ਛੱਤੀਸਗੜ੍ਹ ਦੇ ਬੀਜਾਪੁਰ ‘ਚ ਮਾਓਵਾਦੀਆਂ ਨੇ ਡੀਆਰਜੀ ਜਵਾਨਾਂ ਦੇ ਕਾਫ਼ਲੇ ‘ਤੇ ਹਮਲਾ ਕੀਤੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ। ਜਿਸ ਵਿੱਚ ਆਈਈਡੀ ਧਮਾਕੇ ਵਿੱਚ 9 ਜਵਾਨ ਸ਼ਹੀਦ ਹੋ ਗਏ ਹਨ। ਏਡੀਜੀ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ ਕਿ ਬੀਜਾਪੁਰ ‘ਚ ਨਕਸਲੀਆਂ ਨੇ ਡੀਆਰਜੀ ਜਵਾਨਾਂ ਦੇ ਕਾਫਲੇ ਦੀ ਗੱਡੀ ‘ਤੇ ਆਈਈਡੀ ਨਾਲ ਹਮਲਾ ਕੀਤਾ, ਜਿਸ ‘ਚ ਅੱਠ ਡੀਆਰਜੀ ਜਵਾਨਾਂ ਅਤੇ ਦਾਂਤੇਵਾੜਾ ਦੇ ਇੱਕ ਡਰਾਈਵਰ ਸਮੇਤ ਨੌਂ ਲੋਕ ਮਾਰੇ ਗਏ ਅਤੇ ਦੋ ਲੋਕ ਜ਼ਖ਼ਮੀ ਹੋ ਗਏ।
ਦੱਸ ਦੇਈਏ ਕਿ ਬਸਤਰ ਦੇ ਆਈਜੀ ਅਨੁਸਾਰ ਉਹ ਦਾਂਤੇਵਾੜਾ, ਨਰਾਇਣਪੁਰ ਅਤੇ ਬੀਜਾਪੁਰ ਵਿੱਚ ਇੱਕ ਸਾਂਝੇ ਆਪਰੇਸ਼ਨ ਤੋਂ ਵਾਪਸ ਆ ਰਹੇ ਸਨ।
ਜਾਣਕਾਰੀ ਅਨੁਸਾਰ ਇਹ ਧਮਾਕਾ ਬੀਜਾਪੁਰ ਜ਼ਿਲ੍ਹੇ ਦੇ ਬੇਦਰੇ-ਕੁਟਰੂ ਰੋਡ ‘ਤੇ ਹੋਇਆ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਬਸਤਰ ਦੇ ਆਈਜੀ ਨੇ ਕਿਹਾ, “8 ਡੀਆਰਜੀ ਜਵਾਨਾਂ ਅਤੇ ਦਾਂਤੇਵਾੜਾ ਦੇ ਇੱਕ ਡਰਾਈਵਰ ਦੀ ਮੌਤ ਹੋ ਗਈ ਜਦੋਂ ਬੀਜਾਪੁਰ ਵਿੱਚ ਨਕਸਲੀਆਂ ਨੇ ਆਈਈਡੀ ਧਮਾਕੇ ਰਾਹੀਂ ਉਨ੍ਹਾਂ ਦੀ ਗੱਡੀ ਨੂੰ ਉਡਾ ਦਿੱਤਾ। ਉਹ ਦਾਂਤੇਵਾੜਾ, ਨਰਾਇਣਪੁਰ ਅਤੇ ਬੀਜਾਪੁਰ ਦੇ ਇੱਕ ਸਾਂਝੇ ਆਪਰੇਸ਼ਨ ਤੋਂ ਵਾਪਸ ਪਰਤ ਰਹੇ ਸਨ।”
ਸ਼ਨੀਵਾਰ ਨੂੰ ਸੁਰੱਖਿਆ ਬਲਾਂ ਅਤੇ ਫੌਜ ਵਿਚਾਲੇ ਮੁਕਾਬਲਾ ਹੋਇਆ
ਬੀਤੇ ਸ਼ਨੀਵਾਰ ਸ਼ਾਮ ਨੂੰ ਛੱਤੀਸਗੜ੍ਹ ਦੇ ਬਸਤਰ ‘ਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁੱਠਭੇੜ ਹੋਈ ਸੀ। ਇਹ ਮੁਕਾਬਲਾ ਸ਼ਾਮ ਕਰੀਬ 6 ਵਜੇ ਨਾਰਾਇਣਪੁਰ-ਦਾਂਤੇਵਾੜਾ ਸਰਹੱਦ ਨੇੜੇ ਦੱਖਣੀ ਅਬੂਝਾਮਦ ਦੇ ਜੰਗਲੀ ਖੇਤਰ ਵਿੱਚ ਸ਼ੁਰੂ ਹੋਇਆ। ਛੱਤੀਸਗੜ੍ਹ ਪੁਲਿਸ ਅਤੇ ਸੈਨਾ ਨੇ ਮਾਓਵਾਦੀ ਵਿਰੋਧੀ ਮੁਹਿੰਮਾਂ ਵਿੱਚ ਸ਼ਾਮਲ ਸੁਰੱਖਿਆ ਕਰਮਚਾਰੀਆਂ ਦੀ ਇੱਕ ਸਾਂਝੀ ਟੀਮ ‘ਤੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਝੜਪ ਹੋ ਗਈ। ਆਪਰੇਸ਼ਨ ਵਿੱਚ ਚਾਰ ਜ਼ਿਲ੍ਹਿਆਂ ਦੇ ਜ਼ਿਲ੍ਹਾ ਰਿਜ਼ਰਵ ਗਾਰਡ (DRG) ਅਤੇ ਵਿਸ਼ੇਸ਼ ਟਾਸਕ ਫੋਰਸ (STF) ਸ਼ਾਮਲ ਹਨ, ਜੋ ਮਾਓਵਾਦੀ ਖਤਰੇ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰ ਰਹੇ ਹਨ।