ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਘੱਟ ਗਿਣਤੀਆਂ ਲਈ 2022-23 ਤੋਂ ਮੌਲਾਨਾ ਆਜ਼ਾਦ ਨੈਸ਼ਨਲ ਫੈਲੋਸ਼ਿਪ (MANF) ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਉਨ੍ਹਾਂ ਦੇ ਅਨੁਸਾਰ, ਇਹ ਸਕੀਮ ਉੱਚ ਸਿੱਖਿਆ ਲਈ ਵੱਖ-ਵੱਖ ਹੋਰ ਫੈਲੋਸ਼ਿਪ ਸਕੀਮਾਂ ਨਾਲ ਓਵਰਲੈਪ ਕਰਦੀ ਹੈ। ਇਹ ਜਾਣਕਾਰੀ ਕੇਂਦਰੀ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸਮ੍ਰਿਤੀ ਇਰਾਨੀ ਨੇ ਉਸ ਸਮੇਂ ਦਿੱਤੀ ਜਦੋਂ ਉਹ ਵੀਰਵਾਰ ਨੂੰ ਲੋਕ ਸਭਾ ਵਿੱਚ ਤਾਮਿਲਨਾਡੂ ਦੇ ਸੰਸਦ ਮੈਂਬਰ ਪ੍ਰਥਾਪਨ ਦੇ ਸਵਾਲ ਦਾ ਜਵਾਬ ਦੇ ਰਹੀ ਸੀ
ਉਨ੍ਹਾਂ ਕਿਹਾ, “MANF ਸਕੀਮ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਵਲੋਂ ਲਾਗੂ ਕੀਤੀ ਗਈ ਸੀ ਅਤੇ UGC ਵਲੋਂ ਪ੍ਰਦਾਨ ਕੀਤੇ ਗਏ ਅੰਕੜਿਆਂ ਮੁਤਾਬਕ 2014-15 ਅਤੇ 2021-22 ਦੇ ਵਿਚਕਾਰ 6,722 ਉਮੀਦਵਾਰਾਂ ਦੀ ਚੋਣ ਕੀਤੀ ਗਈ ਸੀ ਅਤੇ 738.85 ਕਰੋੜ ਰੁਪਏ ਦੀ ਫੈਲੋਸ਼ਿਪ ਉਸੇ ਸਮੇਂ ਦੌਰਾਨ ਵੰਡਿਆ ਗਿਆ।”
ਇਰਾਨੀ ਨੇ ਅੱਗੇ ਕਿਹਾ, “ਕਿਉਂਕਿ MANF ਸਕੀਮ ਸਰਕਾਰ ਦੁਆਰਾ ਲਾਗੂ ਕੀਤੀਆਂ ਜਾ ਰਹੀਆਂ ਉੱਚ ਸਿੱਖਿਆ ਲਈ ਕਈ ਹੋਰ ਫੈਲੋਸ਼ਿਪ ਸਕੀਮਾਂ ਨਾਲ ਓਵਰਲੈਪ ਕਰਦੀ ਹੈ। ਇਰਾਨੀ ਨੇ ਅੱਗੇ ਕਿਹਾ ਕਿ ਘੱਟ ਗਿਣਤੀ ਵਿਦਿਆਰਥੀ ਪਹਿਲਾਂ ਹੀ ਅਜਿਹੀਆਂ ਸਕੀਮਾਂ ਦੇ ਅਧੀਨ ਆਉਂਦੇ ਹਨ, ਇਸ ਲਈ ਸਰਕਾਰ ਨੇ 2022-23 ਤੋਂ MANF ਸਕੀਮ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।”
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h