ਪੰਜਾਬ ਸਰਕਾਰ ਦੇ ਖੇਡ ਮੰਤਰੀ ਗੁਰਮੀਤ ਸਿੰਘ ਦਾ ਵਿਆਹ ਮੇਰਠ ਦੀ ਗੁਰਵੀਨ ਕੌਰ ਨਾਲ ਹੋ ਰਿਹਾ ਹੈ। ਦੋਵਾਂ ਦੀ ਮੰਗਣੀ 29 ਅਕਤੂਬਰ ਨੂੰ ਮੇਰਠ ‘ਚ ਹੀ ਹੋਣੀ ਹੈ। ਇਸ ਤੋਂ ਬਾਅਦ ਅਗਲੇ ਮਹੀਨੇ ਵਿਆਹ ਹੋਵੇਗਾ। ਗੁਰਵੀਨ ਕੌਰ ਪੇਸ਼ੇ ਤੋਂ ਡਾਕਟਰ ਹੈ। ਇਹ ਗੱਲ ਉਦੋਂ ਸਾਹਮਣੇ ਆਈ ਜਦੋਂ ਦੋਵਾਂ ਦੇ ਵਿਆਹ ਦੇ ਕਾਰਡ ਸਾਹਮਣੇ ਆਏ।
ਦੱਸ ਦੇਈਏ ਕਿ ਗੁਰਮੀਤ ਸਿੰਘ ਮੀਤ ਹੇਅਰ ਪੰਜਾਬ ਦੇ ਖੇਡ ਮੰਤਰੀ ਹਨ। ਉਨ੍ਹਾਂ ਨੇ ਸੂਬੇ ਵਿੱਚ ਖੇਡਾਂ ਦਾ ਪੱਧਰ ਉੱਚਾ ਚੁੱਕਣ ਲਈ ਕਈ ਅਹਿਮ ਕਦਮ ਚੁੱਕੇ ਹਨ। ਖੇਡ ਮੰਤਰੀ ਹੋਣ ਦੇ ਨਾਲ-ਨਾਲ ਉਨ੍ਹਾਂ ਕੋਲ ਕਈ ਹੋਰ ਵਿਭਾਗਾਂ ਦੀ ਜ਼ਿੰਮੇਵਾਰੀ ਵੀ ਹੈ। ਗੁਰਮੀਤ ਸਿੰਘ ਖੇਡ ਵਿਭਾਗ ਵਿੱਚ ਪੰਜਾਬ ਦੇ ਨੌਜਵਾਨਾਂ ਲਈ ਕੁਝ ਨਵਾਂ ਕਰ ਰਿਹਾ ਹੈ। ਇਸ ਦੇ ਨਾਲ ਹੀ ਹੁਣ ਉਨ੍ਹਾਂ ਦਾ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਡਾ. ਗੁਰਵੀਨ ਕੌਰ ਦੇ ਚਾਚਾ ਜਿਤੇਂਦਰ ਬਾਜਵਾ ਨੇ ਦੱਸਿਆ ਕਿ ਗੁਰਵੀਨ ਪਰਿਵਾਰ ਦੀ ਸਭ ਤੋਂ ਵੱਡੀ ਬੇਟੀ ਹੈ।ਗੁਰਵੀਨ ਦੇ ਛੋਟੇ ਭਰਾ ਤਨਵੀਰ ਬਾਜਵਾ ਹੈ।ਕਾਫੀ ਸਮੇਂ ਬਾਅਦ ਘਰ ‘ਚ ਸ਼ਹਿਨਾਈਆਂ ਵੱਜਣਗੀਆਂ।ਰਿਸ਼ਤੇਦਾਰ ਵੀ ਆਉਣਗੇ ਸ਼ੁਰੂ ਹੋ ਗਏ ਹਨ।ਉਨ੍ਹਾਂ ਨੇ ਦੱਸਿਆ ਕਿ ਇਹ ਬਾਜਵਾ ਪਰਿਵਾਰ ਦਾ ਪਹਿਲਾ ਵਿਆਹ ਹੈ।ਪਰਿਵਾਰ ‘ਚ ਸਾਰੇ ਲੋਕ ਤਿਆਰੀਆਂ ‘ਚ ਲੱਗੇ ਹਨ।ਗੁਰਵੀਨ ਦੀ ਪੜ੍ਹਾਈ ਮਸੂਰੀ ਤੋਂ ਹੋਈ ਹੈ।ਡਾ, ਗੁਰਵੀਨ ਕੌਰ ਨੇ ਮੇਰਠ ਦੇ ਸੁਭਾਰਤੀ ਯੂਨੀਵਰਸਿਟੀ ਤੋਂ ਐਮਬੀਬੀਐਸ ਤੇ ਐਮਡੀ ਕੀਤਾ ਹੈ।
ਉਹ ਮੌਜੂਦਾ ਸਮੇਂ ‘ਚ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ‘ਚ ਰੇਡਿਓਲਾਜਿਸਟ ਹੈ।
ਡਾ. ਗੁਰਵੀਨ ਕੌਰ ਦੇ ਪਿਤਾ ਭੁਪੇਂਦਰ ਸਿੰਘ ਬਾਜਵਾ ਮਾਤਾ ਦਾ ਨਾਮ ਗੁਰਸ਼ਰਨ ਕੌਰ ਹੈ।ਗੁਰਵੀਨ ਦੇ ਨਾਨਕੇ ਚੰਡੀਗੜ੍ਹ ‘ਚ ਹਨ।ਦੱਸਣਯੋਗ ਹੈ ਕਿ ਵੰਡ ਦੇ ਸਮੇਂ ਇਹ ਪਰਿਵਾਰ ਪੱਛਮੀ ਪੰਜਾਬ ਤੋਂ ਮੇਰਠ ਆ ਕੇ ਵੱਸ ਗਿਆ ਸੀ।ਗੁਰਵੀਨ ਦੇ ਪਿਤਾ ਭੁਪੇਂਦਰ ਬਾਜਵਾ ਗਾਡਵਿਨ ਸਮੂਹ ਦੇ ਨਿਰਦੇਸ਼ਕ ਹਨ।ਉਹ ਮੌਜੂਦਾ ਸਮੇਂ ‘ਚ ਭਾਰਤੀ ਓਲੰਪਿਕ ਸੰਘ ਦੇ ਅਧਿਕਾਰੀ ਵੀ ਹਨ।ਗਾਡਵਿਨ ਗਰੁੱਪ ਦਾ ਗਾਡਵਿਨ ਸਕੂਲ ਹੈ।ਇਸ ਤੋਂ ਇਲਾਵਾ ਮੇਰਠ, ਰਿਸ਼ੀਕੇਸ਼, ਜੈਸਲਮੇਰ ਤੇ ਗੋਆ ‘ਚ ਫਾਈਵ ਸਟਾਰ ਹੋਟਲ ਹਨ।ਪ੍ਰਾਪਰਟੀ ਤੇ ਰਿਅਲ ਅਸਟੇਟ ‘ਚ ਵੀ ਗਰੁੱਪ ਦਾ ਨਾਮ ਹੈ।ਪਰਿਵਾਰ ਮੇਰਠ ਦੇ ਅਤਿ ਸੁਰੱਖਿਅਤ ਕੈਂਟ ਇਲਾਕੇ ‘ਚ ਰਹਿੰਦਾ ਹੈ।