Facebook: Meta ਯਾਨੀ ਫੇਸਬੁੱਕ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਮੈਟਾ ਦੇ ਯੂਜ਼ਰਸ ਦੀ ਗਿਣਤੀ ‘ਚ ਲਗਾਤਾਰ ਗਿਰਾਵਟ ਆਈ ਹੈ। ਅਤੇ ਹੁਣ ਭਾਰਤ ਵਿੱਚ ਮੇਟਾ ਦੇ ਮੁਖੀ ਅਜੀਤ ਮੋਹਨ (Ajit Mohan Resignation) ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਰਿਪੋਰਟ ਮੁਤਾਬਕ ਅਜੀਤ ਮੋਹਨ ਕੰਪਨੀ ਤੋਂ ਬਾਹਰ ਹੋਰ ਮੌਕੇ ਲੱਭ ਰਹੇ ਹਨ।
ਅਹਿਮ ਗੱਲ ਇਹ ਹੈ ਕਿ ਫੇਸਬੁੱਕ ਦੀ ਲੋਕਪ੍ਰਿਅਤਾ ‘ਚ ਇਨ੍ਹੀਂ ਦਿਨੀਂ ਕਮੀ ਆਈ ਹੈ। ਯੂਜ਼ਰਸ ਦੀ ਗਿਣਤੀ ਵਿੱਚ ਵੀ ਗਿਰਾਵਟ ਆਈ ਹੈ। ਇਸ ਕਾਰਨ ਮਾਰਕ ਜ਼ੁਕਰਬਰਗ (Mark Zuckerberg) ਵੀ ਅਮੀਰਾਂ ਦੀ ਸੂਚੀ ਵਿੱਚ ਕਈ ਸਥਾਨ ਹੇਠਾਂ ਪਹੁੰਚ ਗਏ ਹਨ। ