਵੀਡੀਓ ‘ਤੇ ਲਾਈਕਸ ਦੀ ਭਰਮਾਰ ਹੈ। ਸੋਸ਼ਲ ਮੀਡੀਆ ਯੂਜ਼ਰਸ ਇਸ ਵੀਡੀਓ ‘ਤੇ ਮਜ਼ਾਕੀਆ ਪ੍ਰਤੀਕਿਰਿਆਵਾਂ ਦੇ ਰਹੇ ਹਨ। ਵੀਡੀਓ ‘ਤੇ ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ, ‘ਕੀ ਜੁਗਲਬੰਦੀ ਹੈ’। ਤਾਂ ਉੱਥੇ ਇੱਕ ਹੋਰ ਨੇ ਲਿਖਿਆ, ‘ਮਾਹੀ ਦੇ ਮੂਵਸ ਨੇ ਅੱਗ ਲਾ ਦਿੱਤੀ’।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h