ਬੇਸ਼ੱਕ ਇੰਟਰਨੈੱਟ ਦੇ ਆਉਣ ਨਾਲ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਮਿਲੀਆਂ ਹਨ ਪਰ ਇਸ ਦੇ ਨਾਲ ਹੀ ਲੋਕਾਂ ਨਾਲ ਹੋਣ ਵਾਲੇ ਧੋਖਾ ਧੜੀ ਦੇ ਮਾਮਲੇ ਵੀ ਵਧ ਗਏ ਹਨ। ਦੱਸ ਦਈਏ ਕਿ ਹੁਣ ਤਾਂ ਤਕਨੀਕ ‘ਚ ਆਏ ਬਦਲਾਅ ਨਾਲ ਸਾਈਬਰ ਠੱਗ ਵੀ ਸ਼ਾਤਿਰ ਹੋ ਗਏ ਨ ਤੇ ਲੋਕਾਂ ਨੂੰ ਨਵੇਂ ਤੋਂ ਨਵੇਂ ਤਰੀਕੇ ਨਾਲ ਠੱਗ ਰਹੇ ਹਨ।
ਇਸੇ ਤਰ੍ਹਾਂ ਹੁਣ ਇੱਕ ਤਾਜ਼ਾ ਮਾਮਲਾ ਮੁੰਬਈ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ 24 ਸਾਲਾ ਵਕੀਲ ਨੂੰ ਆਨਲਾਈਨ ਬੀਅਰ ਖਰੀਦਣ ਦੇ ਮਾਮਲੇ ਵਿੱਚ 44,782 ਰੁਪਏ ਦੀ ਠੱਗੀ ਮਾਰੀ ਗਈ। ਸਾਈਬਰ ਠੱਗ ਨੇ ਖੁਦ ਨੂੰ ਬੀਅਰ ਸ਼ਾਪ ਦਾ ਮਾਲਕ ਦੱਸ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਰਿਪੋਰਟ ਮੁਤਾਬਕ ਪੀੜਤ ਨੇ ਗੂਗਲ ‘ਤੇ ਵਾਈਨ ਸ਼ਾਪ ਨਿਅਰ ਮੀ ਸਰਚ ਕੀਤੀ, ਜਿਸ ਤੋਂ ਬਾਅਦ ਉਸ ਨੂੰ ਇੱਕ ਨੰਬਰ ਮਿਲਿਆ। ਉਸ ਨੰਬਰ ‘ਤੇ ਕਈ ਵਾਰ ਫੋਨ ਕੀਤਾ ਪਰ ਕਾਲ ਰਿਸੀਵ ਨਹੀਂ ਹੋਈ। ਕੁਝ ਸਮੇਂ ਬਾਅਦ ਪੀੜਤ ਦੇ ਵ੍ਹੱਟਸਐਪ ‘ਤੇ ਇੱਕ ਨੰਬਰ ਤੋਂ ਮੈਸੇਜ ਆਇਆ, ਜਿਸ ‘ਚ ਮੈਸੇਜ ਭੇਜਣ ਵਾਲੇ ਨੇ ਖੁਦ ਨੂੰ ਵਾਈਨ ਸ਼ਾਪ ਦਾ ਮਾਲਕ ਦੱਸਿਆ। ਪਹਿਲਾਂ ਤਾਂ ਵਕੀਲ ਨੇ ਬੀਅਰ ਦਾ ਆਰਡਰ ਦਿੱਤਾ ਪਰ ਕਿਹਾ ਗਿਆ ਕਿ ਹੋਮ ਡਿਲੀਵਰੀ ਲਈ ਘੱਟੋ-ਘੱਟ ਦੋ ਬੋਤਲਾਂ ਮੰਗਵਾਉਣੀਆਂ ਪੈਣਗੀਆਂ। ਇੱਕ ਬੋਤਲ ਦੀ ਕੀਮਤ 360 ਰੁਪਏ ਦੱਸੀ ਗਈ ਸੀ।
ਇਸ ਤੋਂ ਬਾਅਦ ਭੁਗਤਾਨ ਲਈ ਪੀੜਤ ਦੇ ਵ੍ਹੱਟਸਐਪ ਨੰਬਰ ‘ਤੇ ਇੱਕ QR ਕੋਡ ਭੇਜਿਆ ਗਿਆ, ਜਿਸ ਵਿੱਚ ਡਿਲੀਵਰੀ ਲਈ ਵੱਖਰੇ ਤੌਰ ‘ਤੇ 30 ਰੁਪਏ ਵੀ ਮੰਗੇ ਗਏ। ਜਿਵੇਂ ਹੀ ਵਕੀਲ ਨੇ QR ਕੋਡ ਨੂੰ ਸਕੈਨ ਕੀਤਾ, ਉਸ ਦੇ ਖਾਤੇ ਚੋਂ ਦੋ ਵਾਰ 499 ਅਤੇ 4,999 ਰੁਪਏ ਕੱਟ ਲਏ ਗਏ। ਜਦੋਂ ਉਸਨੇ ਪੈਸੇ ਵਾਪਸ ਕਰਨ ਲਈ ਕਿਹਾ ਤਾਂ ਇੱਕ ਹੋਰ ਕਿਊਆਰ ਕੋਡ ਭੇਜਿਆ ਗਿਆ ਜਿਸ ਨੂੰ ਸਕੈਨ ਕਰਕੇ ਵਕੀਲ ਦੇ ਖਾਤੇ ਚੋਂ 44,782 ਰੁਪਏ ਕਢਵਾ ਲਏ ਗਏ।
ਇਸ ਤੋਂ ਬਾਅਦ ਧੋਖਾਧੜੀ ਕਰਨ ਵਾਲੇ ਨੇ ਫੋਨ ਬੰਦ ਕਰ ਦਿੱਤਾ ਅਤੇ ਪੀੜਤ ਨੂੰ ਬਲਾਕ ਵੀ ਕਰ ਦਿੱਤਾ। ਇਸ ਸਬੰਧੀ ਸਾਈਬਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜਾਣਕਾਰੀ ਲਈ ਦੱਸ ਦਈਏ ਕਿ ਵਕੀਲ ਨੂੰ 7,230 ਰੁਪਏ ਦੀ ਬਜਾਏ 4,999 ਰੁਪਏ ਦੇਣ ਲਈ ਕਿਹਾ ਗਿਆ ਸੀ ਤਾਂ ਜੋ ਬਿੱਲ ਬਣਾਇਆ ਜਾ ਸਕੇ ਪਰ ਕੋਈ ਵੀ ਆਨਲਾਈਨ ਜਾਂ ਆਫਲਾਈਨ ਬਿੱਲ ਬਣਾਉਣ ਦੀ ਅਜਿਹੀ ਮੰਗ ਨਹੀਂ ਕਰਦਾ। ਤੁਹਾਡੇ ਲਈ ਕਿਸੇ ਵੀ QR ਕੋਡ ਨੂੰ ਸਕੈਨ ਨਾ ਕਰਨਾ ਵੀ ਬਹੁਤ ਜ਼ਰੂਰੀ ਹੈ।
ਇਹ ਵੀ ਪੜ੍ਹੋ: Heroin Case: 362 ਕਰੋੜ ਦੀ ਹੈਰੋਇਨ ਮਾਮਲੇ ਵਿੱਚ ਸ਼ਾਮਲ ਅੰਤਰਰਾਸ਼ਟਰੀ ਨਸ਼ਾ ਤਸਕਰ ਆਏ ਪੰਜਾਬ ਪੁਲਿਸ ਦੇ ਅੜਿਕੇ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h