ਹਰਿਆਣਾ ਦੇ ਪਿੰਜੌਰ ਵਿਚ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਫੋਰਟਿਸ ਹਸਪਤਾਲ ਮੋਹਾਲੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਉਹ ਲਾਈਫ ਸਪੋਰਟ ‘ਤੇ ਹੈ। ਉਨ੍ਹਾਂ ਦੀ ਨਰੋਲੋਜੀਕਲ ਸਥਿਤੀ ਗੰਭੀਰ ਬਣੀ ਹੋਈ ਹੈ, ਦਿਮਾਗੀ ਗਤਿਵਿਧੀ ਬਹੁਤ ਘੱਟ ਹੈ ਅਤੇ ਤਕਨੀਕੀ ਇਲਾਜ ਦੇ ਬਾਵਜੂਦ ਵੀ ਹਾਲਤ ਵਿੱਚ ਕੋਈ ਖਾਸ ਸੁਧਾਰ ਨਹੀਂ ਆਇਆ।
ਉਸ ਦੀ ਦਿਮਾਗ ਦੀ MRI ਸਕੈਨ ‘ਚ ਹਾਈਪੋਕਸਿਕ ਤਬਦੀਲੀਆਂ ਦਿਖੀਆਂ ਹਨ, ਜਦਕਿ ਰੀੜ੍ਹ ਦੀ ਹੱਡੀ ਦੇ MRI ‘ਚ ਸਰਵਾਈਕਲ ਤੇ ਡੋਰਸਲ ਨੂੰ ਨੁਕਸਾਨ ਪਹੁੰਚਿਆ ਹੈ। ਰੀੜ੍ਹ ਦੀ ਹੱਡੀ ਦੇ ਐਮ.ਆਰ.ਆਈ. ਵਿੱਚ ਸਰਵਾਈਕਲ ਅਤੇ ਡੋਰਸਲ ਹਿੱਸਿਆਂ ਵਿੱਚ ਕਾਫ਼ੀ ਨੁਕਸਾਨ ਹੋਇਆ ਹੈ, ਜਿਸ ਕਾਰਨ ਉਨ੍ਹਾਂ ਦੇ ਸਾਰੇ ਹੱਥਾਂ ਅਤੇ ਪੈਰਾਂ ਵਿੱਚ ਗੰਭੀਰ ਕਮਜ਼ੋਰੀ ਆ ਗਈ ਹੈ। ਉਹ ਹਾਲੇ ਵੀ ਲੰਬੇ ਸਮੇਂ ਲਈ ਵੈਂਟੀਲੇਟਰ ਸਹਾਇਤਾ ‘ਤੇ ਹਨ। ਕੁੱਲ ਮਿਲਾ ਕੇ ਉਨ੍ਹਾਂ ਦੀ ਭਵਿੱਖੀ ਸਥਿਤੀ ਬਾਰੇ ਅਜੇ ਵੀ ਕੋਈ ਪੱਕਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ।