ਚੰਡੀਗੜ੍ਹ ਯੂਨੀਵਰਸਿਟੀ ਦੀ ਇਸ ਬੇਮਿਸਾਲ ਪ੍ਰਾਪਤੀ ‘ਤੇ ਖੁਸ਼ੀ ਪ੍ਰਗਟ ਕਰਦੇ ਹੋਏ, ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਡਾਇਰੈਕਟਰ ਦੀਪ ਇੰਦਰ ਸਿੰਘ ਸੰਧੂ ਨੇ ਕਿਹਾ, “ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਨਾ ਸਿਰਫ਼ ਵੱਕਾਰੀ ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ) ਟਰਾਫ਼ੀ ਜਿੱਤੀ ਹੈ, ਸਗੋਂ ਮਾਕਾ ਟਰਾਫ਼ੀ ਦੇ ਇਤਿਹਾਸ ‘ਚ ਅਜਿਹਾ ਕਰਨ ਵਾਲੀ ਇਹ ਪਹਿਲੀ ਨਿਜੀ ਯੂਨੀਵਰਸਿਟੀ ਵੀ ਬਣ ਗਈ ਹੈ। ਚੰਡੀਗੜ੍ਹ ਯੂਨੀਵਰਸਿਟੀ ਨੇ ਖੇਡਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਨਵੇਂ ਰਿਕਾਰਡ ਬਣਾਏ ਹਨ। ਚੰਡੀਗੜ੍ਹ ਯੂਨੀਵਰਸਿਟੀ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਪ੍ਰਤਿਭਾ ਨੂੰ ਨਿਖਾਰਨ ਲਈ ਵਚਨਬੱਧ ਹੈ ਜੋ ਕਿ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ‘ਚ ਸੀਯੂ ਦੇ ਵਿਦਿਆਰਥੀਆਂ ਦੁਆਰਾ ਜਿੱਤੇ ਗਏ 71 ਤਗਮਿਆਂ (32 ਸੋਨ, 18 ਚਾਂਦੀ ਅਤੇ 21 ਕਾਂਸੀ) ਅਤੇ 19ਵੇਂ ਏਸ਼ੀਅਨ ਖੇਡਾਂ ‘ਚ 10 ਤਗਮਿਆਂ ਤੋਂ ਸਪੱਸ਼ਟ ਹੁੰਦਾ ਹੈ। ਇਸ ਤੋਂ ਇਲਾਵਾ, ਚੰਡੀਗੜ੍ਹ ਯੂਨੀਵਰਸਿਟੀ ਨੇ 113 ਰਾਸ਼ਟਰੀ ਅਤੇ 21 ਅੰਤਰਰਾਸ਼ਟਰੀ ਤਗਮੇ ਵੀ ਜਿੱਤੇ ਹਨ।”
ਉਨ੍ਹਾਂ ਕਿਹਾ, “ਏਸ਼ੀਅਨ ਖੇਡਾਂ ‘ਚ 653 ਖਿਡਾਰੀਆਂ ਦੇ ਭਾਰਤੀ ਦਲ ‘ਚ ਸਭ ਤੋਂ ਵੱਧ 22 ਖਿਡਾਰੀਆਂ ਦੀ ਪ੍ਰਤੀਨਿਧਤਾ ਤੋਂ ਇਲਾਵਾ, ਜਿਸ ਦੌਰਾਨ ਸੀਯੂ ਦੇ ਵਿਦਿਆਰਥੀਆਂ ਨੇ 8 ਸੋਨੇ ਅਤੇ 2 ਕਾਂਸੀ ਦੇ ਤਗਮੇ ਜਿੱਤੇ, ਸੀਯੂ ਦੇ ਅੱਠ ਵਿਦਿਆਰਥੀਆਂ ਨੇ ਪੈਰਿਸ ਓਲੰਪਿਕ ਅਤੇ 3 ਵਿਦਿਆਰਥੀਆਂ ਨੇ ਪੈਰਾਲੰਪਿਕ ‘ਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਸੀ। ਚੰਡੀਗੜ੍ਹ ਯੂਨੀਵਰਸਿਟੀ ਉਭਰਦੇ ਖਿਡਾਰੀਆਂ ਲਈ ਸਕਾਲਰਸ਼ਿਪ, ਪੇਸ਼ੇਵਰ ਸਿਖਲਾਈ ਅਤੇ ਅਤਿ-ਆਧੁਨਿਕ ਬੁਨਿਆਦੀ ਢਾਂਚੇ ਦੇ ਰੂਪ ‘ਚ ਪੂਰਾ ਸਮਰਥਨ ਦੇ ਰਿਹਾ ਹੈ। ਵਰਤਮਾਨ ‘ਚ ਚੰਡੀਗੜ੍ਹ ਯੂਨੀਵਰਸਿਟੀ ਦੇ 1183 ਵਿਦਿਆਰਥੀ 8.5 ਕਰੋੜ ਰੁਪਏ ਦੀ ਸਾਲਾਨਾ ਸਕਾਲਰਸ਼ਿਪ ਦਾ ਲਾਭ ਲੈ ਰਹੇ ਹਨ।”
ਇਸ ਮੌਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਅਤੇ ਯੂਨੀਵਰਸਿਟੀ ਦਾ ਧੰਨਵਾਦ ਕਰਦਿਆਂ ਖੇਲੋ ਇੰਡੀਆ ਗੇਮਜ਼ 2024 ‘ਚ ਯੂਨੀਵਰਸਿਟੀ ਦੇ ਖਿਡਾਰੀ ਅਤੇ ਸ਼ੋਰਟਪੁੱਟ ‘ਚ ਸੋਨ ਤਗਮਾ ਜੇਤੂ ਸਾਵਨ ਨੇ ਕਿਹਾ, “ਚੰਡੀਗੜ੍ਹ ਯੂਨੀਵਰਸਿਟੀ ਦੇਸ਼ ਦੀ ਪਹਿਲੀ ਨਿਜੀ ਯੂਨੀਵਰਸਿਟੀ ਬਣੀ ਹੈ ਜਿਸਨੇ “ਮਾਕਾ ਟਰਾਫ਼ੀ” ਨੂੰ ਹਾਸਲ ਕੀਤਾ ਹੈ। ਇਹ ਮੁਕਾਮ ਯੂਨੀਵਰਸਿਟੀ ਦੀ ਖੇਡਾਂ ਪ੍ਰਤੀ ਉੱਤਮਤਾ ਅਤੇ ਵਚਨਬੱਧਤਾ ਨੂੰ ਦਰਸਾਉਂਦਾ ਹੈ। ਚੰਡੀਗੜ੍ਹ ਯੂਨੀਵਰਸਿਟੀ ਆਪਣੇ ਖਿਡਾਰੀਆਂ ਲਈ ਸਕਾਲਰਸ਼ਿਪ, ਪੇਸ਼ੇਵਰ ਸਿਖਲਾਈ ਅਤੇ ਅਤਿ-ਆਧੁਨਿਕ ਬੁਨਿਆਦੀ ਢਾਂਚੇ ਦੇ ਰੂਪ ‘ਚ ਪੂਰਾ ਸਮਰਥਨ ਦੇ ਰਿਹਾ ਹੈ। ਮੈਂ ਅੱਜ ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਹੋਣ ‘ਤੇ ਮਾਣ ਮਹਿਸੂਸ ਕਰ ਰਿਹਾ ਹਾਂ। ਚੰਡੀਗੜ੍ਹ ਯੂਨੀਵਰਸਿਟੀ ਨੇ ਹਮੇਸ਼ਾ ਤੋਂ ਮੇਰੇ ਅੰਦਰ ਦੇਸ਼-ਹਿੱਤ ਦੀ ਭਾਵਨਾ ਨੂੰ ਸਿਰਜਿਆ ਅਤੇ ਮੈਂ ਇਸੇ ਤਰ੍ਹਾਂ ਆਪਣੇ ਖੇਡ ਜ਼ਰੀਏ ਦੇਸ਼ ਦਾ ਨਾਂਅ ਰੋਸ਼ਨ ਕਰਨਾ ਚਾਹੁੰਦਾ ਹਾਂ ਅਤੇ ਦੇਸ਼ ਨੂੰ ਚੋਟੀ ਦੇ ਖੇਡ ਸਮਰਪਿਤ ਦੇਸ਼ਾਂ ਦੀ ਸੂਚੀ ‘ਚ ਸ਼ਾਮਲ ਕਰਨਾ ਚਾਹੁੰਦਾ ਹਾਂ।”
