ਅਮਰੀਕਾ ਦੇ ਪੱਛਮੀ ਮੈਸੇਚਿਉਸੇਟਸ ਵਿੱਚ ਇੱਕ ਕਾਰ ਦੇ ਦੂਜੇ ਵਾਹਨ ਨਾਲ ਟਕਰਾਉਣ ਕਾਰਨ ਤਿੰਨ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ। ਬਰਕਸ਼ਾਇਰ ਜ਼ਿਲ੍ਹਾ ਅਟਾਰਨੀ ਦਫਤਰ ਨੇ ਵੀਰਵਾਰ ਨੂੰ ਇੱਕ ਬਿਆਨ ‘ਚ ਕਿਹਾ ਕਿ ਹਾਦਸੇ ‘ਚ ਪ੍ਰੇਮ ਕੁਮਾਰ ਰੈੱਡੀ ਗੋਡਾ (27), ਪਵਨੀ ਗੁਲਾਪੱਲੀ (22) ਅਤੇ ਸਾਈ ਨਰਸਿਮ੍ਹਾ ਪਟਮਸੇਟੀ (22) ਦੀ ਮੌਤ ਹੋ ਗਈ।
ਮੈਸੇਚਿਉਸੇਟਸ ਰਾਜ ਅਤੇ ਸਥਾਨਕ ਪੁਲਿਸ ਦੋ ਵਾਹਨਾਂ ਵਿਚਕਾਰ ਹੋਈ ਟੱਕਰ ਦੀ ਜਾਂਚ ਕਰ ਰਹੀ ਹੈ। ਬਿਆਨ ‘ਚ ਕਿਹਾ ਗਿਆ ਹੈ ਕਿ ਇਸ ਹਾਦਸੇ ‘ਚ ਪੰਜ ਹੋਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਸਵੇਰੇ ਕਰੀਬ 5.30 ਵਜੇ ਉੱਤਰ ਦਿਸ਼ਾ ਤੋਂ ਆ ਰਹੀ ਇੱਕ ਕਾਰ ਦੀ ਦੱਖਣੀ ਦਿਸ਼ਾ ਤੋਂ ਆ ਰਹੇ ਪਿਕਅੱਪ ਟਰੱਕ ਨਾਲ ਟੱਕਰ ਹੋ ਗਈ। ਕਾਰ ਵਿੱਚ ਸਵਾਰ ਚਾਰ ਹੋਰ ਮਨੋਜ ਰੈਡੀ ਡੋਂਡਾ (23), ਸ੍ਰੀਧਰ ਰੈੱਡੀ ਚਿੰਤਾਕੁੰਟਾ (22), ਵਿਜੀਤ ਰੈਡੀ ਗੁਮਾਲਾ (23) ਅਤੇ ਹਿਮਾ ਈਸ਼ਵਰਿਆ ਸਿੱਦੀਰੈੱਡੀ (22) ਨੂੰ ਇਲਾਜ ਲਈ ਬਰਕਸ਼ਾਇਰ ਮੈਡੀਕਲ ਸੈਂਟਰ ਲਿਜਾਇਆ ਗਿਆ। ਦੂਜੇ ਵਾਹਨ ਦੇ ਡਰਾਈਵਰ ਅਰਮਾਂਡੋ ਬੌਟਿਸਟਾ-ਕਰੂਜ਼ (46) ਨੂੰ ਇਲਾਜ ਲਈ ਫੇਅਰਵਿਊ ਮੈਡੀਕਲ ਸੈਂਟਰ ਲਿਜਾਇਆ ਗਿਆ।
ਕਾਰ ‘ਚ ਸਵਾਰ ਸੀ 7 ਲੋਕ
ਸਥਾਨਕ ਮੀਡੀਆ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਸਵੇਰੇ 5.30 ਵਜੇ (ਭਾਰਤੀ ਸਮੇਂ ਅਨੁਸਾਰ) ਵਾਪਰੀ। ਕਾਰ ‘ਚ ਕੁੱਲ 7 ਲੋਕ ਸਵਾਰ ਸੀ, ਜਿਨ੍ਹਾਂ ‘ਚੋਂ ਚਾਰ ਨੂੰ ਬਰਕਸ਼ਾਇਰ ਮੈਡੀਕਲ ਸੈਂਟਰ ‘ਚ ਭਰਤੀ ਕਰਵਾਇਆ ਗਿਆ। ਜ਼ਖਮੀਆਂ ਦੀ ਪਛਾਣ ਮਨੋਜ ਰੈਡੀ (23 ਸਾਲ), ਸ਼੍ਰੀਧਰ ਰੈੱਡੀ (22), ਵਿਜੀਤ ਰੈੱਡੀ (23), ਹਿਮਾ ਈਸ਼ਵਰਿਆ (22) ਵਜੋਂ ਹੋਈ ਹੈ।
ਪੁਲਿਸ ਮੁਤਾਬਕ ਸੱਤ ਵਿਦਿਆਰਥੀਆਂ ਚੋਂ ਛੇ ਨਿਊ ਹੈਵਨ ਯੂਨੀਵਰਸਿਟੀ ਵਿੱਚ ਪੜ੍ਹਦੇ ਸੀ ਅਤੇ ਇੱਕ ਸੈਕਰਡ ਹਾਰਟ ਯੂਨੀਵਰਸਿਟੀ ਵਿੱਚ ਪੜ੍ਹਦਾ ਸੀ। ਇਸ ਤੋਂ ਇਲਾਵਾ ਜਿਸ ਕਾਰ ਵਿਚ ਟੱਕਰ ਹੋਈ ਉਸ ਦੇ ਡਰਾਈਵਰ ਨੂੰ ਵੀ ਗੰਭੀਰ ਸੱਟਾਂ ਲੱਗੀਆਂ। ਅਰਮਾਂਡੋ ਬੌਟਿਸਟਾ-ਕਰੂਜ਼, 46, ਨੂੰ ਫੇਅਰਵਿਊ ਮੈਡੀਕਲ ਸੈਂਟਰ ਲਿਜਾਇਆ ਗਿਆ।
TV, FACEBOOK, YOUTUBE ਤੋਂ ਪਹਿਲਾਂ ਦੇਖੋ ਹਰ ਖ਼ਬਰ PRO PUNJAB TV APP ‘ਤੇ
Link ‘ਤੇ Click ਕਰਕੇ ਹੁਣੇ Download ਕਰੋ :
Android: https://bit.ly/3VMis0h