Ajab Gajab News: ਅਕਸਰ ਅਸੀਂ ਕੁਝ ਚੀਜ਼ਾਂ ਨੂੰ ਸਕ੍ਰੈਪ ਜਾਂ ਬੇਕਾਰ ਸਮਝਦੇ ਹਾਂ ਤੇ ਉਨ੍ਹਾਂ ਨੂੰ ਕੌਡੀਆਂ ਦੇ ਭਾਅ ਵੇਚ ਦਿੰਦੇ ਹਾਂ। ਪਰ ਇਨ੍ਹਾਂ ਹੀ ਚੀਜ਼ਾਂ ਤੋਂ ਕੁਝ ਲੋਕ ਇੰਨਾ ਵੱਡਾ ਪੈਸਾ ਕਮਾਉਂਦੇ ਹਨ, ਜਿਸ ਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ। ਇੱਕ ਅਮਰੀਕੀ ਟਿਕਟੋਕਰ ਨੇ ਅਜਿਹਾ ਹੀ ਕੁਝ ਕੀਤਾ।
ਫੇਸਬੁੱਕ ਮਾਰਕੀਟਪਲੇਸ ‘ਤੇ, ਉਸ ਨੂੰ ਚਮੜੇ ਦੀ ਪੁਰਾਣੀ ਕੁਰਸੀ ਮਿਲੀ। ਜਿਸ ਨੂੰ ਦੇਖ ਕੇ ਉਸ ਨੂੰ ਅਹਿਸਾਸ ਹੋਇਆ ਕਿ ਇਹ ਕੁਰਸੀ ਉਸ ਲਈ ਜੈਕਪਾਟ ਸਾਬਤ ਹੋ ਸਕਦੀ ਹੈ। ਬਿਲਕੁਲ ਅਜਿਹਾ ਹੀ ਹੋਇਆ। ਵਿਅਕਤੀ ਨੇ ਕੁਰਸੀ 4,000 ਰੁਪਏ ‘ਚ ਖਰੀਦੀ ਤੇ ਇੰਨੀ ਜ਼ਿਆਦਾ ਕੀਮਤ ‘ਤੇ ਵੇਚ ਦਿੱਤੀ, ਜਿਸ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।
ਟਿਕਟੋਕਰ ਜਸਟਿਨ ਮਿਲਰ ਨੇ ਕੁਰਸੀ 50 ਡਾਲਰ (ਯਾਨੀ 4,000 ਰੁਪਏ) ਵਿੱਚ ਖਰੀਦੀ। ਇਸ ਤੋਂ ਬਾਅਦ ਇਸ ਨੂੰ ਸੋਥਬੀਜ਼ ‘ਚ ਨਿਲਾਮੀ ਲਈ ਰੱਖਿਆ ਗਿਆ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜਿਸ ਕੁਰਸੀ ਲਈ ਉਸ ਨੇ ਚਾਰ ਹਜ਼ਾਰ ਰੁਪਏ ਅਦਾ ਕੀਤੇ ਸੀ, ਉਸ ਲਈ ਉਸ ਨੂੰ ਨਿਲਾਮੀ ਰਾਹੀਂ ਦੋ ਹਜ਼ਾਰ ਗੁਣਾ ਜ਼ਿਆਦਾ ਪੈਸੇ ਮਿਲੇ ਹਨ। ਮਿਲਰ ਨੇ ਵੀ ਨਹੀਂ ਸੋਚਿਆ ਸੀ ਕਿ ਕੋਈ 82 ਲੱਖ ‘ਚ ਚਮੜੇ ਦੀ ਕੁਰਸੀ ਖਰੀਦੇਗਾ।
ਮਿਲਰ ਨੇ ਕਿਹਾ, ਮੈਂ ਪੁਰਾਤਨ ਵਸਤਾਂ ਦਾ ਮਾਹਰ ਨਹੀਂ ਹਾਂ। ਪਰ ਸ਼ੋਅ ਵੇਖਦੇ-ਵੇਖਦੇ ਮੈਂ ਪੁਰਾਣੀਆਂ ਚੀਜ਼ਾਂ ਦੀ ਪਰਖ਼ ਕਰਨ ਲੱਗਿਆ। ਮੈਂ ਸੋਚਿਆ ਕਿ ਇਹ ਕੁਰਸੀ ਜੈਕਪਾਟ ਸਾਬਤ ਹੋ ਸਕਦੀ ਹੈ। ਟਿੱਕਟੋਕ ਮਿਲਰ ਮੁਤਾਬਕ, ਉਸਨੇ ਪਹਿਲਾਂ ਹੀ ਦੋ ਅਜਿਹੀਆਂ ਕੁਰਸੀਆਂ ਖਰੀਦੀਆਂ ਸੀ, ਜਿਸ ਲਈ ਉਸਨੇ 2 ਲੱਖ ਡਾਲਰ (ਯਾਨੀ 1,64,89,100 ਰੁਪਏ) ਅਦਾ ਕੀਤੇ ਸੀ। ਇਸੇ ਲਈ ਉਸ ਨੂੰ ਖ਼ਿਆਲ ਸੀ ਕਿ ਉਸ ਨੂੰ ਕੁਰਸੀ ਦੀ ਚੰਗੀ ਕੀਮਤ ਮਿਲ ਸਕਦੀ ਹੈ। ਟਿੱਕਟੋਕਰ ਨੂੰ ਉਮੀਦ ਸੀ ਕਿ ਲੋਕ ਕੁਰਸੀ ਲਈ 40 ਲੱਖ ਦੀ ਬੋਲੀ ਲਗਾ ਸਕਦੇ ਹਨ। ਪਰ ਨਿਲਾਮੀ ਦੇ ਅੰਤ ‘ਤੇ ਮਿਲੀ ਰਕਮ ਤੋਂ ਉਹ ਹੈਰਾਨ ਰਹਿ ਗਿਆ।
ਇਸ ਤੋਂ ਬਾਅਦ ਉਸ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਲੋਕਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਕੁਰਸੀ ਦੀ ਬੋਲੀ 23 ਲੱਖ ਤੋਂ ਸ਼ੁਰੂ ਹੋ ਕੇ 70 ਲੱਖ ਤੱਕ ਪਹੁੰਚ ਗਈ। ਫਿਰ ਬੋਲੀਕਾਰ ਨੇ ਇਸ ਨੂੰ ਇੱਕ ਲੱਖ ਡਾਲਰ (82 ਲੱਖ ਤੋਂ ਵੱਧ) ਵਿੱਚ ਖਰੀਦ ਲਿਆ। ਹਾਲਾਂਕਿ ਮਿਲਰ ਨੇ ਕੁਰਸੀ ਦੀ ਮੁਰੰਮਤ ਕਰਵਾਉਣੀ ਸੀ, ਜਿਸ ‘ਤੇ ਕਰੀਬ ਢਾਈ ਲੱਖ ਦਾ ਖਰਚਾ ਆਇਆ ਸੀ। ਪਰ ਇਸ ਦੇ ਬਾਵਜੂਦ ਇਹ ਉਸ ਲਈ ਬਹੁਤ ਵਧੀਆ ਸੌਦਾ ਸਾਬਤ ਹੋਇਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h