ਇਸ ਮੌਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਖੇਲੋ ਇੰਡੀਆ ਗੇਮਜ਼ 2024 ‘ਚ ਯੂਨੀਵਰਸਿਟੀ ਦੀ ਖਿਡਾਰਨ ਅਤੇ ਟੇਬਲ ਟੈਨਿਸ ‘ਚ ਚਾਂਦੀ ਦਾ ਤਗਮਾ ਜੇਤੂ ਕਾਸ਼ਵੀ ਗੁਪਤਾ ਨੇ ਕਿਹਾ, “ਮੈਨੂੰ ਚੰਡੀਗੜ੍ਹ ਯੂਨੀਵਰਸਿਟੀ ਦੀ ਵਿਦਿਆਰਥਣ ਹੋਣ ‘ਤੇ ਮਾਨ ਹੁੰਦਾ ਹੈ। “ਮਾਕਾ ਟਰਾਫ਼ੀ” ਜਿੱਤਣਾ ਇੱਕ ਬਹੁਤ ਵੱਡੀ ਕਾਮਯਾਬੀ ਹੈ। ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਵਜ਼ੀਫ਼ਿਆਂ ਰਾਹੀਂ ਪ੍ਰਦਾਨ ਕੀਤੀ ਜਾਂਦੀ ਵਿੱਤੀ ਸਹਾਇਤਾ ਕਾਰਨ ਅਸੀਂ ਸਾਰੇ ਨਾ ਸਿਰਫ ਬੇਫਿਕਰ ਹੋ ਕੇ ਮਿਹਨਤ ਕਰਦੇ ਹਾਂ ਬਲਕਿ ਦੇਸ਼ ਦਾ ਨਾਂਅ ਰੋਸ਼ਨ ਕਰਨ ਲਈ ਪ੍ਰੇਰਿਤ ਵੀ ਹੁੰਦੇ ਹਾਂ। ਸਾਡੀ ਜਿੱਤ ਤੇ ਮਾਕਾ ਟਰਾਫ਼ੀ ਦਾ ਸਾਰਾ ਸ਼੍ਰੇਅ ਚੰਡੀਗੜ੍ਹ ਯੂਨੀਵਰਸਿਟੀ ਦੀ ਪ੍ਰਬੰਧਕੀ ਨੂੰ ਜਾਂਦਾ ਹੈ।”
ਇਸ ਮੌਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਖੇਲੋ ਇੰਡੀਆ ਗੇਮਜ਼ 2024 ‘ਚ ਯੂਨੀਵਰਸਿਟੀ ਦੇ ਖਿਡਾਰੀ ਅਤੇ ਹਾਕੀ ‘ਚ ਕਾਂਸੀ ਦਾ ਤਗਮਾ ਜੇਤੂ ਰਮਨਪ੍ਰੀਤ ਸਿੰਘ ਨੇ ਕਿਹਾ, ” ਚੰਡੀਗੜ੍ਹ ਯੂਨੀਵਰਸਿਟੀ ਸਾਡਾ ਘਰ ਹੈ ਅਤੇ “ਮਾਕਾ ਟਰਾਫ਼ੀ” ਸਾਡੇ ਘਰ ਆ ਰਹੀ ਹੈ। ਇਹ ਮੁਕਾਮ ਹਾਸਲ ਕਰਨ ਵਾਲੀ ਸਾਡੀ ਯੂਨੀਵਰਸਿਟੀ ਦੇਸ਼ ਦੀ ਪਹਿਲੀ ਨਿਜੀ ਯੂਨੀਵਰਸਿਟੀ ਹੈ। ਇਸ ਗੱਲ ‘ਤੇ ਸਾਨੂੰ ਮਾਣ ਮਹਿਸੂਸ ਹੁੰਦਾ ਹੈ। ਸਾਨੂੰ ਯੂਨੀਵਰਸਿਟੀ ਵਜ਼ੀਫ਼ਿਆਂ ਰਾਹੀਂ ਹਰ ਪ੍ਰਕਾਰ ਦੀ ਸਹਾਇਤਾ ਪ੍ਰਦਾਨ ਕਰਦੀ ਹੈ। ਸਾਡੀ ਸਿਖਲਾਈ ਲਈ ਮੌਜੂਦ ਸਾਡੇ ਗੁਰੂ ਹਮੇਸ਼ਾ ਸਾਡਾ ਉਤਸਾਹ ਵਧਾਉਂਦੇ ਨੇ ਅਤੇ ਇਹੀ ਕਾਰਨ ਹੈ ਜੋ ਅਸੀਂ ਹਮੇਸ਼ਾ ਆਪਣੇ ਖੇਡ ‘ਚ ਵਧੀਆ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਮੈਂ ਅੱਗੇ ਵੀ ਦੇਸ਼ ਦਾ ਨਾਂ ਅਤੇ ਯੂਨੀਵਰਸਿਟੀ ਦਾ ਨਾਂਅ ਰੋਸ਼ਨ ਕਰਨ ਲਈ ਆਪਣਾ ਵਧੀਆ ਖੇਡ ਪ੍ਰਦਰਸ਼ਨ ਦਿੰਦਾ ਰਹਾਂਗਾ