Maruti Suzuki eVX: ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਵੱਲੋਂ ਛੇਤੀ ਹੀ ਪਹਿਲੀ ਇਲੈਕਟ੍ਰਿਕ ਕਾਰ ਭਾਰਤੀ ਬਾਜ਼ਾਰ ‘ਚ ਲਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਕੰਪਨੀ ਭਾਰਤੀ ਬਾਜ਼ਾਰ ‘ਚ ਹੋਰ ਇਲੈਕਟ੍ਰਿਕ ਕਾਰਾਂ ਲਾਂਚ ਕਰ ਸਕਦੀ ਹੈ।
ਇਸ ਖ਼ਬਰ ‘ਚ ਅਸੀਂ ਇਸ ਗੱਲ ਦੀ ਜਾਣਕਾਰੀ ਦੇ ਰਹੇ ਹਾਂ ਕਿ ਮਾਰੂਤੀ ਦੀਆਂ ਇਲੈਕਟ੍ਰਿਕ ਕਾਰਾਂ ਕਦੋਂ ਤੱਕ ਲਿਆਂਦੀਆਂ ਜਾ ਸਕਦੀਆਂ ਹਨ।
ਇਲੈਕਟ੍ਰਿਕ ਕਾਰ ਆਵੇਗੀ – ਮਾਰੂਤੀ ਦੀ ਪਹਿਲੀ ਇਲੈਕਟ੍ਰਿਕ ਕੰਸੈਪਟ SUV ਨੂੰ ਹਾਲ ਹੀ ਵਿੱਚ ਆਯੋਜਿਤ ਆਟੋ ਐਕਸਪੋ 2023 ਵਿੱਚ ਪੇਸ਼ ਕੀਤਾ ਗਿਆ। ਹੁਣ ਸੁਜ਼ੂਕੀ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਸਾਲ 2024 ਤੱਕ ਭਾਰਤੀ ਬਾਜ਼ਾਰ ‘ਚ ਇਲੈਕਟ੍ਰਿਕ ਉਤਪਾਦ ਲਾਂਚ ਕੀਤਾ ਜਾਵੇਗਾ।
ਇਹ ਹੈ EV ‘ਤੇ ਕੰਪਨੀ ਦਾ ਪਲਾਨ- ਮਾਰੂਤੀ ਦੀ ਪੇਰੈਂਟ ਕੰਪਨੀ ਸੁਜ਼ੂਕੀ ਵੱਲੋਂ ਦੱਸਿਆ ਗਿਆ ਹੈ ਕਿ ਸਾਲ 2030 ਤੱਕ ਕੰਪਨੀ ਵੱਲੋਂ ਛੇ ਇਲੈਕਟ੍ਰਿਕ ਵਾਹਨਾਂ ਨੂੰ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕੰਪਨੀ ਨੇ ਇਹ ਵੀ ਦੱਸਿਆ ਹੈ ਕਿ 2030 ਤੱਕ ਕੰਪਨੀ ਨਾ ਸਿਰਫ ਇਲੈਕਟ੍ਰਿਕ ਵਾਹਨਾਂ ਦਾ ਉਤਪਾਦਨ ਕਰੇਗੀ ਸਗੋਂ CNG, ਈਥਾਨੌਲ, ਫਲੈਕਸ ਫਿਊਲ ਕਾਰਾਂ ਅਤੇ ਬਾਇਓਗੈਸ ਵਰਗੀਆਂ ਫਿਊਲ ਕਾਰਾਂ ‘ਤੇ ਵੀ ਕੰਮ ਕਰੇਗੀ।
ਕਿਵੇਂ ਹੋਵੇਗਾ ਪੋਰਟਫੋਲੀਓ- ਕੰਪਨੀ ਨੇ ਦੱਸਿਆ ਹੈ ਕਿ ਵਿੱਤੀ ਸਾਲ 2030 ਤੱਕ ਬੈਟਰੀ ਈਵੀ ਪੂਰੇ ਪੋਰਟਫੋਲੀਓ ਦਾ 15 ਫੀਸਦੀ ਹੋਵੇਗਾ ਜਦੋਂਕਿ ICE ਵਾਹਨਾਂ ਦੀ ਗਿਣਤੀ 60 ਫੀਸਦੀ ਅਤੇ ਹਾਈਬ੍ਰਿਡ ਇਲੈਕਟ੍ਰਿਕ ਵਾਹਨਾਂ ਦੀ ਗਿਣਤੀ 25 ਫੀਸਦੀ ਦੇ ਕਰੀਬ ਹੋਵੇਗੀ।
ਭਾਰਤ ‘ਚ ਇਲੈਕਟ੍ਰਿਕ ਵਾਹਨਾਂ ਨੂੰ ਲਗਾਤਾਰ ਵਧੀਆ ਹੁੰਗਾਰਾ ਮਿਲ ਰਿਹਾ ਹੈ। ਪਿਛਲੇ ਕੁਝ ਸਾਲਾਂ ‘ਚ ਕਈ ਕੰਪਨੀਆਂ ਨੇ ਭਾਰਤੀ ਬਾਜ਼ਾਰ ‘ਚ ਕਈ ਇਲੈਕਟ੍ਰਿਕ ਵਾਹਨ ਲਾਂਚ ਕੀਤੇ ਹਨ। Tata, Mahindra, MG, BYD, Mercedes, Audi, BMW ਵਰਗੀਆਂ ਕਾਰ ਕੰਪਨੀਆਂ ਤੋਂ ਇਲਾਵਾ Hero Vida, Ola, Ather, TVS, Revolt, Torque, Joy e-bike ਵਰਗੀਆਂ ਦੋ ਪਹੀਆ ਵਾਹਨ ਨਿਰਮਾਤਾ ਕੰਪਨੀਆਂ ਨੂੰ ਵੀ ਬਾਜ਼ਾਰ ‘ਚ ਚੰਗਾ ਹੁੰਗਾਰਾ ਮਿਲ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h