ਸਟਾਰ ਫੁਟਬਾਲਰ ਲਿਓਨਲ ਮੇਸੀ ਨੇ ਫੀਫਾ ਵਿਸ਼ਵ ਕੱਪ 2022 ਵਿੱਚ ਆਪਣੇ ਪੇਸ਼ੇਵਰ ਕਰੀਅਰ ਦਾ 1000ਵਾਂ ਮੈਚ ਖੇਡਿਆ। ਅਰਜਨਟੀਨਾ ਦੀ ਟੀਮ ਨੂੰ ਪ੍ਰੀ-ਕੁਆਰਟਰ ਫਾਈਨਲ ਵਿੱਚ ਆਸਟਰੇਲੀਆ ਦਾ ਸਾਹਮਣਾ ਕਰਨਾ ਪਿਆ। ਮੇਸੀ ਨੇ ਆਪਣੇ ਕਰੀਅਰ ਦਾ ਇੱਕ ਹਜ਼ਾਰਵਾਂ ਮੈਚ ਖੇਡ ਰਿਹਾ ਸੀ ਅਤੇ ਵਿਸ਼ਵ ਕੱਪ ਦੇ ਨਾਕਆਊਟ ਮੈਚਾਂ ਵਿੱਚ ਕਦੇ ਵੀ ਗੋਲ ਨਹੀਂ ਕੀਤਾ। ਅਜਿਹੇ ‘ਚ ਕਪਤਾਨ ਨੇ ਟੀਮ ਨੂੰ ਅੱਗੇ ਲਿਜਾਣ ਦੀ ਜ਼ਿੰਮੇਵਾਰੀ ਚੁੱਕੀ।
ਅਰਜਨਟੀਨਾ ਨੇ ਪ੍ਰੀ-ਕੁਆਰਟਰ ਫਾਈਨਲ ਵਿੱਚ ਆਸਟਰੇਲੀਆ ਨੂੰ 2-1 ਨਾਲ ਹਰਾ ਕੇ ਕੁੱਲ ਮਿਲਾ ਕੇ 10ਵੀਂ ਵਾਰ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ, ਜਿੱਥੇ ਉਸ ਦਾ ਸਾਹਮਣਾ ਨੀਦਰਲੈਂਡਜ਼ ਨਾਲ ਹੋਵੇਗਾ, ਜਿਸ ਨੇ ਆਖਰੀ 16 ਦੇ ਇੱਕ ਹੋਰ ਮੈਚ ਵਿੱਚ ਅਮਰੀਕਾ ਨੂੰ ਹਰਾਇਆ। ਆਸਟ੍ਰੇਲੀਆ ਖਿਲਾਫ ਮੈਚ ‘ਚ ਮੇਸੀ ਨੇ ਜਦੋਂ 35ਵੇਂ ਮਿੰਟ ‘ਚ ਸ਼ਾਨਦਾਰ ਗੋਲ ਕਰਕੇ ਆਪਣੀ ਟੀਮ ਨੂੰ 1-0 ਸਕੋਰ ਨਾਲ ਅੱਗੇ ਲੈ ਗਿਆ। ਮੇਸੀ ਨੇ 1000 ਮੈਚਾਂ ਵਿੱਚ ਆਪਣੇ ਕੁੱਲ ਗੋਲਾਂ ਦੀ ਗਿਣਤੀ 779 ਹੈ।
Messi scored straight after I got a selfie with him…the have a nice effect 👍 pic.twitter.com/wKUIVkqaiR
— VUJ (@DavidVujanic) December 4, 2022
ਲਿਓਨੇਲ ਮੇਸੀ ਨੇ ਫੀਫਾ ਵਿਸ਼ਵ ਕੱਪ 2022 ਵਿੱਚ ਆਪਣੇ ਗੋਲਾਂ ਦੀ ਗਿਣਤੀ 3 ਤੱਕ ਪਹੁੰਚਾ ਦਿੱਤੀ। ਮੌਜੂਦਾ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਗੋਲ ਕਰਨ ਦੇ ਮਾਮਲੇ ਵਿੱਚ ਉਹ ਐਮਬਾਪੇ, ਐਨਰ ਵੈਲੇਂਸੀਆ, ਕੋਡੀ ਗੁਆਕਪੋ, ਅਲਵਾਰੋ ਮੋਰਾਟਾ ਅਤੇ ਮਾਰਕਸ ਰਾਸ਼ਫੋਰਡ ਨਾਲ ਸਾਂਝੇ ਤੌਰ ‘ਤੇ ਪਹਿਲੇ ਸਥਾਨ ‘ਤੇ ਹੈ।
ਆਪਣੇ ਕਰੀਅਰ ਦਾ ਪੰਜਵਾਂ ਵਿਸ਼ਵ ਕੱਪ ਖੇਡ ਰਹੇ 35 ਸਾਲਾ ਮੇਸੀ ਪਹਿਲੀ ਵਾਰ ਇਸ ਟੂਰਨਾਮੈਂਟ ਦੇ ਨਾਕਆਊਟ ਮੈਚਾਂ ‘ਚ ਗੋਲ ਕਰਨ ‘ਚ ਸਫਲ ਰਹੇ। ਅਰਜਨਟੀਨਾ ਦੀ ਟੀਮ ਚਾਰ ਵਾਰ ਕੁਆਰਟਰ ਫਾਈਨਲ ਵਿੱਚ ਹਾਰ ਚੁੱਕੀ ਹੈ। ਜਦੋਂ ਵੀ ਅਰਜਨਟੀਨਾ ਨੇ ਕੁਆਰਟਰ ਫਾਈਨਲ ਮੈਚ ਜਿੱਤਿਆ ਹੈ, ਹਰ ਵਾਰ ਖਿਤਾਬੀ ਮੈਚ ਵਿੱਚ ਜਗ੍ਹਾ ਬਣਾਈ। ਇਹ ਟੀਮ ਕਦੇ ਵੀ ਸੈਮੀਫਾਈਨਲ ਵਿੱਚ ਨਹੀਂ ਹਾਰੀ। ਅਰਜਨਟੀਨਾ ਦੀ ਟੀਮ 2 ਵਾਰ ਚੈਂਪੀਅਨ ਬਣੀ, ਜਦਕਿ 3 ਵਾਰ ਫਾਈਨਲ ‘ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਅਰਜਨਟੀਨਾ ਦੇ ਕਪਤਾਨ ਲਿਓਨਲ ਮੇਸੀ ਨੇ ਬਾਰਸੀਲੋਨਾ ਕਲੱਬ ਲਈ ਸਭ ਤੋਂ ਵੱਧ ਮੈਚ ਖੇਡੇ ਹਨ। ਉਸ ਨੇ ਇਸ ਸਾਬਕਾ ਕਲੱਬ ਲਈ ਕੁੱਲ 778 ਮੈਚ ਖੇਡੇ, ਜਦੋਂ ਕਿ ਉਸ ਨੇ ਪੈਰਿਸ ਸੇਂਟ-ਜਰਮੇਨ ਲਈ 53 ਮੈਚਾਂ ਵਿੱਚ ਹਿੱਸਾ ਲਿਆ, ਮੇਸੀ ਨੇ ਅਰਜਨਟੀਨਾ ਲਈ ਹੁਣ ਤੱਕ 169 ਮੈਚ ਖੇਡੇ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h