ਸ਼ਿਵ ਸੈਨਾ ਆਗੂ ਸੂਧੀਰ ਸੂਰੀ ਕਤਲ ਮਾਮਲਾ ਇਸ ਸਮੇਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੂਧੀਰ ਸੂਰੀ ਕਤਲ ਤੋਂ ਬਾਅਦ ਵੱਖ-ਵੱਖ ਸਿਆਸੀ ਆਗੂਆਂ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕ੍ਰਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਉਥੇ ਹੀ ਸੂਰੀ ਦੇ ਕਤਲ ਵਾਲੀ ਥਾਂ ‘ਤੇ ਪਹੁੰਚੇ ਮਨਦੀਪ ਮੰਨਾ ਵੱਲੋਂ ਵੀ ਇਸ ਕਤਲ ਨੂੰ ਗਲਤ ਦੱਸਿਆ। ਉਨ੍ਹਾਂ ਕਿਹਾ ਕਿ ਜਾਨ ਦੀ ਕਦੇ ਵੀ ਭਰਭਾਈ ਨਹੀਂ ਹੋ ਸਕਦੀ। ਉਸ ਨਾਲ ਭਾਂਵੇ ਕਿਸੇ ਦੇ ਲੱਖ ਵਿਖਰੇਵੇ ਕਿਉਂ ਨਾ ਹੋਣ ਪਰ ਕਤਲ ਦੀ ਕੋਈ ਭਰਭਾਈ ਨਹੀਂ ਹੋ ਸਕਦੀ। ਜਿਸ ਘਰ ਦਾ ਇਕ ਜੀ ਚਲਾ ਗਿਆ ਉਸ ਦੀ ਕੋਈ ਕੀ ਭਰਭਾਈ ਕਰ ਸਕੇਗਾ।
ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ‘ਤੇ ਪੂਰੇ ਤੌਰ ‘ਤੇ ਆਰਸੈਸਐਸ ਦਾ ਕਬਜ਼ਾ ਹੈ। ਉਨ੍ਹਾਂ ਕਿਹਾ ਕਿ ਇਸ ਪਿੱਛੇ ਉਨ੍ਹਾਂ ਦੀ 70 ਸਾਲ ਦੀ ਮਿਹਨਤ ਹੈ ਉਨ੍ਹਾਂ ਵੱਲੋਂ ਆਪਣੇ ਲੋਕਾਂ ਨੂੰ ਸਿੱਖਿਆ ਦੇ ਕੇ ਵੱਡੇ-ਵੱਡੇ ਅਫਸਰਾਂ ਤੱਕ ਪਹੁੰਚਾਇਆ ਗਿਆ ਹੈ ਜਿਸ ਤੋਂ ਬਾਅਦ ਪੰਜਾਬ ਚਾਹੇ ਜਿਸ ਦੀ ਵੀ ਸਰਕਾਰ ਕਿਉਂ ਨਾ ਹੋਵੇ ਰਾਜ ਤਾਂ ਇਹ ਹੀ ਕਰਨਗੇ।
ਵਾਰਸ ਪੰਜਾਬ ਦੇ ਆਗੂ ਅੰਮ੍ਰਿਤਪਾਲ ਬਾਰੇ ਗੱਲ ਕਰਦਿਆਂ ਉਨ੍ਹਾਂ ਕਿ ਉਸ ਨੂੰ ਇਸ ਸਮੇਂ ਕਾਫੀ ਯੂਥ ਫੋਲੋ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਜਿਵੇਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਸਾਨੂੰ ਧਰਮ ਦਾ ਪ੍ਰਚਾਰ ਕਰਨ ਦੀ ਬਜਾਏ ਉਨ੍ਹਾਂ ਲੋਕਾਂ ਨੂੰ ਰੋਜਗਾਰ ਤੇ ਪੈਰਾਂ ‘ਤੇ ਖੜ੍ਹਾ ਕਰਨਾ ਚਾਹੀਦਾ ਹੈ ਜਿਨ੍ਹਾਂ ਦੇ ਘਰ ਰੋਟੀ ਨਹੀਂ ਪੱਕਦੀ ਉਹ ਇਸੇ ਚੱਕਰ ‘ਚ ਗਲਤ ਕੰਮਾਂ ‘ਚ ਪੈ ਜਾਂਦੇ ਹਨ। ਇਹ ਸਾਡੇ ਸਾਰੇ ਸਿੱਖ ਆਗੂਆਂ ਨੂੰ ਬੇਨਤੀ ਹੈ ਜੇਕਰ ਪੰਜਾਬ ਬਚਾਉਣਾ ਹੈ ਤਾਂ ਸਾਨੂੰ ਉਨ੍ਹਾਂ ਨੂੰ ਰੋਜ਼ਗਾਰ ਦੇਣਾ ਪਵੇਗਾ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h