ਭਾਰਤ ‘ਚ ਆਪਣੀ ਇਲੈਕਟ੍ਰਿਕ ਕਾਰ ਲਾਈਨਅੱਪ ਦਾ ਵਿਸਤਾਰ ਕਰਦੇ ਹੋਏ, ਮਰਸਡੀਜ਼-ਬੈਂਜ਼ ਨੇ ਦੋ ਨਵੇਂ ਮਾਡਲ ਲਾਂਚ ਕੀਤੇ। GLB ਅਤੇ ਆਲ-ਇਲੈਕਟ੍ਰਿਕ EQB ਇਹਨਾਂ ਵਿੱਚੋਂ, GLB ਇੱਕ 7-ਸੀਟਰ SUV ਹੈ।ਦੂਜੇ ਪਾਸੇ, EQB ਕਾਰ GLB ਦਾ ਇੱਕ ਆਲ-ਇਲੈਕਟ੍ਰਿਕ ਸੰਸਕਰਣ ਹੈ, ਜਿਸਦਾ ਡਿਜ਼ਾਇਨ ਫਰੰਟ ਗ੍ਰਿਲ ਨੂੰ ਛੱਡ ਕੇ GLB ਵਰਗਾ ਹੈ।ਪਰ, ਦੋਵਾਂ ਮਾਡਲਾਂ ਵਿੱਚ ਪਾਵਰਟ੍ਰੇਨ ਵਿੱਚ ਇੱਕ ਵੱਡਾ ਅੰਤਰ ਹੈ।
Mercedes-Benz GLB 200 ਦੀ ਕੀਮਤ 63.80 ਲੱਖ ਰੁਪਏ ਹੈ, ਜਦੋਂ ਕਿ ਇਸਦੀ 220d ਟ੍ਰਿਮ 66.80 ਲੱਖ ਰੁਪਏ ‘ਚ ਵੇਚੀ ਜਾਵੇਗੀ। GLB 220d 4Matic ਟ੍ਰਿਮ ਵੀ ਪੇਸ਼ ਕੀਤੀ ਗਈ ਹੈ, ਜਿਸ ਦੀ ਕੀਮਤ 69.80 ਲੱਖ ਰੁਪਏ ਹੈ।
ਉਥੇ ਹੀ EQB ਦੀ ਗੱਲ ਕਰੀਏ ਤਾਂ ਇਹ ਕਾਰ 300 4Matic ਟ੍ਰਿਮ ‘ਚ ਆਉਂਦੀ ਹੈ, ਜਿਸ ਦੀ ਐਕਸ-ਸ਼ੋਰੂਮ ਕੀਮਤ 74.50 ਲੱਖ ਰੁਪਏ ਹੈ।ਸਪੈਸੀਫਿਕੇਸ਼ਨਸ ਦੀ ਗੱਲ ਕਰੀਏ ਤਾਂ, EQB ਆਲ-ਇਲੈਕਟ੍ਰਿਕ ਕਾਰ ਨੂੰ ਇੱਕ ਡਿਊਲ-ਮੋਟਰ ਸੈੱਟਅੱਪ ਮਿਲਦਾ ਹੈ, ਜੋ 225 bhp ਦੀ ਅਧਿਕਤਮ ਪਾਵਰ ਅਤੇ 390 Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ।
ਮਰਸਡੀਜ਼ ਦਾ ਦਾਅਵਾ ਹੈ ਕਿ ਇਲੈਕਟ੍ਰਿਕ SUV ਸਿਰਫ 8 ਸਕਿੰਟਾਂ ‘ਚ 0-100 km/h ਦੀ ਰਫਤਾਰ ਫੜ ਸਕਦੀ ਹੈ, ਇਸ ਦੀ ਟਾਪ ਸਪੀਡ 160 km/h ਹੈ। EQB ਨੂੰ 66.5 kWh ਦਾ ਬੈਟਰੀ ਪੈਕ ਮਿਲਦਾ ਹੈ, ਜਿਸ ਬਾਰੇ ਕੰਪਨੀ ਦਾ ਦਾਅਵਾ ਹੈ ਕਿ ਇਹ ਇੱਕ ਵਾਰ ਚਾਰਜ ਕਰਨ ‘ਤੇ 388-423 ਕਿਲੋਮੀਟਰ (WLTP ਸਾਈਕਲ) ਤੱਕ ਦੀ ਰੇਂਜ ਦਿੰਦੀ ਹੈ।
ਕਾਰ 11 kW AC ਚਾਰਜਰ ਦੇ ਨਾਲ ਆਉਂਦੀ ਹੈ, ਪਰ ਜੇਕਰ 100 kW DC ਫਾਸਟ-ਚਾਰਜਰ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਬੈਟਰੀ 32 ਮਿੰਟਾਂ ਵਿੱਚ 10-80% ਤੱਕ ਚਾਰਜ ਹੋ ਸਕਦੀ ਹੈ। GLB ਦੀ ਗੱਲ ਕਰੀਏ ਤਾਂ ਇਹ ਇੱਕ 7-ਸੀਟਰ SUV ਹੈ, ਜਿਸ ਵਿੱਚ ਤੀਜੀ ਕਤਾਰ ਦੋ ਵਾਧੂ ਵਿਅਕਤੀਗਤ ਸੀਟਾਂ ਨਾਲ ਫਿੱਟ ਹੈ। ਕਾਰ ਦੋ ਇੰਜਣ ਵਿਕਲਪਾਂ ਦੇ ਨਾਲ ਆਉਂਦੀ ਹੈ।
GLB 220d ਵੇਰੀਐਂਟ 2.0-ਲੀਟਰ, 4-ਸਿਲੰਡਰ ਡੀਜ਼ਲ ਵਾਲਾ ਇੰਜਣ ਹੈ, ਜੋ 3,800 rpm ‘ਤੇ 188 bhp ਦੀ ਅਧਿਕਤਮ ਪਾਵਰ ਅਤੇ 1,600-2,600 rpm ‘ਤੇ 400 Nm ਦਾ ਪੀਕ ਟਾਰਕ ਜਾਰੇਟ ਕਰਦਾ ਹੈ।ਦੂਜੇ ਪਾਸੇ, GLB 200, 1.3-ਲੀਟਰ ਪੈਟਰੋਲ ਇੰਜਣ ਹੈ, ਜੋ 5,500 rpm ‘ਤੇ 161 bhp ਦੀ ਪਾਵਰ ਅਤੇ 1,620-4,000 rpm ਵਿਚਕਾਰ 250 Nm ਦਾ ਟਾਰਕ ਜਾਰੇਟ ਕਰਦਾ ਹੈ।
ਪੈਟਰੋਲ ਇੰਜਣ ਨੂੰ 7-ਸਪੀਡ ਡਿਊਲ-ਕਲਚ ਆਟੋਮੈਟਿਕ ਟ੍ਰਾਂਸਮਿਸ਼ਨ ਦੇ ਨਾਲ ਪੇਸ਼ ਕੀਤਾ ਗਿਆ ਹੈ, ਜਦੋਂ ਕਿ ਡੀਜ਼ਲ ਨੂੰ 8-ਸਪੀਡ ਡਿਊਲ-ਕਲਚ ਯੂਨਿਟ ਅਤੇ ਵਿਕਲਪਿਕ ਆਲ-ਵ੍ਹੀਲ ਡਰਾਈਵ ਮਿਲਦੀ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h
iOS: https://apple.co/3F63oER