ਵੀਰਵਾਰ, ਅਗਸਤ 21, 2025 02:21 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

ਮਾਨਸਾ ਪੁਲਿਸ ਵੱਲੋਂ 29 ਕੁਇੰਟਲ ਭੁੱਕੀ ਸਮੇਤ ਤਿੰਨ ਨਸ਼ਾ ਤਸਕਰ ਗ੍ਰਿਫਤਾਰ

by Gurjeet Kaur
ਅਗਸਤ 24, 2023
in ਪੰਜਾਬ
0

ਮਾਨਸਾ : ਪੁਲਿਸ ਵੱਲੋਂ 29 ਕੁਇੰਟਲ ਭੁੱਕੀ ਸਮੇਤ ਤਿੰਨ ਨਸ਼ਾ ਤਸਕਰ ਗ੍ਰਿਫਤਾਰ

ਅਸ਼ੋਕ ਵਰਮਾ

ਮਾਨਸਾ ,24 ਅਗਸਤ 2023: ਮਾਨਸਾ ਪੁਲਿਸ ਨੇ ਆਪਣੀ ਨਸ਼ਿਆਂ ਖ਼ਿਲਾਫ਼ ਇੱਕ ਨਾਕਾਬੰਦੀ ਦੌਰਾਨ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ 29 ਕੁਇੰਟਲ ਭੁੱਕੀ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇੱਕ ਕੈਂਟਰ ਵੀ ਕਬਜ਼ੇ ਵਿੱਚ ਲਿਆ ਹੈ ਜਿਸ ਵਿੱਚ ਇਹ ਭੁੱਕੀ ਚੂਰਾ ਪੋਸਤ ਲਿਆਂਦੀ ਜਾ ਰਹੀ ਸੀ। ਨਸ਼ਾ ਤਸਕਰਾਂ ਦਾ ਸਬੰਧ ਮੱਧ ਪ੍ਰਦੇਸ਼ ਨਾਲ ਹੈ ਜੋ ਇਸ ਭੁੱਕੀ ਨੂੰ 145 ਗੱਟਿਆ ਵਿੱਚ ਭਰ ਕੇ ਲਿਆਏ ਸਨ। ਪੁਲਿਸ ਅਨੁਸਾਰ ਹਰ ਗੱਟੇ ਦਾ ਵਜ਼ਨ 20 ਕਿਲੋ ਸੀ।ਪੁਲਿਸ ਨੇ ਇਸ ਸੰਬੰਧ ਵਿੱਚ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੀਨੀਅਰ ਪੁਲਿਸ ਕਪਤਾਨ ਮਾਨਸਾ ਡਾ:ਨਾਨਕ ਸਿੰਘ ਨੇ ਪੁਲਿਸ ਨੂੰ ਮਿਲੀ ਇਸ ਸਫਲਤਾ ਦਾ ਖੁਲਾਸਾ ਪ੍ਰੈਸ ਕਾਨਫਰੰਸ ਕਰਕੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮਾਨਸਾ ਪੁਲਿਸ ਵੱਲੋਂ ਨਸ਼ਿਆਂ ਦੀ ਰੋਕਥਾਮ ਕਰਨ ਲਈ ਵਿਸੇਸ਼ ਮੁਹਿੰਮ ਚਲਾਈ ਹੋਈ ਹੈ। ਉਨ੍ਹਾਂ ਦੱਸਿਆ ਕਿ ਸੀ.ਆਈ.ਏ ਸਟਾਫ ਮਾਨਸਾ ਦੇ ਇੰਚਾਰਜ ਸੁਖਜੀਤ ਸਿੰਘ ਦੀ ਅਗਵਾਈ ਹੇਠ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਬੁਢਲਾਡਾ-ਸੁਨਾਮ ਰੋਡ ਤੇ ਪਿੰਡ ਦੋਦੜਾ ਤੋਂ ਭਾਦੜਾ ਨੂੰ ਜਾਦੀ ਸੜਕ ਉੱਤੇ ਨਾਕਾਬੰਦੀ ਕੀਤੀ ਹੋਈ ਸੀ। ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਇੱਕ ਆਈਸ਼ਰ ਕੈਂਟਰ ਜਿਸ ਤੇ ਕਾਲੇ ਰੰਗ ਦੀ ਤਰਪਾਲ ਪਾਕੇ ਰੱਸੀ ਬੰਨ੍ਹੀ ਹੋਈ ਸੀ ਆਉਂਦਾ ਦਿਖਾਈ ਦਿੱਤਾ।

