ਗੁਰਦਾਸਪੁਰ: ਪੰਜਾਬ ਦੇ ਗੁਰਦਾਸਪੁਰ ਪਹੁੰਚੇ ਪੰਜਾਬੀ ਸਿੰਗਰ ਮਾਸਟਰ ਸਲੀਮ ਅਤੇ ਮਿਊਜ਼ਿਕ ਡਾਇਰੈਕਟਰ ਸਚਿਨ ਅਹੂਜਾ ਨੇ ਗੰਨ ਕਲਚਰ ਨੂੰ ਪੰਜਾਬ ਸਰਕਾਰ ਦੇ ਵੱਲੋਂ ਬੈਨ ਕਰਨ ਦੇ ਫੈਸਲੇ ਨੂੰ ਸਹੀ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਸੱਭਿਆਚਾਰ ਦੀ ਵਿਰਾਸਤ ਅਨਮੋਲ ਹੈ। ਆਪਣੀ ਵਿਰਾਸਤ ਨਾਲ ਜੁੜੇ ਗੀਤ ਵੀ ਲੇਖਕ ਤੇ ਗਾਇਕ ਨੂੰ ਮਸ਼ਹੂਰ ਕਰ ਸਕਦੇ ਹਨ।
ਪੰਜਾਬੀ ਸਿੰਗਰ ਮਾਸਟਰ ਸਲੀਮ ਤੇ ਮਿਊਜ਼ਿਕ ਡਾਇਰੈਕਟਰ ਸਚਿਨ ਅਹੂਜਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਗੰਨ ਕਲਚਰ ਨੂੰ ਬੰਦ ਕਰਨ ਦਾ ਫੈਸਲਾ ਸਹੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀ ਕਦੇ ਵੀ ਗੰਨ ਕਲਚਰ ਨੂੰ ਪਰਮੋਟ ਕਰਨ ਵਾਲੇ ਗਾਣੇ ਗਾਏ ਤੇ ਨਾ ਹੀ ਬਣਾਏ ਹਨ।
ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੰਜਾਬੀ ਸੱਭਿਆਚਾਰ ਦੀ ਵਿਰਾਸਤ ਬਹੁਤ ਮਹਾਨ ਹੈ ਉਸ ਨਾਲ ਜੁੜੇ ਗੀਤ ਗਾ ਕੇ ਵੀ ਮਸ਼ਹੂਰ ਹੋਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਆਪਣੀ ਸੋਚ ਬਦਲਣੀ ਚਾਹੀਦੀ ਹੈ ਤਾਂ ਹੀ ਸਾਡਾ ਦੇਸ਼ ਬਦਲੇਗਾ। ਉੱਥੇ ਹੀ ਉਨ੍ਹਾਂ ਨੇ ਨਸ਼ੇ ਵੱਲ ਜਾ ਰਹੇ ਨੌਜਵਾਨਾਂ ਨੂੰ ਬੇਨਤੀ ਕੀਤੀ ਕਿ ਨਸ਼ਾ ਇੱਕ ਕੌਹੜ ਹੈ ਜਿਸ ਤੋਂ ਜਿਨਾਂ ਬਚ ਸਕੋ ਓਨਾ ਹੀ ਚੰਗਾ ਹੈ।