Batala Firing Case: ਪੰਜਾਬ ਪੁਲਿਸ ਨੇ ਪੱਛਮੀ ਬੰਗਾਲ ਪੁਲਿਸ ਤੇ ਕੇਂਦਰੀ ਏਜੰਸੀਆਂ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਬਟਾਲਾ ਗੋਲੀ ਕਾਂਡ ਦੇ ਮੁੱਖ ਦੋਸ਼ੀ ਨੂੰ ਪੱਛਮੀ ਬੰਗਾਲ ਦੇ ਅਲੀਪੁਰਦੁਆਰ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਟਵੀਟ ਕੀਤਾ ਕਿ ਇਹ ਪੂਰਾ ਮੌਡਿਊਲ ਵਿਦੇਸ਼ ਤੋਂ ਚਲਾਇਆ ਜਾ ਰਿਹਾ ਸੀ। ਮਨੀ ਟਰੇਲ ਦੀ ਵਿੱਤੀ ਜਾਂਚ ਚੱਲ ਰਹੀ ਹੈ। ਪੁਲਿਸ ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
In a major breakthrough, @PunjabPoliceInd, in a joint operation with @WBPolice & Central agencies has solved the firing incident in #Batala after arresting the main accused from Alipurduar district, West Bengal. (1/3) pic.twitter.com/xd6Q4XHsnM
— DGP Punjab Police (@DGPPunjabPolice) July 7, 2023
ਦੱਸ ਦਈਏ ਕਿ 24 ਜੂਨ ਨੂੰ ਦਿਨ-ਦਿਹਾੜੇ ਬਟਾਲਾ ਦੇ ਸਿਟੀ ਰੋਡ ‘ਤੇ ਸਥਿਤ ਆਪਣੇ ਇਲੈਕਟ੍ਰਾਨਿਕ ਸ਼ੋਅਰੂਮ ‘ਚ ਬੈਠੇ ਸ਼ਿਵ ਸੈਨਾ ਸਮਾਜਵਾਦੀ ਦੇ ਸੰਗਠਨ ਮੰਤਰੀ ਰਾਜੀਵ ਮਹਾਜਨ ‘ਤੇ ਗਾਹਕ ਬਣ ਕੇ ਆਏ ਦੋ ਬਦਮਾਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ ਸੀ। ਗੋਲੀਬਾਰੀ ਵਿੱਚ ਸ਼ਿਵ ਸੈਨਾ ਆਗੂ, ਉਸ ਦਾ ਭਰਾ ਅਨਿਲ ਮਹਾਜਨ ਅਤੇ ਪੁੱਤਰ ਮਾਨਵ ਮਹਾਜਨ ਜ਼ਖ਼ਮੀ ਹੋ ਗਏ ਸੀ।
ਘਟਨਾ ਨੂੰ ਅੰਜਾਮ ਦੇਣ ਵਾਲੇ ਦੋ ਵਿਅਕਤੀ ਸੀ ਤੇ ਉਨ੍ਹਾਂ ਨੇ ਸੱਤ ਤੋਂ ਵੱਧ ਗੋਲੀਆਂ ਚਲਾਈਆਂ ਸੀ। ਅਨਿਲ ਮਹਾਜਨ ਨੇ ਦੱਸਿਆ ਕਿ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਸ਼ਨੀਵਾਰ ਕਰੀਬ 12 ਵਜੇ ਇੱਕ ਨੌਜਵਾਨ ਸ਼ੋਅਰੂਮ ਵਿਚ ਆਏ ਤੇ ਕਿਹਾ ਕਿ ਉਹ ਐਲਈਡੀ ਖਰੀਦਣਾ ਚਾਹੁੰਦੇ ਹਨ। ਇਸ ਮਗਰੋਂ ਉਹ ਰੇਟ ਪੁੱਛ ਕੇ ਬਾਹਰ ਚਲਾ ਗਿਆ। ਇਸ ਤੋਂ ਬਾਅਦ ਉਕਤ ਨੌਜਵਾਨ ਉਸ ਦੇ ਅਤੇ ਇੱਕ ਹੋਰ ਨੌਜਵਾਨ ਨਾਲ ਸ਼ੋਅਰੂਮ ਦੇ ਅੰਦਰ ਆਇਆ ਤੇ ਉਸ ਨੇ ਆਉਂਦੇ ਹੀ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਗੋਲੀਬਾਰੀ ਵਿੱਚ ਉਹ, ਉਸਦਾ ਭਰਾ ਅਤੇ ਉਸਦਾ ਪੁੱਤਰ ਜ਼ਖਮੀ ਹੋਏ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h