ਪੰਜਾਬ ਦੇ ਮੈਡੀਕਲ ਕਾਲਜਾਂ ਤੋਂ ਐੱਮਬੀਬੀਐੱਸ ਕਰਕੇ ਡਾਕਟਰ ਬਣਨ ਵਾਲਿਆਂ ਨੂੰ ਹੁਣ ਸਿੱਧੇ ਹਸਪਤਾਲਾਂ ‘ਚ ਤਾਇਨਾਤੀ ਨਹੀਂ ਮਿਲੇਗੀ।ਮੁਹੱਲਾ ਕਲੀਨਿਕ ਲਈ ਜੋ ਕਾਂਸੈਪਟ ਸਰਕਾਰ ਨੇ ਤਿਆਰ ਕੀਤਾ ਹੈ, ਉਸਦੇ ਤਹਿਤ ਐੱਮਬੀਬੀਐੱਸ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਡਾਕਟਰ ਸੇਵਾਵਾਂ ਦੇਣ ਸਿੱਧੇ ਹਸਪਤਾਲ ‘ਚ ਨਹੀਂ ਜਾਣਗੇ, ਸਗੋਂ ਮੁਹੱਲਾ ਕਲੀਨਿਕ ‘ਚ ਆਉਣਗੇ।
ਇਹ ਵੀ ਪੜ੍ਹੋ : ਨੌਜਵਾਨਾਂ ਨੂੰ ਡਿਗਰੀ ਦੇ ਮੁਤਾਬਕ ਇੱਥੇ ਹੀ ਨੌਕਰੀ ਮਿਲੇਗੀ: CM ਭਗਵੰਤ ਮਾਨ
ਜਦੋਂ ਉਨਾਂ੍ਹ ਦੀ ਚੰਗੀ ਵਧੀਆ ਦੋ ਤਿੰਨ ਸਾਲ ਦੀ ਪ੍ਰੈਕਟਿਸ ਹੋ ਜਾਵੇਗੀ ਤਾਂ ਉਨਾਂ ਨੇ ਵੱਡੇ ਹਸਪਤਾਲਾਂ ‘ਚ ਉਨ੍ਹਾਂ ਨੂੰ ਭੇਜਿਆ ਜਾਵੇਗਾ।
ਪਹਿਲਾਂ ਬਹੁਤ ਘੱਟ ਅਜਿਹਾ ਹੁੰਦਾ ਸੀ ਕਿ ਐੱਮਬੀਬੀਐੱਸ ਕਰਨ ਤੋਂ ਬਾਅਦ ਡਾਕਟਰ ਦੀ ਨਿਯੁਕਤੀ ਪੇਂਡੂ ਖੇਤਰਾਂ ਦੀ ਡਿਸਪੈਂਸਰੀਆਂ ‘ਚ ਹੁੰਦੀ ਹੋਵੇ।ਹਾਲਾਂਕਿ ਪੰਜਾਬ ‘ਚ ਕੋਈ ਹਾਰਡ ਏਰੀਆ ਨਹੀਂ ਹੈ, ਪਰ ਫਿਰ ਵੀ ਵਧੇਰੇ ਡਾਕਟਰ ਪੇਂਡੂ ਇਲਾਕਿਆਂ ‘ਚ ਜਾਂਦੇ ਹੀ ਨਹੀਂ ਸਨ।
ਵਧੇਰੇ ਪੇਂਡੂ ਇਲਾਜ ਕੇਂਦਰ ਇਸੇ ਕਾਰਨ ਖਾਲੀ ਪਏ ਹੋਏ ਹਨ।ਅੱਜ ਵੀ ਪੇਂਡੂ ਖੇਤਰਾਂ ‘ਚ ਬਹੁਤ ਸਾਰੀਆਂ ਡਿਸਪੈਂਸਰੀਆਂ ਅਜਿਹੀਆਂ ਹਨ, ਜਿੱਥੇ ਸਾਲਾਂ ਤੋਂ ਕੋਈ ਡਾਕਟਰ ਨਹੀਂ ਆਇਆ। ਬੇਸ਼ੱਕ ਵਿਰੋਧੀ ਰੌਲਾ ਪਾ ਰਹੇ ਹਨ ਕਿ ਹਰ ਪਿੰਡ ਵਿੱਚ ਪਹਿਲਾਂ ਹੀ ਡਿਸਪੈਂਸਰੀ ਸੀ, ਫਿਰ ਮੁਹੱਲਾ ਕਲੀਨਿਕਾਂ ਦੀ ਕੀ ਲੋੜ ਸੀ, ਪਰ ਪੇਂਡੂ ਖੇਤਰ ਦੀਆਂ ਡਿਸਪੈਂਸਰੀਆਂ ਵਿੱਚ ਸਾਲਾਂ ਤੋਂ ਨਾ ਤਾਂ ਸਟਾਫ਼ ਹੈ ਅਤੇ ਨਾ ਹੀ ਦਵਾਈਆਂ। ਅਜਿਹੇ ‘ਚ ਮੁਹੱਲਾ ਕਲੀਨਿਕ ਖੁੱਲ੍ਹਣ ਤੋਂ ਬਾਅਦ ਹੁਣ ਲੋਕਾਂ ‘ਚ ਸਿਹਤ ਸੇਵਾਵਾਂ ਪ੍ਰਤੀ ਆਸ ਦੀ ਕਿਰਨ ਜਾਗੀ ਹੈ।
ਦੂਜੇ ਪਾਸੇ ਮੈਡੀਕਲ ਖੇਤਰ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਦਿੱਲੀ ਦੀ ਤਰਜ਼ ‘ਤੇ ਪੰਜਾਬ ‘ਚ ਖੋਲ੍ਹੇ ਗਏ ਆਮ ਆਦਮੀ ਦੇ ਮੁਹੱਲਾ ਕਲੀਨਿਕ ਸਫਲ ਹੁੰਦੇ ਹਨ ਤਾਂ ਇਸ ਦਾ ਵੱਡਾ ਅਸਰ ਇਹ ਵੀ ਹੋਵੇਗਾ ਕਿ ਸ਼ਹਿਰਾਂ ਦੇ ਵੱਡੇ ਹਸਪਤਾਲਾਂ ਦਾ ਲੋਡ ਵੀ ਘੱਟ ਜਾਵੇਗਾ। ਵੱਡੇ ਹਸਪਤਾਲਾਂ ਵਿੱਚ ਪੇਂਡੂ ਖੇਤਰ ਦੇ ਉਹੀ ਲੋਕ ਆਉਣਗੇ, ਜਿਨ੍ਹਾਂ ਨੂੰ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਦੀ ਲੋੜ ਹੋਵੇਗੀ।
ਇਹ ਵੀ ਪੜ੍ਹੋ : ਔਰਤਾਂ ਨੂੰ ਸਨਮਾਨ ਅਤੇ ਮੌਕਾ ਦੇਣ ਨਾਲ ਅੰਮ੍ਰਿਤਕਾਲ ਨੂੰ ਲੱਗਣਗੇ ਨਵੇਂ ਖੰਭ : ਪੀਐੱਮ ਮੋਦੀ