ਉਨ੍ਹਾਂ ਦੱਸਿਆ ਕਿ ਕੈਂਟਰ ਵਿੱਚ ਤਿੰਨ ਮੋਨੇ ਨੌਜਵਾਨ ਸਵਾਰ ਸਨ। ਜਦੋਂ ਪੁਲਿਸ ਪਾਰਟੀ ਨੇ ਕੈਂਟਰ ਨੂੰ ਹੱਥ ਦੇ ਕੇ ਰੋਕਣ ਦਾ ਇਸ਼ਾਰਾ ਕੀਤਾ ਤਾਂ

ਕੈਂਟਰ ਡਰਾਇਵਰ ਸਮੇਤ ਕੈਬਨ ‘ਚ ਬੈਠੇ ਵਿਅਕਤੀ ਘਬਰਾ ਗਏ ਤੇ ਕੈਂਟਰ ਇੱਕਦਮ ਰੋਕ ਲਿਆ ਅਤੇ ਆਪੋ ਆਪਣੀਆਂ ਤਾਕੀਆਂ ਖੋਲ੍ਹ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਮੁਸਤੈਦ ਖਲੋਤੀ ਪੁਲਿਸ ਪਾਰਟੀ ਨੇ ਤਿੰਨਾਂ ਨੌਜਵਾਨਾਂ ਨੂੰ ਦਬੋਚ ਲਿਆ। ਉਨ੍ਹਾਂ ਦੱਸਿਆ ਕਿ ਕੈਂਟਰ ਦੀ ਤਲਾਸ਼ੀ ਲੈਣ ਤੇ ਉਸ ਵਿਚੋਂ ਪਲਾਸਟਿਕ ਦੇ145 ਗੱਟੇ ਭੁੱਕੀ ਦੇ ਬਰਾਮਦ ਹੋਏ ਹਨ ਅਤੇ ਹਰੇਕ ਗੱਟੇ ਦਾ ਵਜ਼ਨ 20 ਕਿੱਲੋ ਸੀ। ਉਨ੍ਹਾਂ ਦੱਸਿਆ ਕਿ ਨਸ਼ੇ ਦੀ ਇਸ ਬਰਾਮਦਗੀ ਸਬੰਧੀ ਥਾਣਾ ਸਦਰ ਬੁਢਲਾਡਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।

ਐਸ ਐਸ ਪੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਨਾਗੇਸ਼ ਪੁੱਤਰ ਜਗਦੀਸ਼ ਵਾਸੀ ਈਮਾ ਬੜੌਦੀਆ ਥਾਣਾ ਸਾਮੇਰ ਜਿਲ੍ਹਾ ਇੰਦੋਰ (ਮੱਧ-ਪ੍ਰਦੇਸ਼),ਵਿਨੋਦ ਪੁੱਤਰ ਗੋਵਰਧਨ ਪੁੱਤਰ ਗੰਗਾ ਰਾਮ ਵਾਸੀ ਲਖਣਖੇੜੀ ਥਾਣਾ ਸਾਮੇਰ ਜਿਲ੍ਹਾ ਇੰਦੌਰ (ਮੱਧ-ਪ੍ਰਦੇਸ਼) ਅਤੇ ਦਾਰਾ ਸਿੰਘ ਪੁੱਤਰ ਪ੍ਰਲਾਦ ਸਿੰਘ ਵਾਸੀ ਨਾਹਰ ਖੇੜਾ ਜਿਲ੍ਹਾ ਆਗਰਮਾਲਵਾ ਥਾਣਾ ਸੁਸਮੇਰ (ਮੱਧ-ਪ੍ਰਦੇਸ਼) ਦੇ ਤੌਰ ਤੇ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਪੁਲੀਸ ਹੁਣ ਨਸ਼ਾ ਤਸਕਰਾਂ ਦਾ ਰਿਮਾਂਡ ਹਾਸਲ ਕਰਨ ਤੋਂ ਬਾਅਦ ਇਹ ਪਤਾ ਲਾਏਗੀ ਕਿ ਭੁੱਕੀ ਦੀ ਇੰਨੀ ਵੱਡੀ ਮਾਤਰਾ ਕਿੱਥੇ ਅਤੇ ਕਿਸ ਨੂੰ ਵੇਚੀ ਜਾਣੀ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਪੁੱਛ ਪੜਤਾਲ ਦੌਰਾਨ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

