ਕੁਝ ਦਿਨ ਪਹਿਲਾਂ ਅਹਿਮਦਾਬਾਦ ਦੇ ਮੈਕਡੋਨਲਡ ਆਊਟਲੈੱਟ ‘ਚ ਇਕ ਕਸਟਮਰ ਦੀ ਕੋਲਡ ਡਰਿੰਕ ‘ਚ ਕਿਰਲੀ ਮਿਲਣ ਤੋਂ ਬਾਅਦ ਹੰਗਾਮਾ ਹੋ ਗਿਆ ਸੀ। ਇਸ ਦੇ ਨਾਲ ਹੀ ਹੁਣ ਅਹਿਮਦਾਬਾਦ ਨਗਰ ਨਿਗਮ ਨੇ ਇਸ ਮਾਮਲੇ ‘ਚ ਕਾਰਵਾਈ ਕਰਦਿਆਂ ਆਊਟਲੈੱਟ ‘ਤੇ 1 ਲੱਖ ਦਾ ਜੁਰਮਾਨਾ ਲਗਾਇਆ ਹੈ। ਇੰਨਾ ਹੀ ਨਹੀਂ, ਨਗਰ ਨਿਗਮ ਨੇ ਇਹ ਵੀ ਕਿਹਾ ਹੈ ਕਿ 3 ਮਹੀਨਿਆਂ ਬਾਅਦ ਇਸ ਆਊਟਲੈੱਟ ਦੀ ਅਚਨਚੇਤ ਜਾਂਚ ਵੀ ਕੀਤੀ ਜਾਵੇਗੀ। ਏ.ਐੱਮ.ਸੀ. ਦੇ ਐਡੀਸ਼ਨਲ ਹੈਲਥ ਮੈਡੀਕਲ ਅਫਸਰ ਡਾ. ਭਾਵਿਨ ਜੋਸ਼ੀ ਨੇ ਦੱਸਿਆ ਕਿ ਉਕਤ ਸ਼ਿਕਾਇਤ ਅਤੇ ਏ.ਐੱਮ.ਸੀ. ਦੇ ਸਿਹਤ ਅਧਿਕਾਰੀਆਂ ਦੀ ਜਾਂਚ ਤੋਂ ਬਾਅਦ ਰੈਸਟੋਰੈਂਟ ਨੂੰ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
 McDonald
McDonald
ਯੂਨਿਟ ਨੂੰ ਦੁਬਾਰਾ ਖੋਲ੍ਹਣ ਦੇ ਨਿਯਮਾਂ ਅਤੇ ਸ਼ਰਤਾਂ ਬਾਰੇ ਡਾ. ਜੋਸ਼ੀ ਨੇ ਕਿਹਾ ਕਿ ਰੈਸਟੋਰੈਂਟ ਨੂੰ ਜੁਰਮਾਨਾ ਭਰਨ ਤੋਂ ਬਾਅਦ ਸਪੱਸ਼ਟੀਕਰਨ ਲਈ 2 ਦਿਨ ਦਾ ਸਮਾਂ ਦਿੱਤਾ ਜਾਵੇਗਾ। ਇਸ ਤੋਂ ਬਾਅਦ ਇਕ ਨਿਰੀਖਣ ਕੀਤਾ ਜਾਵੇਗਾ ਅਤੇ ਟੀਮ ਦੇ ਤਸੱਲੀਬਖਸ਼ ਪਾਏ ਜਾਣ ‘ਤੇ ਯੂਨਿਟ ਨੂੰ ਦੁਬਾਰਾ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ। AMC ਫੂਡ ਸੇਫਟੀ ਅਫਸਰ ਦੇਵਾਂਗ ਪਟੇਲ ਨੇ ਅਹਿਮਦਾਬਾਦ ਵਿੱਚ ਪਬਲਿਕ ਹੈਲਥ ਲੈਬਾਰਟਰੀ ‘ਚ ਜਾਂਚ ਲਈ ਆਊਟਲੈੱਟ ਤੋਂ ਕੋਲਡ ਡਰਿੰਕ ਦੇ ਨਮੂਨੇ ਇਕੱਠੇ ਕੀਤੇ ਸਨ ਅਤੇ ਜਨਤਕ ਸਿਹਤ ਸੁਰੱਖਿਆ ਲਈ ਤੁਰੰਤ ਪ੍ਰਭਾਵ ਨਾਲ ਰੈਸਟੋਰੈਂਟ ਨੂੰ ਸੀਲ ਕਰ ਦਿੱਤਾ ਸੀ।
 
			 
		    











