ਬੱਚੇ ਕੋਈ ਵੀ ਚੀਜ ਖਾਣ ਤੋਂ ਬਹੁਤ ਹੀ ਆਨਾਕਾਨੀ ਕਰਦੇ ਹਨ।ਖਾਸ ਕਰਕੇ ਅਜਿਹੀਆਂ ਚੀਜਾਂ ਵੀ ਖਾਣਾ ਪਸੰਦ ਨਹੀਂ ਕਰਦੇ ਜੋ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ।ਅਜਿਹੇ ‘ਚ ਮਾਤਾ ਪਿਤਾ ਅਕਸਰ ਉਨਾਂ੍ਹ ਦੇ ਲਈ ਪ੍ਰੇਸ਼ਾਨ ਰਹਿੰਦੇ ਹਨ।ਜੇਕਰ ਤੁਸੀਂ ਵੀ ਬੱਚਿਆਂ ਨੂੰ ਕੁਝ ਹੈਲਦੀ ਖਿਲਾਉਣਾ ਚਾਹੁੰਦੇ ਹੋ ਤਾਂ ਬ੍ਰੋਕਲੀ ਆਮਲੇਟ ਬਣਾ ਕੇ ਖਿਲਾ ਸਕਦੇ ਹੋ।ਇਹ ਆਮਲੇਟ ਸਵਾਦਿਸ਼ਟ ਹੋਣ ਦੇ ਨਾਲ ਨਾਲ ਪੋਸ਼ਕ ਤੱਤਾਂ ਨਾਲ ਵੀ ਭਰਪੂਰ ਹੁੰਦਾ ਹੈ। ਤਾਂ ਚਲੋ ਜਾਣਦੇ ਹਨ ਇਸ ਨੂੰ ਬਣਾਉਣ ਦੀ ਵਿਧੀ ਦੇ ਬਾਰੇ ‘ਚ….
ਸਮੱਗਰੀ
ਅੰਡੇ-3
ਪਿਆਜ-2
ਬ੍ਰੋਕਲੀ-1 ਕੱਪ
ਦੁੱਧ- 2 ਚਮਚ
ਮਸਾਲਾ- ਡੇਢ ਚਮਚ
ਤੇਲ- ਸਵਾਦਅਨੁਸਾਰ
ਰੇਡ ਚਿੱਲੀ ਪਾਊਡਰ- 1 ਚਮਚ
ਨਮਕ-ਸਵਾਦਅਨੁਸਾਰ
ਕਾਲੀ ਮਿਰਚ-1
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਬ੍ਰੋਕਲੀ ਤੇ ਪਿਆਜ ਬਾਰੀਕ ਬਾਰੀਕ ਕੱਟ ਲਵੋ।
ਫਿਰ ਇੱਕ ਪੈਨ ‘ਚ ਤੇਲ ਗਰਮ ਕਰੋ।
ਪੈਨ ‘ਚ ਪਿਆਜ਼, ਕਾਲੀ ਮਿਰਚ ਤੇ ਬ੍ਰੋਕਲੀ ਪਾ ਕੇ ਭੁੰਨ ਲਓ।
ਇਨ੍ਹਾਂ ਨੂੰ ਚੰਗੀ ਤਰ੍ਹਾਂ ਭੁੰਨਣ ਤੋਂ ਬਾਅਦ ਇਸ ‘ਚ ਮਸਾਲਾ, ਨਮਕ, ਰੇਡ ਚਿੱਲੀ ਫਲੈਕਸ ਪਾ ਦਿਓ।
ਇੱਕ ਵੱਖਰੀ ਕਟੋਰੀ ‘ਚ ਅੰਡਾ ਪਾ ਕੇ ਉਸ ‘ਚ ਦੁੱਧ ਤੇ ਨਮਕ ਪਾਓ।
ਇਨਾਂ੍ਹ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਫੈਂਟ ਲਓ।
ਫੈਂਟਣ ਤੋਂ ਬਾਅਦ ਇਨ੍ਹਾਂ ਸਬਜੀਆਂ ਦੇ ਮਿਸ਼ਰਨ ‘ਚ ਪਾਓ।
ਸਬਜੀਆਂ ਦੇ ਉਪਰ ਪਾਏ ਹੋਏ ਅੰਡੇ ਨੂੰ ਚੰਗੀ ਤਰ੍ਹਾਂ ਪਕਾਓ।
ਇੱਕ ਪਾਸੇ ਤੋਂ ਪੱਕ ਜਾਣ ‘ਤੇ ਦੂਜੇ ਪਾਸੇ ਤੋਂ ਪਕਾ ਲਓ।
ਦੋਵਾਂ ਪਾਸਿਆਂ ਤੋਂ ਪੱਕ ਜਾਣ ਤੋਂ ਬਾਅਦ ਆਮਲੇਟ ਨੂੰ ਕਿਸੇ ਪਲੇਟ ‘ਚ ਕੱਢ ਲਓ।
ਤੁਹਾਡਾ ਹੈਲਦੀ ਤੇ ਸਵਾਦਿਸ਼ਟ ਬ੍ਰੋਕਲੀ ਆਮਲੇਟ ਬਣ ਕੇ ਤਿਆਰ ਹੈ।ਸਾਸ ਦੇ ਨਾਲ ਸਰਵ ਕਰੋ।