ਇਕ ਪਾਸੇ ਅੱਜ ਦੇ ਸਮੇ ਵਿਚ ਨੌਜਵਾਨ ਬੁਰੀ ਸੰਗਤ ਵਿਚ ਪੈ ਕੇ ਨਸਿਆ ਦਾ ਸ਼ਿਕਾਰ ਹੋ ਰਹੇ ਉਥੇ ਕਈ ਨੌਜਵਾਨ ਖੇਡਾਂ ਵਿਚ ਮੱਲਾਂ ਮਾਰ ਆਪਣੇ ਪਿੰਡ ਦੇ ਨਾਲ ਨਾਲ ਸੁਬੇ ਦਾ ਨਾਮ ਰੋਸ਼ਨ ਕਰ ਰਹੇ ਹਨ। ਇਸੇ ਤਰਾਂ ਹੀ ਹਲਕਾਂ ਲੰਬੀ ਦੇ ਪਿੰਡ ਸਰਾਵਾਂ ਬੋਦਲਾ ਦੇ ਰਹਿਣ ਵਾਲੇ 10ਵੀਂ ਕਲਾਸ ਦੇ 15 ਸਾਲ ਦੇ ਲੜਕੇ ਗੁਰਬਾਜ ਸਿੰਘ ਮੈਨੀ ਨੇ ਅਲੱਗ ਅਲੱਗ ਹੋਏ ਸ਼ੂਟਿੰਗ ਵਿਚੋਂ 10 ਮੀਟਰ ਰਾਇਫਲ ਮੁਕਾਬਲਿਆ ਵਿਚੋਂ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਪਿਛਲੇ ਦਿਨੀ ਦਿੱਲੀ ਵਿਚ ਹੋਈਆਂ ਪ੍ਰੀ ਨੈਸ਼ਨਲ ਖੇਡਾਂ ਵਿਚ ਜਿੱਤ ਹਾਸਲ ਕਰ ਨੈਸ਼ਨਲ ਖੇਡਾਂ ਵਿਚ ਭਾਗ ਲੈਣ ਵਾਲੀ ਕਤਾਰ ਵਿਚ ਆਪਣਾ ਨਾਮ ਦਰਜ ਕਰਵਾਇਆ ਹੈ। ਇਸ ਨੌਜਵਾਨ ਦੀ ਨੈਸ਼ਨਲ ਖੇਡਾਂ ਲਈ ਸਿਲੈਕਸਨ ਹੋਣ ‘ਤੇ ਜਿੱਥੇ ਪਰਿਵਾਰ ਦੇ ਨਾਲ-ਨਾਲ ਪਿੰਡ ਵਾਸੀਆਂ ਵਿਚ ਖੁਸ਼ੀ ਦੀ ਲਹਿਰ ਹੈ ਉਥੇ ਬੀਜੇਪੀ ਦੇ ਸਾਬਕਾ ਜਿਲਾ ਪ੍ਰਧਾਨ ਅਤੇ ਮਲੋਟ ਮੰਡਲ ਪ੍ਰਧਾਨ ਬਣੇ ਪਰਿਵਾਰ ਨਾਲ ਖੁਸੀ ਪਰ੍ਗਟ ਕੀਤੀ ਹੈ ।
ਇਸ ਮੌਕੇ ਇਸ ਖਿਡਾਰੀ ਨੇ ਦੱਸਿਆ ਕਿ ਊਸ ਨੂੰ ਪਹਿਲਾਂ ਤੋਂ ਇਸ ਖੇਡ ਵਿਚ ਖੇਡਣ ਦਾ ਸ਼ੌਂਕ ਸੀ ਊਸ ਨੇ ਆਪਣੀ ਲਗਨ ਅਤੇ ਮਿਹਨਤ ਨਾਲ ਕਈ ਅਲੱਗ ਅਲੱਗ ਮੁਕਾਬਲਿਆਂ ਵਿਚੋਂ ਜਿੱਤ ਪ੍ਰਾਪਤ ਕੀਤੀ ਹੁਣ ਪਿਛਲੇ ਦਿਨੀ ਦਿੱਲੀ ਵਿਚ ਹੋਈਆਂ ਪ੍ਰੀ ਨੈਸ਼ਨਲ ਖੇਡਾਂ ਵਿਚ 10 ਮੀਟਰ ਰਾਇਫਲ ਮੁਕਾਬਲੇ ਵਿਚ ਵਧੀਆ ਪ੍ਰਦਰਸ਼ਨ ਕੀਤਾ ਜਿਸ ਨਾਲ ਉਸ ਦੀ ਆਉਣ ਵਾਲੀਆਂ ਨੈਸ਼ਨਲ ਖੇਡਾਂ ਜੋ ਕੇ ਕੇਰਲਾ ਵਿਚ ਹੋ ਰਹੀਆਂ ਹਨ ਲਈ ਸਿਲੈਕਸ਼ਨ ਹੋਈ ਜਿਸ ਵਿਚ ਵੀ ਉਹ ਵਧੀਆ ਖੇਡ ਕੇ ਆਪਣੇ ਤੇ ਪੰਜਾਬ ਦੇ ਨਾਲ ਨਾਲ ਪਰਿਵਾਰ ਅਤੇ ਪਿੰਡ ਦਾ ਨਾਮ ਰੋਸ਼ਨ ਕਰੇਗਾ
ਦੂਜੇ ਪਾਸੇ ਇਹ ਲੜਕੇ ਦੀ ਸ਼ੂਟਿੰਗ ਰਾਇਫਲ ਮੁਕਾਬਲਿਆਂ ।ਲਈ ਨੈਸ਼ਨਲ ਲਈ ਚੋਣ ਹੋਣ ‘ਤੇ ਜਿੱਥੇ ਇਸ ਲੜਕੇ ਦੇ ਮਾਤਾ ਪਿਤਾ ਨੇ ਖੁਸ਼ੀ ਪ੍ਰਗਟ ਕਰਦੇ ਹੋਏ ਹੋਰ ਉਪਲੱਭਦੀਆਂ ਦੀ ਉਮੀਦ ਜਤਾਈ ਹੈ। ਉਥੇ ਪਿੰਡ ਵਾਸੀਆਂ ਦੇ ਨਾਲ ਨਾਲ ਬੀਜੇਪੀ ਦੇ ਸਾਬਕਾ ਜਿਲਾ ਪ੍ਰਧਾਨ ਰਕੇਸ਼ ਧੀਗੜਾ ਅਤੇ ਮਲੋਟ ਮੰਡਲ ਪ੍ਰਧਾਨ ਸੀਤਾ ਰਾਮ ਨੇ ਇਸ ਲੜਕੇ ਦੀ ਚੋਣ ‘ਤੇ ਖੁਸ਼ੀ ਜਾਹਿਰ ਕਰਦੇ ਹੋਏ ਅਰਦਾਸ ਕੀਤੀ ਹੈ ਇਹ ਛੋਟੀ ਉਮਰ ਦਾ ਖਿਡਾਰੀ ਨੈਸ਼ਨਲ ਅਤੇ ਇੰਟਰਨੈਸ਼ਨਲ ਜਿੱਤ ਕੇ ਆਪਣੇ ਹਲਕੇ ਦੇ ਨਾਲ ਨਾਲ ਦੇਸ਼ ਦਾ ਨਾਮ ਰੋਸ਼ਨ ਕਰੇ।
TV, FACEBOOK, YOUTUBE ਤੋਂ ਪਹਿਲਾਂ ਦੇਖੋ ਹਰ ਖ਼ਬਰ PRO PUNJAB TV APP ‘ਤੇ
Link ‘ਤੇ Click ਕਰਕੇ ਹੁਣੇ Download ਕਰੋ :
Android: https://bit.ly/3VMis0h