ਜਦੋਂ ਦੇਸ਼ ਆਜ਼ਾਦੀ ਦੀ ਲੜਾਈ ਲੜ ਰਿਹਾ ਸੀ, ਉਸੇ ਸਮੇਂ ਕੇਸੀ ਮਹਿੰਦਰਾ, ਜੇਸੀ ਮਹਿੰਦਰਾ ਐਂਡ ਮਲਿਕ ਗੁਲਾਮ ਮੁਹੰਮਦ ਨੇ ਮਹਿੰਦਰਾ ਐਂਡ ਮੁਹੰਮਦ ਨਾਂ ਨਾਲ ਕੰਪਨੀ ਸ਼ੁਰੂ ਕੀਤੀ।ਇਸਦੀ ਸ਼ੁਰੂਆਤ 2 ਅਕਤੂਬਰ 1945 ਨੂੰ ਪੰਜਾਬ ਵਿੱਚ ਲੁਧਿਆਣਾ ਦੀ ਇੱਕ ਸਟੀਲ ਵਪਾਰਕ ਕੰਪਨੀ ਵਜੋਂ ਹੋਈ। ਜੇਸੀ ਮਹਿੰਦਰਾ, ਨਹਿਰੂ ਅਤੇ ਗਾਂਧੀ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਸੀ।
ਇਹੀ ਕਾਰਨ ਸੀ ਕਿ ਕੰਪਨੀ ‘ਚ ਗੁਲਾਮ ਮੁਹੰਮਦ ਦੀ ਥੋੜ੍ਹੀ ਜਿਹੀ ਹਿੱਸੇਦਾਰੀ ਹੋਣ ਦੇ ਬਾਵਜੂਦ ਉਸ ਦਾ ਨਾਂ ਕੰਪਨੀ ਦੀ ਸੰਸਥਾਪਕ ਸੂਚੀ ਵਿੱਚ ਸ਼ਾਮਲ ਹੋਇਆ। ਤਾਂ ਜੋ ਦੇਸ਼ ਦੇ ਲੋਕਾਂ ਤੱਕ ਏਕਤਾ ਦਾ ਸੰਦੇਸ਼ ਪਹੁੰਚ ਸਕੇ।ਜਿਵੇਂ ਹੀ ਦੇਸ਼ ਦੀ ਵੰਡ ਹੋਈ, ਗੁਲਾਮ ਮੁਹੰਮਦ ਨੇ ਪਾਕਿਸਤਾਨ ਨੂੰ ਚੁਣਿਆ, ਕੰਪਨੀ ਨੂੰ ਨਹੀਂ। ਉਹ ਪਾਕਿਸਤਾਨ ਗਏ ਤੇ ਉੱਥੇ ਪਹਿਲੇ ਵਿੱਤ ਮੰਤਰੀ ਚੁਣੇ ਗਏ। ਬਾਅਦ ਵਿੱਚ 1951 ਵਿੱਚ ਗੁਲਾਮ ਮੁਹੰਮਦ ਪਾਕਿਸਤਾਨ ਦਾ ਗਵਰਨਰ ਵੀ ਬਣੇ।
ਗੁਲਾਮ ਦੇ ਜਾਣ ਤੋਂ ਬਾਅਦ ਕੰਪਨੀ ਦੇ ਕਾਰੋਬਾਰ ‘ਤੇ ਵੀ ਇਸ ਦਾ ਕਾਫ਼ੀ ਪ੍ਰਭਾਅ ਪਿਆ। ਕੰਪਨੀ ਦੇ ਨਾਂਅ ਨੂੰ ਲੈ ਕੇ ਕਾਫੀ ਚਰਚਾ ਹੋਣ ਲੱਗੀ। ਆਖ਼ਰ ‘ਚ ਜੇਸੀ ਮਹਿੰਦਰਾ ਨੇ ਆਪਣੀ ਸਮਝਦਾਰੀ ਦੇ ਨਾਲ ਕੰਪਨੀ ਦਾ M&M ਟੈਗ ਬਰਕਰਾਰ ਰੱਖਦਿਆਂ ਮਹਿੰਦਰਾ ਐਂਡ ਮੁਹੰਮਦ ਤੋਂ ਨਾਂ ਬਦਲ ਕੇ ਮਹਿੰਦਰਾ ਐਂਡ ਮਹਿੰਦਰਾ ਕਰ ਦਿੱਤਾ।
ਮਹਿੰਦਰਾ ਐਂਡ ਮਹਿੰਦਰਾ ਦੇ ਸ਼ੇਅਰ ਪਹਿਲੀ ਵਾਰ 15 ਜੂਨ 1955 ਨੂੰ ਬੰਬਈ ਸਟਾਕ ਐਕਸਚੇਂਜ ਲਿਸਟ ‘ਚ ਸ਼ਾਮਿਲ ਹੋਏ। ਜੀਪ ਦੀ ਸਫਲਤਾ ਤੋਂ ਬਾਅਦ ਮਹਿੰਦਰਾ ਐਂਡ ਮਹਿੰਦਰਾ ਨੇ ਅਮਰੀਕਾ ਦੀ ਇੰਟਰਨੈਸ਼ਨਲ ਹਾਰਵੈਸਟਰ ਕੰਪਨੀ ਨਾਲ ਮਿਲ ਕੇ ਟਰੈਕਟਰ ਬਣਾਉਣੇ ਸ਼ੁਰੂ ਕੀਤੇ।