Tags: mansamansa policepro punjab tv
Share225Tweet141Share56

Related Posts

ਪੰਜਾਬ ਪੁਲਿਸ ਹੱਥ ਲੱਗੀ ਵੱਡੀ ਕਾਮਯਾਬੀ, ਵੱਡੇ ਜ਼ੁਲਮ ‘ਚ ਲੋੜੀਂਦੇ ਮੁਲਜ਼ਮ ਕੀਤੇ ਗ੍ਰਿਫ਼ਤਾਰ

ਅਗਸਤ 21, 2025

ਮਾਨ ਸਰਕਾਰ ਦੀ ਸਮਾਰਟ ਗਵਰਨੈਂਸ ਦਾ ਕਮਾਲ, 10 ਹਜ਼ਾਰ ਅਧਿਆਪਕ ਬਣ ਰਹੇ AI ਦੇ ਮਾਹਿਰ

ਅਗਸਤ 20, 2025

ਮਿਸ਼ਨ ਰੁਜ਼ਗਾਰ ਤਹਿਤ CM ਮਾਨ ਨੇ 268 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ

ਅਗਸਤ 20, 2025

ਪੰਜਾਬ ਦੀ ਉੱਚ ਸਿੱਖਿਆ ਲਈ ਵੱਡੀ ਰਾਹਤ, ਸੁਪਰੀਮ ਕੋਰਟ ਨੇ ਜਾਰੀ ਕੀਤੇ ਹੁਕਮ

ਅਗਸਤ 18, 2025

ਪੰਜਾਬ ਸਰਕਾਰ ਨੇ AI ਨਾਲ ਕੀਤਾ ਸੜਕਾਂ ਦੀ ਮੁਰੰਮਤ ਦਾ ਸਰਵੇ

ਅਗਸਤ 18, 2025

GYM ‘ਚ ਵੱਧ ਰਹੇ HEART ATTACK ਨੂੰ ਰੋਕਣ ਲਈ ਪੰਜਾਬ ਸਰਕਾਰ ਚੁੱਕਣ ਜਾ ਰਹੀ ਇਹ ਕਦਮ

ਅਗਸਤ 16, 2025
Load More

Recent News

ਪੰਜਾਬ ਪੁਲਿਸ ਹੱਥ ਲੱਗੀ ਵੱਡੀ ਕਾਮਯਾਬੀ, ਵੱਡੇ ਜ਼ੁਲਮ ‘ਚ ਲੋੜੀਂਦੇ ਮੁਲਜ਼ਮ ਕੀਤੇ ਗ੍ਰਿਫ਼ਤਾਰ

ਅਗਸਤ 21, 2025

ਭਾਰਤ ਨੂੰ ਮਿਲਿਆ ਟਰੰਪ TARRIF ਦਾ ਹੱਲ, ਜਾਣੋ ਕੌਣ ਅੱਗੇ ਖੜ੍ਹਾ ਹੋਇਆ ਢਾਲ ਬਣ

ਅਗਸਤ 21, 2025

ਕੱਚਾ ਤੇਲ ਖਰੀਦਣ ‘ਤੇ ਹੁਣ ਭਾਰਤ ਨੂੰ ਮਿਲੇਗੀ ਇੰਨੀ ਛੋਟ, ਰੂਸ ਨੇ ਕੀਤਾ ਵੱਡਾ ਐਲਾਨ

ਅਗਸਤ 21, 2025

ਮਾਨ ਸਰਕਾਰ ਦੀ ਸਮਾਰਟ ਗਵਰਨੈਂਸ ਦਾ ਕਮਾਲ, 10 ਹਜ਼ਾਰ ਅਧਿਆਪਕ ਬਣ ਰਹੇ AI ਦੇ ਮਾਹਿਰ

ਅਗਸਤ 20, 2025

ਕਿਸ ਸਮੇਂ ਕਰਨੀ ਚਾਹੀਦੀ ਹੈ ਗਰਮ ਜਾਂ ਠੰਡੀ ਸਿਕਾਈ, ਜਾਣੋ ਕੀ ਹੈ ਕਿਹੜੀ ਸੱਟ ‘ਤੇ ਬਿਹਤਰ

ਅਗਸਤ 20, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.