ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਹੁਣ ਡਰੱਗ ਮਾਮਲੇ ਵਿੱਚ 27 ਦਸੰਬਰ ਨੂੰ ਵਿਸ਼ੇਸ਼ ਜਾਂਚ ਕਮੇਟੀ (ਐਸਆਈਟੀ) ਸਾਹਮਣੇ ਪੇਸ਼ ਹੋਣਾ ਪਵੇਗਾ। SIT ਅੱਗੇ ਮਜੀਠੀਆ ਦੀ ਇਹ ਆਖਰੀ ਮੁਲਾਕਾਤ ਹੋ ਸਕਦੀ ਹੈ। ਇਸ ਤੋਂ ਬਾਅਦ ਐਸਆਈਟੀ ਮੁਖੀ ਏਡੀਜੀਪੀ ਐਮਐਸ ਛੀਨਾ ਸੇਵਾਮੁਕਤ ਹੋ ਜਾਣਗੇ। ਉਸ ਤੋਂ ਇੱਕ ਦਿਨ ਪਹਿਲਾਂ ਭਾਵ ਸੋਮਵਾਰ ਨੂੰ ਹੀ ਪਟਿਆਲਾ ਵਿੱਚ ਪੁੱਛਗਿੱਛ ਕੀਤੀ ਗਈ ਸੀ।








