Maruti Black Edition: ਮਾਰੂਤੀ ਆਪਣੀ 40ਵੀਂ ਵਰ੍ਹੇਗੰਢ ਮਨਾ ਰਹੀ ਹੈ। ਇਸ ਮੌਕੇ ‘ਤੇ ਕੰਪਨੀ ਨੇ ਆਪਣੇ ਪ੍ਰੀਮੀਅਮ ਰਿਟੇਲ ਨੈੱਟਵਰਕ Nexa ਰਾਹੀਂ ਵੇਚੀਆਂ ਗਈਆਂ ਸਾਰੀਆਂ ਪੰਜ ਕਾਰਾਂ ਦੇ ਬਲੈਕ ਐਡੀਸ਼ਨ ਲਾਂਚ ਕੀਤੇ।
Nexa ਦੀ ਨਵੀਂ ਬਲੈਕ ਐਡੀਸ਼ਨ ਰੇਂਜ ਵਿੱਚ ਇਗਨਿਸ, ਬਲੇਨੋ, ਸਿਆਜ਼, XL6 ਤੇ ਗ੍ਰੈਂਡ ਵਿਟਾਰਾ ਸ਼ਾਮਲ ਹਨ। ਇਹ ਸਾਰੀਆਂ ਕਾਰਾਂ ਹੁਣ ਨਵੇਂ ਪਰਲ ਮਿਡਨਾਈਟ ਬਲੈਕ ਸ਼ੇਡ ਵਿੱਚ ਉਪਲਬਧ ਹੋਣਗੀਆਂ। ਪ੍ਰੀਮੀਅਮ ਮੈਟਲਿਕ ਬਲੈਕ ਕਲਰ ਸਕੀਮ ਗਾਹਕਾਂ ਨੂੰ ਆਕਰਸ਼ਿਤ ਕਰਨ ‘ਚ ਮਦਦ ਕਰੇਗੀ। ਮਹੱਤਵਪੂਰਨ ਗੱਲ ਇਹ ਹੈ ਕਿ ਟਾਟਾ ਮੋਟਰਸ ਪਹਿਲਾਂ ਹੀ ਆਪਣੇ ਕਈ ਮਾਡਲਾਂ ਦੇ ਡਾਰਕ ਐਡੀਸ਼ਨ ਵੇਚਦੀ ਹੈ, ਪਰ ਮਾਰੂਤੀ ਕੋਲ ਅਜਿਹਾ ਕੋਈ ਖਾਸ ਡਾਰਕ ਐਡੀਸ਼ਨ ਨਹੀਂ, ਜੋ ਇਸ ਨੇ ਹੁਣ ਲਾਂਚ ਕੀਤਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਲਿਮਟਿਡ ਐਡੀਸ਼ਨ ਐਕਸੈਸਰੀਜ਼ ਪੈਕੇਜ ਵੀ ਪੇਸ਼ ਕੀਤੇ ਹਨ।
Nexa ਬਲੈਕ ਐਡੀਸ਼ਨ ਅਤੇ ਲਿਮਟਿਡ ਐਡੀਸ਼ਨ ਐਕਸੈਸਰੀਜ਼ ਪੈਕੇਜ ਪੇਸ਼ ਕਰਦੇ ਹੋਏ, ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਦੇ ਸੀਨੀਅਰ ਕਾਰਜਕਾਰੀ ਅਧਿਕਾਰੀ ਸ਼ਸ਼ਾਂਕ ਸ਼੍ਰੀਵਾਸਤਵ ਨੇ ਕਿਹਾ, “ਅਸੀਂ ਮਾਰੂਤੀ ਸੁਜ਼ੂਕੀ ਦੀ 40ਵੀਂ ਵਰ੍ਹੇਗੰਢ ਮਨਾ ਰਹੇ ਹਾਂ। ਇਸ ਦੇ ਨਾਲ ਹੀ ਇਹ 7ਵੀਂ ਵਰ੍ਹੇਗੰਢ ਹੈ। Nexa ਦੇ ਅਸੀਂ Nexa ਬਲੈਕ ਐਡੀਸ਼ਨ ਰੇਂਜ ਨੂੰ ਪੇਸ਼ ਕਰਨ ਲਈ ਉਤਸ਼ਾਹਿਤ ਹਾਂ।” ਉਨ੍ਹਾਂ ਕਿਹਾ ਕਿ ਨੈਕਸਾ ਬਲੈਕ ਐਡੀਸ਼ਨ ਵਾਹਨ ਗਾਹਕਾਂ ਦੀ ਨੈਕਸਾ ਤੋਂ ਉਮੀਦਾਂ ਦਾ ਪ੍ਰਤੀਕ ਹੈ। ਗਾਹਕ ਇਨ੍ਹਾਂ ਵਾਹਨਾਂ ‘ਤੇ ਲਿਮਟਿਡ ਐਡੀਸ਼ਨ ਐਕਸੈਸਰੀਜ਼ ਵੀ ਲੈ ਸਕਦੇ ਹਨ।
Nexa ਬਲੈਕ ਐਡੀਸ਼ਨ ਨੂੰ Ignis ਦੇ Zeta ਤੇ Alpha ਵੇਰੀਐਂਟ ‘ਚ ਉਪਲੱਬਧ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ, Ciaz ਦੇ ਸਾਰੇ ਵੇਰੀਐਂਟ XL6 ਦੇ ਅਲਫਾ ਤੇ ਅਲਫਾ+ ਵੇਰੀਐਂਟ ਤੇ ਗ੍ਰੈਂਡ ਵਿਟਾਰਾ ਦੇ Zeta, Zeta+, Alpha, Alpha+ ਵੇਰੀਐਂਟ ‘ਚ ਉਪਲਬਧ ਕਰਵਾਏ ਗਏ ਹਨ। Nexa ਬਲੈਕ ਐਡੀਸ਼ਨ ਰੇਂਜ ਦੀਆਂ ਕੀਮਤਾਂ Nexa ਕਾਰਾਂ ਦੀ ਸਟੈਂਡਰਡ ਰੇਂਜ ਦੇ ਅਨੁਸਾਰ ਹਨ। ਯਾਨੀ ਜੋ ਕੀਮਤਾਂ ਰੈਗੂਲਰ ਮਾਡਲ ਦੀਆਂ ਹੋਣਗੀਆਂ, ਉਹ ਕੀਮਤਾਂ ਬਲੈਕ ਐਡੀਸ਼ਨ ਰੇਂਜ ਦੀਆਂ ਵੀ ਹੋਣਗੀਆਂ। ਦੱਸ ਦੇਈਏ ਕਿ Nexa ਦੀ ਸਭ ਤੋਂ ਸਸਤੀ ਕਾਰ Ignis ਹੈ, ਜਿਸ ਦੀ ਕੀਮਤ ਸਿਰਫ 5.35 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h