Maruti Suzuki S-Presso Xtra Edition: ਮਾਰੂਤੀ ਸੁਜ਼ੂਕੀ ਨੇ S-Presso ਕਾਰ ਦਾ ਐਕਸਟਰਾ ਐਡੀਸ਼ਨ (S-Presso Xtra) ਪੇਸ਼ ਕੀਤਾ ਹੈ। ਮਾਰੂਤੀ ਨੇ ਇਸ ਨਵੇਂ ਐਡੀਸ਼ਨ ਦੀ ਜਾਣਕਾਰੀ ਸੋਸ਼ਲ ਮੀਡੀਆ ਹੈਂਡਲ ਰਾਹੀਂ ਦਿੱਤੀ। ਹਾਲਾਂਕਿ ਕੰਪਨੀ ਨੇ ਅਜੇ ਇਸ ਦੀਆਂ ਕੀਮਤਾਂ ਦਾ ਖੁਲਾਸਾ ਨਹੀਂ ਕੀਤਾ। ਐਸ ਪ੍ਰੈਸੋ ਦਾ ਐਕਸਟਰਾ ਐਡੀਸ਼ਨ ਸ਼ਾਨਦਾਰ ਲੁੱਕ ਤੇ ਨਵੀਆਂ ਅਸੈਸਰੀਜ਼ ਨਾਲ ਲੈਸ ਹੈ। ਇਹ ਵੇਰੀਐਂਟ ਟਾਪ-ਸਪੈਕ VXI+ ਵੇਰੀਐਂਟ ‘ਤੇ ਆਧਾਰਿਤ ਹੈ।
ਨਵੀਂ ਮਾਰੂਤੀ ਸੁਜ਼ੂਕੀ ਐਸ-ਪ੍ਰੇਸੋ ਐਕਸਟਰਾ ਐਡੀਸ਼ਨ ਹੈਚਬੈਕ ਨੂੰ ਫਰੰਟ ਸਕਿਡ ਪਲੇਟ, ਗ੍ਰਿਲ ‘ਤੇ ਕ੍ਰੋਮ ਗਾਰਨਿਸ਼, ਵ੍ਹੀਲ ਆਰਚਾਂ ‘ਤੇ ਬਲੈਕ ਕਲੈਡਿੰਗ, ਡੋਰ ਕਲੈਡਿੰਗ ਦੇ ਨਾਲ-ਨਾਲ ਰੰਗਦਾਰ ਇੰਟੀਰੀਅਰ ਐਕਸੈਂਟਸ ਆਦਿ ਦਿੱਤੇ ਗਏ ਹਨ। ਇਸ ‘ਚ ਕੀਤੇ ਗਏ ਕਾਸਮੈਟਿਕ ਅਪਗ੍ਰੇਡ ਨੇ S-Presso ਦੀ ਲੁੱਕ ਨੂੰ ਹੋਰ ਆਕਰਸ਼ਕ ਬਣਾਉਣਾ ਹੈ।
ਨਵੀਂ ਲੁੱਕ ਵਾਲੇ S-Presso ਦੇ ਕੈਬਿਨ ਦੀ ਗੱਲ ਕਰੀਏ ਤਾਂ ਇਸ ਵਿੱਚ ਸਫੈਦ ਪਾਈਪਿੰਗ ਤੇ ਸਿਲਾਈ ਦੇ ਨਾਲ ਨਵੀਂ ਸੀਟ ਅਪਹੋਲਸਟ੍ਰੀ, ਸੈਂਟਰ ਕੰਸੋਲ ‘ਤੇ ਕੰਟ੍ਰਾਸਟ ਰੈੱਡ ਐਕਸੈਂਟ, ਡੋਰ ਪੈਡ ਦੇ ਨਾਲ-ਨਾਲ AC ਵੈਂਟਸ ਦੇ ਰੂਪ ਵਿੱਚ ਨਵੇਂ ਅਪਡੇਟਸ ਦਿੱਤੇ ਗਏ ਹਨ। ਇਸ ਦੇ ਨਾਲ, ਨਵੇਂ ਫਲੋਰ ਮੈਟ ਵੀ ਵਾਧੂ ਐਡੀਸ਼ਨ ਪੈਕੇਜ ਦੇ ਤੌਰ ‘ਤੇ ਉਪਲਬਧ ਹਨ।
