125 iPhone Robbery: ਤੁਸੀਂ ਹੁਣ ਤੱਕ ਚੇਨ ਸਨੈਚਿੰਗ ਦੀਆਂ ਘਟਨਾਵਾਂ ਬਾਰੇ ਸੁਣਿਆ ਹੋਵੇਗਾ। ਪਰ ਹੁਣ ਸ਼ਾਇਦ ਚੇਨ ਸਨੈਚਿੰਗ ਦਾ ਦੌਰ ਪੁਰਾਣਾ ਹੋ ਗਿਆ ਹੈ। ਇਸ ਨੂੰ ਆਈਫੋਨ ਖੋਹਣ ਦੀਆਂ ਘਟਨਾਵਾਂ ਨਾਲ ਬਦਲਿਆ ਜਾ ਰਿਹਾ ਹੈ। ਤਾਜ਼ਾ ਮਾਮਲਾ ਅਮਰੀਕਾ ਦੇ ਐਪਲ ਸਟੋਰ ਦਾ ਹੈ, ਜਿੱਥੇ ਇੱਕ 27 ਸਾਲਾ ਵਿਅਕਤੀ ਤੋਂ 8 ਕਰੋੜ ਰੁਪਏ ਦੇ 125 ਆਈਫੋਨ ਲੁੱਟ ਲਏ। ਦਰਅਸਲ ਅਜਿਹਾ ਹੋਇਆ ਕਿ 53 ਸਾਲਾ ਵਿਅਕਤੀ ਨੇ ਬੋਸਟਨ ਦੇ ਐਪਲ ਸਟੋਰ ਤੋਂ ਕਰੀਬ 300 ਆਈਫੋਨ ਖਰੀਦੇ ਸਨ। ਜਿਨ੍ਹਾਂ ਨੂੰ ਐਪਲ ਐਪ ਸਟੋਰ ਤੋਂ ਬਾਹਰ ਨਿਕਲਦੇ ਹੀ ਕੋਈ ਵਿਅਕਤੀ ਨੇ ਲੁੱਟ ਲਿਆ।
8 ਕਰੋੜ ਸੀ ਆਈਫੋਨ ਦੀ ਕੀਮਤ
ਰਿਪੋਰਟ ਮੁਤਾਬਕ, ਐਪਲ ਸਟੋਰ ਦੇ ਇੱਕ ਕਰਮਚਾਰੀ ਨੇ 300 ਆਈਫੋਨ ਬਾਕਸ ਤਿੰਨ ਵੱਡੇ ਬੈਗਾਂ ਵਿੱਚ ਪਾ ਦਿੱਤੇ ਤੇ ਇਨ੍ਹਾਂ ਬੈਗਾਂ ਨੂੰ ਖਰੀਦਣ ਵਾਲੇ 54 ਸਾਲਾ ਵਿਅਕਤੀ ਦੀ ਕਾਰ ਵਿੱਚ ਰੱਖ ਦਿੱਤਾ। ਹਾਲਾਂਕਿ ਬੈਗ ਰੱਖਣ ਦੇ ਕੁਝ ਸਮੇਂ ਬਾਅਦ ਹੀ ਕੁਝ ਹਮਲਾਵਰ ਆਏ ਤੇ ਫਿਰ ਉਸ ਵਿਅਕਤੀ ਤੋਂ ਬੈਗ ਲੈ ਕੇ ਫਰਾਰ ਹੋ ਗਏ।
ਹਮਲਾਵਰ ਨੇ ਆਈਫੋਨ ਚੋਰੀ ਦੌਰਾਨ ਪੀੜਤ ਦੇ ਮੂੰਹ ‘ਤੇ ਮੁੱਕਾ ਵੀ ਮਾਰਿਆ ਸੀ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਹਮਲਾਵਰ ਨੇ ਜਿਸ ਬੈਗ ਨੂੰ ਉਡਾਇਆ ਉਸ ਵਿੱਚ ਲਗਪਗ 125 ਆਈਫੋਨ ਬਾਕਸ ਸੀ, ਜਿਨ੍ਹਾਂ ਦੀ ਕੀਮਤ $95,000, ਲਗਪਗ 8 ਕਰੋੜ ਰੁਪਏ ਸੀ।
ਪੁਲਿਸ ਨੇ ਦੱਸਿਆ ਕਿ ਪੀੜਤ ਵਲੋਂ ਵੱਡੇ ਪੱਧਰ ‘ਤੇ ਆਈਫੋਨ ਇਸ ਲਈ ਖਰੀਦੇ ਗਏ ਸੀ, ਕਿਉਂਕਿ ਉਹ ਇਹ ਆਈਫੋਨ ਵੇਚਦਾ ਹੈ। ਉਸਦਾ ਛੋਟਾ ਜਿਹਾ ਕਾਰੋਬਾਰ ਹੈ। ਇਸ ਦੇ ਲਈ ਪੀੜਤਾ ਨੇ 300 ਆਈਫੋਨ ਖਰੀਦੇ ਸੀ।
ਦੱਸ ਦੇਈਏ ਕਿ ਐਪਲ ਸਟੋਰ ਪੰਜਵੀਂ ਮੰਜ਼ਿਲ ‘ਤੇ ਸੀ, ਜੋ 24 ਘੰਟੇ ਖੁੱਲ੍ਹਾ ਰਹਿੰਦਾ ਹੈ, ਜਿੱਥੋਂ ਕੋਈ ਵੀ ਆਈਫੋਨ ਖਰੀਦ ਸਕਦਾ ਹੈ। ਰਿਪੋਰਟ ਮੁਤਾਬਕ ਇੰਨੀ ਵੱਡੀ ਗਿਣਤੀ ‘ਚ ਆਈਫੋਨ ਆਮ ਲੋਕਾਂ ‘ਚ ਖਰੀਦਣ ‘ਚ ਖ਼ਤਰਾ ਸੀ, ਜਿਸ ਲਈ ਐਪਲ ਐਪ ਸਟੋਰ ‘ਤੇ ਪੀੜਤ ਨੇ 1.45 ਵਜੇ ਆਈਫੋਨ ਖਰੀਦਣ ਦਾ ਫੈਸਲਾ ਕੀਤਾ, ਜਦੋਂ ਆਮ ਲੋਕ ਘੱਟ ਹੁੰਦੇ ਹਨ। ਪਰ ਇਸ ਦੌਰਾਨ ਵੀ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ।
ਇਹ ਵੀ ਪੜ੍ਹੋ: ਗਲੇ ‘ਤੇ ਚਾਕੂ ਰੱਖ ਪੰਜਾਬ ਦੇ ਵਪਾਰੀ ਤੋਂ ਨਿਊਜ਼ੀਲੈਂਡ ‘ਚ ਲੁੱਟ, ਵਾਰਦਾਤ CCTV ਕੈਮਰੇ ‘ਚ ਕੈਦ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h