Womens IPL Auction 2023: ਮਹਿਲਾ ਪ੍ਰੀਮੀਅਰ ਲੀਗ ਦੇ ਪਹਿਲੇ ਸੀਜ਼ਨ ਲਈ ਖਿਡਾਰੀਆਂ ਦੀ ਬੋਲੀ ਲਗ ਰਹੀ ਹੈ। ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ‘ਚ ਚੱਲ ਰਹੀ ਨਿਲਾਮੀ ਸਮ੍ਰਿਤੀ ਮੰਧਾਨਾ ਦੇ ਨਾਂ ਨਾਲ ਸ਼ੁਰੂ ਕੀਤੀ ਗਈ ਹੈ। ਸਮ੍ਰਿਤੀ ਮੰਧਾਨਾ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਨੇ 3.40 ਕਰੋੜ ਰੁਪਏ ‘ਚ ਖਰੀਦਿਆ।
ਮੰਧਾਨਾ ਨੂੰ RCB ਨੇ 3.40 ਕਰੋੜ ਰੁਪਏ ਵਿੱਚ ਖਰੀਦਿਆ
ਪਹਿਲੀ ਬੋਲੀ ਟੀਮ ਇੰਡੀਆ ਦੀ ਸਟਾਰ ਕ੍ਰਿਕਟਰ ਸਮ੍ਰਿਤੀ ਮੰਧਾਨਾ ਦੇ ਨਾਂ ‘ਤੇ ਹੈ, ਉਸ ਦੀ ਬੇਸ ਪ੍ਰਾਈਸ 50 ਲੱਖ ਰੁਪਏ ਸੀ। ਸਮ੍ਰਿਤੀ ਲਈ ਲਗਭਗ ਸਾਰੀਆਂ ਟੀਮਾਂ ਨੇ ਬੋਲੀ ਲਗਾਈ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਉਸ ਨੂੰ 3.40 ਕਰੋੜ ਰੁਪਏ ਵਿੱਚ ਖਰੀਦਿਆ। ਟੀਮ ਇੰਡੀਆ ਦੇ ਖਿਡਾਰੀ ਇਕੱਠੇ ਬੈਠ ਕੇ ਨਿਲਾਮੀ ਦੇਖ ਰਹੇ ਹਨ। ਜਦੋਂ ਫ੍ਰੈਂਚਾਇਜ਼ੀ ਮੰਧਾਨਾ ਲਈ ਬੋਲੀ ਲਗਾ ਰਹੀ ਸੀ, ਟੀਮ ਦੇ ਬਾਕੀ ਖਿਡਾਰੀ ਸਮ੍ਰਿਤੀ ਲਈ ਜਸ਼ਨ ਅਤੇ ਵਧਾਈ ਦੇ ਰਹੇ ਸਨ।
ਮਹਿਲਾ ਪ੍ਰੀਮੀਅਰ ਲੀਗ ਦੇ ਪਹਿਲੇ ਸੀਜ਼ਨ ਵਿੱਚ ਪੰਜ ਟੀਮਾਂ ਹਿੱਸਾ ਲੈ ਰਹੀਆਂ ਹਨ। ਇਨ੍ਹਾਂ ਵਿੱਚ ਮੁੰਬਈ, ਅਹਿਮਦਾਬਾਦ, ਲਖਨਊ, ਦਿੱਲੀ ਅਤੇ ਬੈਂਗਲੁਰੂ ਦੀਆਂ ਟੀਮਾਂ ਸ਼ਾਮਲ ਹਨ। ਨਿਲਾਮੀ ‘ਚ 449 ਖਿਡਾਰੀਆਂ ‘ਤੇ ਬੋਲੀ ਲਗਾਈ ਜਾਵੇਗੀ, ਜਿਨ੍ਹਾਂ ‘ਚ 200 ਤੋਂ ਵੱਧ ਖਿਡਾਰੀ ਭਾਰਤੀ ਹਨ। ਜਦੋਂ ਕਿ ਬਾਹਰੀ ਟੀਮਾਂ ਵਿੱਚੋਂ ਸਭ ਤੋਂ ਵੱਧ ਖਿਡਾਰੀ ਆਸਟਰੇਲੀਆ ਅਤੇ ਇੰਗਲੈਂਡ ਦੇ ਹਨ।
Video of the day – celebration by Smriti & Indian team. pic.twitter.com/djAS0lVb6n
— Johns. (@CricCrazyJohns) February 13, 2023
WPL ਨਿਲਾਮੀ: ਵੇਚੇ ਗਏ ਮਾਰਕੀ ਖਿਡਾਰੀਆਂ ਦੀ ਸੂਚੀ
ਸਮ੍ਰਿਤੀ ਮੰਧਾਨਾ (ਭਾਰਤ)- ਆਰਸੀਬੀ ਨੂੰ 3.4 ਕਰੋੜ ਰੁਪਏ
ਐਸ਼ ਗਾਰਡਨਰ (ਆਸਟਰੇਲੀਆ)- ਗੁਜਰਾਤ ਜਾਇੰਟਸ ਨੂੰ 3.2 ਕਰੋੜ ਰੁਪਏ
ਹਰਮਨਪ੍ਰੀਤ ਕੌਰ (ਭਾਰਤ)- ਮੁੰਬਈ ਇੰਡੀਅਨਜ਼ ਨੂੰ 1.8 ਕਰੋੜ ਰੁਪਏ
ਐਲਿਸ ਪੇਰੀ (ਆਸਟਰੇਲੀਆ)- ਆਰਸੀਬੀ ਨੂੰ 1.8 ਕਰੋੜ ਰੁਪਏ
ਸੋਫੀ ਏਕਲਸਟੋਨ (ਇੰਗਲੈਂਡ)- ਯੂਪੀ ਵਾਰੀਅਰਜ਼ ਨੂੰ 1.8 ਕਰੋੜ ਰੁਪਏ
ਸੋਫੀ ਡਿਵਾਈਨ (ਨਿਊਜ਼ੀਲੈਂਡ)- ਆਰਸੀਬੀ ਨੂੰ 50 ਲੱਖ ਰੁਪਏ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h