ਟਰੈਕਟਰਾਂ ਦੇ ਨਾਲ-ਨਾਲ ਕੰਪਨੀ ਨੇ ਖੇਤੀ ਮਸ਼ੀਨਰੀ, ਸਾਜ਼ੋ-ਸਾਮਾਨ ਅਤੇ ਸੰਦ ਵੀ ਤਿਆਰ ਕਰਦੀ ਹੈ। 1983 ਵਿੱਚ ਟਰੈਕਟਰ ਨਿਰਮਾਣ ਸ਼ੁਰੂ ਕਰਨ ਦੇ 20 ਸਾਲਾਂ ਦੇ ਅੰਦਰ, ਮਹਿੰਦਰਾ ਦੁਨੀਆ ਦੀ ਸਭ ਤੋਂ ਵੱਡੀ ਟਰੈਕਟਰ ਨਿਰਮਾਤਾ ਕੰਪਨੀ ਬਣ ਗਈ।
ਅੱਜ ਮਹਿੰਦਰਾ ਟਰੈਕਟਰ ਦੁਨੀਆ ਦੇ 50 ਤੋਂ ਵੱਧ ਦੇਸ਼ਾਂ ਵਿੱਚ ਵੇਚੇ ਜਾਂਦੇ ਹਨ ਤੇ ਪਿਛਲੇ ਤਿੰਨ ਦਹਾਕਿਆਂ ਤੋਂ ਟਾਪ ਦੀ ਟਰੈਕਟਰ ਕੰਪਨੀ ਹੈ।
ਟਰੈਕਟਰ ਨੇ ਮਹਿੰਦਰਾ ਦਾ ਨਾਂਅ ਹਰ ਘਰ ਤੱਕ ਪਹੁੰਚਾ ਦਿੱਤਾ। ਇਸ ਤੋਂ ਬਾਅਦ 1990 ਦੇ ਅਖੀਰ ਵਿੱਚ ਮਹਿੰਦਰਾ ਨੇ ਦੇਸ਼ ਦੇ ਲੋਕਾਂ ਨੂੰ SUV ਕਾਰਾਂ ਦੇਣ ਦਾ ਫੈਸਲਾ ਕੀਤਾ। ਇਸ ਦੌਰਾਨ ਭਾਰਤੀ ਬਾਜ਼ਾਰ ਵਿੱਚ ਮਾਰੂਤੀ ਅਤੇ ਹੁੰਡਈ ਕਾਰਾਂ ਦਾ ਦਬਦਬਾ ਰਿਹਾ, ਜਿਸ ਕਰਕੇ SUV ਕਾਰਾਂ ਬਹੁਤ ਘੱਟ ਚਲੀਆਂ।
M&M ਦਾ ਵਪਾਰਕ ਸਾਮਰਾਜ ਸਿਰਫ਼ ਜੀਪਾਂ, ਟਰੈਕਟਰਾਂ ਜਾਂ SUV ਬਣਾਉਣ ਤੱਕ ਹੀ ਸੀਮਤ ਨਹੀਂ ਸੀ। ਦਸੰਬਰ 2009 ਵਿੱਚ ਮਹਿੰਦਰਾ ਨੇ ਇੱਕ ਆਸਟਰੇਲੀਆਈ ਕੰਪਨੀ ਵਿੱਚ ਹਿੱਸੇਦਾਰੀ ਖਰੀਦੀ ਜੋ airvan ਬਣਾਉਂਦੀ ਹੈ। ਅੱਜ ਆਸਟ੍ਰੇਲੀਆ ਵਿੱਚ ਕੰਪਨੀ ਦੇ 200 ਤੋਂ ਵੱਧ airvan 8 ਸੇਵਾ ਵਿੱਚ ਹਨ।
ਵਰਤਮਾਨ ਵਿੱਚ ਮਹਿੰਦਰਾ ਕੋਲ ਇਲੈਕਟ੍ਰਿਕ ਕਾਰਾਂ ਲਈ ਬਹੁਤ ਸਾਰੀਆਂ ਉਤਸ਼ਾਹੀ ਯੋਜਨਾਵਾਂ ਹਨ। ਪਰ ਇਲੈਕਟ੍ਰਿਕ ਕਾਰਾਂ ਵੱਲ ਉਸਦਾ ਸਫ਼ਰ ਲਗਪਗ ਇੱਕ ਦਹਾਕਾ ਪਹਿਲਾਂ REVAi ਇਲੈਕਟ੍ਰਿਕ ਕਾਰ ਨਾਲ ਸ਼ੁਰੂ ਹੋਇਆ।
REVAi ਇਲੈਕਟ੍ਰਿਕ ਕਾਰ ਕੰਪਨੀ ਦੀ ਸਥਾਪਨਾ 1994 ‘ਚ ਚੇਤਨ ਮੈਨੀ ਦੁਆਰਾ ਕੀਤੀ ਗਈ ਤੇ ਰੇਵਾ ਨੂੰ 2001 ਵਿੱਚ ਲਾਂਚ ਕੀਤਾ। ਇਹ ਆਪਣੇ ਸਮੇਂ ਤੋਂ ਬਹੁਤ ਅੱਗੇ ਸੀ, ਮਈ 2010 ਵਿੱਚ ਰੇਵਾ ਇਲੈਕਟ੍ਰਿਕ ਕਾਰ ਕੰਪਨੀ ਨੂੰ ਮਹਿੰਦਰਾ ਐਂਡ ਮਹਿੰਦਰਾ ਵਲੋਂ ਐਕਵਾਇਰ ਕੀਤਾ ਗਿਆ। ਫਿਲਹਾਲ ਮਹਿੰਦਰਾ ਕੁਝ ਨਵੇਂ ਇਲੈਕਟ੍ਰਿਕ ਮਾਡਲਾਂ ‘ਤੇ ਵੀ ਕੰਮ ਕਰ ਰਹੀ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h
iOS: https://apple.co/3F63oE