ਰਮਿੰਦਰ ਸਿੰਘ
ਪੰਥ ਰਤਨ ਮਾਸਟਰ ਤਾਰਾ ਸਿੰਘ ਦਾ ਅੱਜ ਜਨਮ ਦਿਵਸ ਹੈ । ਇਸ ਮਹਾਨ ਸਿੱਖ ਸ਼ਖਸ਼ੀਅਤ ਨੇ ਪੰਥ ਦੇ ਹਿੱਤਾਂ ਲਈ ਅੰਗਰੇਜ ਸਾਮਰਾਜ ਖਿਲਾਫ ਸੰਘਰਸ਼ ਕੀਤਾ । ਅਜ਼ਾਦੀ ਤੋਂ ਪਹਿਲਾਂ ਤੇ ਬਾਅਦ ਵਿੱਚ ਉਹ 40 ਸਾਲ ਤੱਕ ਸਿੱਖਾਂ ਦੇ ਸਿਰਮੌਰ ਆਗੂ ਸਨ , ਜਿਨਾ ਤੋਂ ਪੰਡਤ ਜਵਾਹਰ ਲਾਲ ਨਹਿਰੂ ਵੀ ਡਰਦੇ ਸਨ ।
ਉਨ੍ਹਾਂ ਸਿੱਖਾਂ ਲਈ ਹੋਮ ਲੈਂਡ ਦੀ ਮੰਗ ਕੀਤੀ , ਜਦ ਭਾਰਤੀ ਹੁਕਮਰਾਨ,ਅਜ਼ਾਦੀ ਬਾਅਦ ਭਾਸ਼ਾ ਦੇ ਅਧਾਰਤ , ਪੰਜਾਬੀ ਸੂਬਾ ਦੇੇਣ ਤੋੋਂ ਪਾਸਾ ਵੱਟਦੇ ਸਨ । ਦੱਖਣੀ ਭਾਰਤ ਦੇ ਮਦਰਾਸ ਮੈਸੂਰ ਨੂੰ ਤੋੜ ਕੇ , ਭਾਸ਼ਾ ਅਧਾਰਤ ਤਾਮਿਲਨਾਡੂ,ਆਧਰਾ ਪ੍ਰਦੇਸ਼,ਕਰਨਾਟਕਾ ਤੇ ਬੰਬਈ ਦੀ ਥਾਂ ਗੁਜਰਾਤ,ਮਹਾਰਾਸ਼ਟਰ, 1953 ਤੋਂ 1960 ਤੱਕ ਬਣਵਾ ਦਿੱਤਾ ਪਰ ਪੰਜਾਬ ਨੂੰ ਨਾਂ ਕਰਨ ਤੇ ਮਾਸਟਰ ਜੀ ਵਲੋਂ ਅੰਦੋਲਨ ਆਰੰਭਣ ਤੇ ਲੰਗੜਾ ਪੰਜਾਬੀ ਸੂਬਾ ਬਣਾਇਆ ।
ਮਾਸਟਰ ਜੀ ‘ਚ ਪੰਥਕ ਸੋਚ ਭਰੀ ਸੀ ਜੋ ਘਰ ਤੋਂ ਟਾਂਗੇ ਤੇ ਆਂਉਦੇ ਸਨ ‘ਤੇ ਰੋਟੀ ਵੀ ਘਰ ਤੋਂ ਹੀ ਟਿਫਨ ਚ ਲਿਆਂਉਦੇ ਸਨ ਕਿ ਗੁਰੂ ਘਰ ਤੇ ਬੋਝ ਨਾ ਪਵੇ । 1967 ਚ ਜਦ ਉਹ ਦੁਨੀਆ ਤੋਂ ਰੁਖ਼ਸਤ ਹੋਏ ਤਾਂ ਉਨਾ ਦੇ ਖਾਤੇ ਚੋਂ ਸਿਰਫ 32 ਰੁਪਏ ਨਿਕਲੇ । ਉਹ ਤਿਆਗ ਦੀ ਮੂਰਤ ਸਨ । ਅੱਜ ਪੰਥ ਦੇ ਛੋਟੇ-ਵੱਡੇ ਨੇਤਾਵਾਂ ਲਈ ਮਾਸਟਰ ਜੀ ਮਾਰਗ ਦਰਸ਼ਨ ਹਨ ।
ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਧੜੱਲੇਦਾਰ ਮੁੱਖ ਮੰਤਰੀ ਰਹੇ ਪ੍ਰਤਾਪ ਸਿੰਘ ਕੈਰੋਂ ਮਾਸਟਰ ਜੀ ਦੇ ਪੀਏ ਰਹੇ ਹਨ।
ਮਾਸਟਰ ਜੀ ਨੇ ਇਕ ਵਾਰ ਅਕਾਲ ਤਖਤ ਤੇ ਮਰਨ ਵਰਤ ਤੋੜਿਆ ਸੀ ,ਇਸ ਦੀ ਚਰਚਾ ਉਨਾ ਦੇ ਵਿਰੋਧੀ ਆਮ ਕਰਦੇ ਹਨ।
ਹਾਲਾਂਕਿ ਕਹਿੰਦੇ ਹਨ ਕਿ ਮਾਸਟਰ ਤਾਰਾ ਸਿੰਘ ਨੇ ਸਾਰੇ ਜੀਵਨ ਕਾਲ ਵਿਚ ਕੋਈ ਵੀ ਅਹੁਦਾ ਸਵੀਕਾਰ ਨਾ ਕੀਤਾ। ਉਹ ਕਿਹਾ ਕਰਦੇ ਸਨ ਕਿ ”ਅਕਾਲੀ ਦਲ ਕਾਇਮ ਤਾਂ ਹੈ, ਜੇ ਇਸ ਦਾ ਪ੍ਰਧਾਨ ਕੋਈ ਅਹੁਦਾ ਨਹੀਂ ਕਬੂਲਦਾ।
ਮਾਸਟਰ ਤਾਰਾ ਸਿੰਘ ਜੀ 7 ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ
- 12 ਅਕਤੂਬਰ 1930 ਤੋਂ ਲੈ ਕੇ 17 ਜੂਨ 1933
- 13 ਜੂਨ 1936 ਤੋਂ ਲੈ ਕੇ 19 ਨਵੰਬਰ 1944
- 22 ਜੂਨ 1952 ਤੋਂ ਲੈ ਕੇ 5 ਅਕਤੂਬਰ 1952
- 7 ਫਰਵਰੀ 1955 ਤੋਂ ਲੈ ਕੇ 21 ਮਈ 1955
- 16 ਅਕਤੂਬਰ 1955 ਤੋਂ ਲੈ ਕੇ 16 ਨਵੰਬਰ 1958
- 7 ਮਾਰਚ 1960 ਤੋਂ ਲੈ ਕੇ 30 ਅਪ੍ਰੈਲ 1960
- 10 ਮਾਰਚ 1961 ਤੋਂ ਲੈ ਕੇ 11 ਮਾਰਚ 1962