ਫੀਫਾ ਵਿਸ਼ਵ ਕੱਪ ਦੇ ਦੂਜੇ ਕੁਆਰਟਰ ਫਾਈਨਲ ‘ਚ ਲਿਓਨਲ ਮੇਸੀ ਦੀ ਅਗਵਾਈ ਵਾਲੀ ਅਰਜਨਟੀਨਾ ਨੇ ਸ਼ੁੱਕਰਵਾਰ ਰਾਤ ਨੂੰ ਨੀਦਰਲੈਂਡ ਨੂੰ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਦੋਵੇਂ ਟੀਮਾਂ ਨੇ ਨਿਰਧਾਰਤ ਸਮੇਂ ਵਿੱਚ 2-2 ਗੋਲ ਕੀਤੇ ਸਨ।
ਅਜਿਹੇ ‘ਚ ਮੈਚ ਵਾਧੂ ਸਮੇਂ ‘ਚ ਪਹੁੰਚ ਗਿਆ। ਵਾਧੂ ਸਮੇਂ ਵਿੱਚ ਕੋਈ ਗੋਲ ਨਾ ਹੋਣ ਕਾਰਨ, ਮੈਚ ਦਾ ਫੈਸਲਾ ਪੈਨਲਟੀ ਸ਼ੂਟਆਊਟ ਰਾਹੀਂ ਹੋਇਆ, ਜਿੱਥੇ ਅਰਜਨਟੀਨਾ ਨੇ 4-3 ਨਾਲ ਜਿੱਤ ਪ੍ਰਾਪਤ ਕੀਤੀ। ਅਰਜਨਟੀਨਾ ਦੀ ਜਿੱਤ ‘ਚ ਲਿਓਨਲ ਮੇਸੀ ਨੇ ਅਹਿਮ ਭੂਮਿਕਾ ਨਿਭਾਈ, ਜਿਸ ਨੇ ਪੂਰੇ ਸਮੇਂ ‘ਚ ਨਾ ਸਿਰਫ ਟੀਮ ਲਈ ਗੋਲ ਕੀਤਾ ਸਗੋਂ ਪੈਨਲਟੀ ਸ਼ੂਟਆਊਟ ‘ਚ ਵੀ ਗੋਲ ਕੀਤਾ।
ਮੈਚ ਵਿੱਚ ਇੱਕ ਅਜਿਹੀ ਘਟਨਾ ਵੀ ਸਾਹਮਣੇ ਆਈ ਜਿਸ ਉੱਤੇ ਨੀਦਰਲੈਂਡ ਦੇ ਮੈਨੇਜਰ ਨੇ ਨਾਰਾਜ਼ਗੀ ਜਤਾਈ। ਮੈਸੀ ਨਾਲ ਜੁੜੀ ਇਸ ਘਟਨਾ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈ।
ਅਰਜਨਟੀਨਾ ਅਤੇ ਨੀਦਰਲੈਂਡ ਮੈਚ ਦੇ ਦੂਜੇ ਹਾਫ ਦੇ 55ਵੇਂ ਮਿੰਟ ‘ਚ ਫੁੱਟਬਾਲ ਨੂੰ ਲਿਓਨਲ ਮੇਸੀ ਨੇ ਫੜ ਲਿਆ। ਪਰ ਮੈਚ ਰੈਫਰੀ ਨੇ ਜਾਣਬੁੱਝ ਕੇ ਅਜਿਹਾ ਕਰਨ ‘ਤੇ ਮੇਸੀ ਨੂੰ ਪੀਲਾ ਕਾਰਡ ਨਹੀਂ ਦਿੱਤਾ। ਇਸ ਸਮੇਂ ਅਰਜਨਟੀਨਾ ਮੈਚ ਵਿੱਚ 1-0 ਨਾਲ ਅੱਗੇ ਰਹੀ । ਅਰਜਨਟੀਨਾ ਦੇ ਕਪਤਾਨ ਨੂੰ ਕਾਰਡ ਨਾ ਦਿਖਾਉਣ ‘ਤੇ ਨੀਦਰਲੈਂਡ ਦੇ ਮੈਨੇਜਰ ਲੁਈਸ ਵਾਨ ਗਾਲ ਗੁੱਸੇ ‘ਚ ਨਜ਼ਰ ਆਏ।