Guinness World Records News: ਹਰਬਰਟ ਦਾ ਸੱਜਾ ਪੈਰ ਲਗਪਗ 33.1 ਸੈਂਟੀਮੀਟਰ (13.03 ਇੰਚ) ਲੰਬਾ ਹੈ, ਜਦੋਂ ਕਿ ਉਸਦਾ ਖੱਬੇ ਪੈਰ ਦੀ ਲੰਬਾਈ 32.5 ਸੈਂਟੀਮੀਟਰ (12.79 ਇੰਚ) ਹੈ। ਤਾਨਿਆ ਹਰਬਰਟ 18 ਨੰਬਰ ਦੀ ਜੁੱਤੀ ਪਹਿਨਦੀ ਹੈ। ਇਸ ਤੋਂ ਇਲਾਵਾ ਉਸਦੀ ਲੰਬਾਈ ਲਗਪਗ 6 ਫੁੱਟ 9 ਇੰਚ ਹੈ, ਜੋ ਕਿ ਤੁਰਕੀ ਦੀ ਸਭ ਤੋਂ ਲੰਬੀ ਜੀਵਤ ਔਰਤ ਹੈ। ਪਰ ਉਹ ਗੇਲਗੀ ਦੇ ਕੱਦ ਤੋਂ ਸਿਰਫ ਤਿੰਨ ਇੰਚ ਘੱਟ ਹੈ, ਗੇਲਗੀ 7 ਫੁੱਟ 0.7 ਇੰਚ ਲੰਬਾ ਹੈ।
ਹਰਬਰਟ ਲਈ ਜੁੱਤੀਆਂ ਦੀ ਖਰੀਦਦਾਰੀ ਕਰਨਾ ਕੋਈ ਆਸਾਨ ਕੰਮ ਨਹੀਂ। 18 ਨੰਬਰ ਦੀਆਂ ਜੁੱਤੀਆਂ ਲਈ ਉਨ੍ਹਾਂ ਨੂੰ ਬਹੁਤ ਸਾਰੇ ਸਟੋਰਜ਼ ਦੇ ਚੱਕਰ ਲਗਾਉਣੇ ਪੈਂਦੇ ਹਨ। ਇਸ ਲਈ ਉਹ ਦੁਕਾਨ ‘ਤੇ ਜਾਣਾ ਪਸੰਦ ਨਹੀਂ ਕਰਦੀ। ਉਸ ਨੇ ਕਿਹਾ, ”ਦੁਕਾਨਾਂ ‘ਤੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।” ਟੈਕਸਾਸ ਦੀ ਇਸ ਔਰਤ ਨੇ ਖੁਲਾਸਾ ਕੀਤਾ ਕਿ ਹਾਈ ਸਕੂਲ ਵਿਚ ਉਸ ਦੀਆਂ ਲੱਤਾਂ ਰਿਕਾਰਡ ਤੋੜ ਆਕਾਰ ਤੱਕ ਪਹੁੰਚ ਗਈਆਂ। ਹਾਲਾਂਕਿ, ਹਰਬਰਟ ਆਪਣੀ ਸਕਾਰਾਤਮਕ ਪਰਵਰਿਸ਼ ਕਰਕੇ ਕਦੇ ਵੀ ਆਪਣੇ ਅਸਾਧਾਰਨ ਸਰੀਰ ਬਾਰੇ ਅਸੁਰੱਖਿਅਤ ਨਹੀਂ ਰਹੀ।”
ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਨਾਲ ਗੱਲ ਕਰਦਿਆਂ ਉਸਨੇ ਕਿਹਾ, ‘ਮੇਰੇ ਮਾਤਾ-ਪਿਤਾ ਨੇ ਮੈਨੂੰ ਵੱਡਾ ਹੋਣ ‘ਤੇ ਮੇਰੀ ਹਿੰਮਤ ਵਧਾਈ। ਮੈਨੂੰ ਯਾਦ ਨਹੀਂ ਕਿ ਕਦੇ ਕਿਸੇ ਨੇ ਵੀ ਮੇਰੇ ਕੱਦ ਬਾਰੇ ਮੈਨੂੰ ਕੁਝ ਕਿਹਾ ਹੋਵੇ। ਮੇਰੇ ਦੋਸਤਾਂ ਵਲੋਂ ਮੇਰਾ ਬਹੁਤ ਧਿਆਨ ਰੱਖਿਆ ਗਿਆ।
ਤਾਨਿਆ ਹਮੇਸ਼ਾ ਪੁਰਸ਼ਾਂ ਦੇ ਸਭ ਤੋਂ ਵੱਡੇ ਲੋਫਰ ਜਾਂ ਟੈਨਿਸ ਜੁੱਤੇ ਖਰੀਦ ਦੀ ਰਹੀ ਅਤੇ ਉਨ੍ਹਾਂ ਨੂੰ ਆਪਣੇ ਪੈਰਾਂ ‘ਚ ਫਿੱਟ ਕਰਨ ਲਈ ਥੋੜ੍ਹਾ ਲੰਮਾ ਕਰਨ ਲਈ ਅਡਜਸਟ ਵੀ ਕਰਦੀ ਰਹੀ। ਉਸ ਨੇ ਕਿਹਾ, ‘ਔਰਤਾਂ 12 ਜਾਂ 13 ਨੰਬਰ ਨਾਲ ਸੰਘਰਸ਼ ਕਰਦੀਆਂ ਹਨ, ਪਰ ਮੈਂ 18 ਸਾਈਜ਼ ਦੀ ਜੁੱਤੀ ਪਹਿਨਦੀ ਹਾਂ। ਤਾਨਿਆ ਮੁਤਾਬਕ, ਲੋਕਾਂ ਨੂੰ ਪੁਰਸ਼ਾਂ ਦੇ ਸਾਈਜ਼ ਦੇ ਜੁੱਤੇ ਆਸਾਨੀ ਨਾਲ ਮਿਲ ਜਾਂਦੇ ਹਨ ਪਰ ਜਦੋਂ ਗੱਲ ਔਰਤਾਂ ਦੀ ਆਉਂਦੀ ਹੈ ਤਾਂ ਇਹ ਨਾ ਸਿਰਫ਼ ਅਸੰਭਵ ਹੁੰਦਾ ਹੈ, ਸਗੋਂ ਬਹੁਤ ਮਹਿੰਗਾ ਵੀ ਹੈ। ਉਹ ਚਾਹੁੰਦੀ ਹੈ ਕਿ ਕੰਪਨੀਆਂ ਵੱਡੇ ਆਕਾਰ ਦੇ ਜੁੱਤੇ ਬਣਾਉਣਾ ਸ਼ੁਰੂ ਕਰਨ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h