Earthquake in Punjab-Delhi: ਇੱਕ ਵਾਰ ਫਿਰ ਤੋਂ ਪੰਜਾਬ ਸਮੇਤ ਦਿੱਲੀ-ਐੱਨਸੀਆਰ ‘ਚ ਮੰਗਲਵਾਰ ਦੁਪਹਿਰ 30 ਸੈਕਿੰਡ ਤੱਕ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਇਸਦੀ ਤੀਬਰਤਾ 5.9 ਮਾਪੀ ਗਈ। ਭੂਚਾਲ ਦਾ ਕੇਂਦਰ ਨੇਪਾਲ ਦੇ ਕਾਲਿਕਾ ਤੋਂ 12 ਕਿਲੋਮੀਟਰ ਦੂਰ ਸੀ। ਇਸ ਦਾ ਅਸਰ ਦਿੱਲੀ, ਯੂਪੀ, ਮੱਧ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ, ਉਤਰਾਖੰਡ ਸਮੇਤ ਕਈ ਸੂਬਿਆਂ ‘ਚ ਮਹਿਸੂਸ ਕੀਤੇ ਗਏ। ਦੱਸ ਦਈਏ ਕਿ ਨਵੇਂ ਸਾਲ ਦੀ ਸ਼ੁਰੂਆਤ ਤੋਂ ਬਾਅਦ ਰਾਜਧਾਨੀ ਵਿੱਚ ਭੂਚਾਲ ਦੀ ਇਹ ਤੀਜੀ ਘਟਨਾ ਹੈ।
ਨੇਪਾਲ ਵਿੱਚ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਰਿਹਾ ਭੂਚਾਲ ਦਾ ਕੇਂਦਰ
ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦਾ ਹਵਾਲਾ ਦਿੰਦੇ ਹੋਏ, ਏਐਨਆਈ ਨੇ ਦੱਸਿਆ ਕਿ ਨੇਪਾਲ ਵਿੱਚ 5.8 ਤੀਬਰਤਾ ਦਾ ਭੂਚਾਲ ਆਇਆ। ਇਸ ਕਾਰਨ ਰਾਜਧਾਨੀ ਖੇਤਰ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਪੋਰਟ ਮੁਤਾਬਕ ਭੂਚਾਲ ਦਾ ਕੇਂਦਰ ਜ਼ਮੀਨ ਤੋਂ ਕਰੀਬ 10 ਕਿਲੋਮੀਟਰ ਹੇਠਾਂ ਸੀ।
ਦੱਸ ਦੇਈਏ ਕਿ ਐਨਸੀਆਰ ਵਿੱਚ ਕਰੀਬ 20 ਦਿਨਾਂ ਤੋਂ ਮੁੜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਤੋਂ ਪਹਿਲਾਂ 5 ਜਨਵਰੀ ਨੂੰ ਅਫਗਾਨਿਸਤਾਨ ਦੇ ਹਿੰਦੂ ਕੁਸ਼ ਖੇਤਰ ‘ਚ 5.8 ਤੀਬਰਤਾ ਦਾ ਭੂਚਾਲ ਆਇਆ ਸੀ।
ਭੂਚਾਲ ਦੀ ਤੀਬਰਤਾ
ਰਿਕਟਰ ਪੈਮਾਨੇ ‘ਤੇ 2.0 ਤੋਂ ਘੱਟ ਦੀ ਤੀਬਰਤਾ ਵਾਲੇ ਭੁਚਾਲਾਂ ਨੂੰ ਸੂਖਮ ਵਜੋਂ ਸ਼੍ਰੇਣੀਬੱਧ ਕੀਤਾ ਜਾਂਦਾ ਹੈ ਅਤੇ ਮਹਿਸੂਸ ਨਹੀਂ ਕੀਤਾ ਜਾ ਸਕਦਾ। ਰਿਕਟਰ ਪੈਮਾਨੇ ‘ਤੇ ਮਾਈਕ੍ਰੋ ਸ਼੍ਰੇਣੀ ਦੇ 8,000 ਭੂਚਾਲ ਦੁਨੀਆ ਭਰ ਵਿੱਚ ਰੋਜ਼ਾਨਾ ਰਿਕਾਰਡ ਕੀਤੇ ਜਾਂਦੇ ਹਨ। ਇਸੇ ਤਰ੍ਹਾਂ 2.0 ਤੋਂ 2.9 ਦੀ ਤੀਬਰਤਾ ਵਾਲੇ ਭੁਚਾਲਾਂ ਨੂੰ ਮਾਮੂਲੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।
ਰੋਜ਼ਾਨਾ ਅਜਿਹੇ 1,000 ਭੂਚਾਲ ਆਉਂਦੇ ਹਨ, ਜੋ ਅਸੀਂ ਆਮ ਤੌਰ ‘ਤੇ ਮਹਿਸੂਸ ਵੀ ਨਹੀਂ ਕਰ ਪਾਉਂਦੇ। ਇੱਕ ਸਾਲ ਵਿੱਚ 3.0 ਤੋਂ 3.9 ਤੀਬਰਤਾ ਦੇ ਬਹੁਤ ਹਲਕੇ ਭੂਚਾਲ 49,000 ਵਾਰ ਰਿਕਾਰਡ ਕੀਤੇ ਜਾਂਦੇ ਹਨ। ਉਹ ਮਹਿਸੂਸ ਕੀਤੇ ਜਾਂਦੇ ਹਨ ਪਰ ਸ਼ਾਇਦ ਹੀ ਕੋਈ ਨੁਕਸਾਨ ਪਹੁੰਚਾਉਂਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h