ਇੰਜਣ-ਪਾਵਰ:– ਹਾਲਾਂਕਿ ਕਾਰ ‘ਚ ਕੋਈ ਮਕੈਨੀਕਲ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ‘ਚ ਉਹੀ 1.0-ਲੀਟਰ K-ਸੀਰੀਜ਼ ਪੈਟਰੋਲ ਇੰਜਣ ਦਿੱਤਾ ਗਿਆ ਹੈ ਜੋ 65 bhp ਅਤੇ 89 Nm ਪੀਕ ਟਾਰਕ ਜਨਰੇਟ ਕਰਦਾ ਹੈ। ਇਹ ਇੰਜਣ 5-ਸਪੀਡ ਮੈਨੂਅਲ ਅਤੇ AMT ਗਿਅਰਬਾਕਸ ਨਾਲ ਮੇਲ ਖਾਂਦਾ ਹੈ।
ਕਾਰ ਮੈਨੂਅਲ ਗਿਅਰਬਾਕਸ ਦੇ ਨਾਲ 24.76 kmpl ਅਤੇ AMT ਵਰਜ਼ਨ ਲਈ 25.30 kmpl ਦੀ ਮਾਈਲੇਜ ਦਾ ਦਾਅਵਾ ਕਰਦੀ ਹੈ। ਇੱਕ ਖਾਸ ਗੱਲ ਇਹ ਹੈ ਕਿ ਇਸ ਦਾ CNG ਵਰਜ਼ਨ ਵੀ ਉਪਲਬਧ ਹੈ।
View this post on Instagram
ਸੁਰੱਖਿਆ:- ਹਾਲਾਂਕਿ ਸੁਰੱਖਿਆ ਦੇ ਲਿਹਾਜ਼ ਨਾਲ ਇਸ ਨੂੰ ਕੋਈ ਖਾਸ ਸਟਾਰ ਨਹੀਂ ਮਿਲਿਆ ਹੈ। S-Presso ਨੂੰ ਗਲੋਬਲ NCAP ਕਰੈਸ਼ ਟੈਸਟਾਂ ਦੇ ਨਵੀਨਤਮ ਦੌਰ ਵਿੱਚ ਸਿਰਫ਼ ਇੱਕ ਸਟਾਰ ਸੁਰੱਖਿਆ ਰੇਟਿੰਗ ਮਿਲੀ ਹੈ।
ਕੀਮਤ:- ਬੇਸ ਸਟੈਂਡਰਡ MT ਟ੍ਰਿਮ ਲਈ ਕੀਮਤਾਂ 4.25 ਲੱਖ ਰੁਪਏ ਤੋਂ ਸ਼ੁਰੂ ਹੁੰਦੀਆਂ ਹਨ, ਜੋ ਕਿ VXI (O) AMT ਲਈ 5.65 ਲੱਖ ਰੁਪਏ ਤੱਕ ਜਾਂਦੀ ਹੈ। ਨਵੇਂ S-Presso Xtra ਐਡੀਸ਼ਨ ਦੀ ਕੀਮਤ ਮੌਜੂਦਾ ਕੀਮਤ ਰੇਂਜ ਤੋਂ ਵੱਧ ਹੋਣ ਦੀ ਸੰਭਾਵਨਾ ਹੈ। ਦੂਜਾ, ਨਵੇਂ ਸਾਲ ਤੋਂ ਸਾਰੀਆਂ ਮਾਰੂਤੀ ਕਾਰਾਂ ਦੀਆਂ ਕੀਮਤਾਂ ਵਧਣੀਆਂ ਤੈਅ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h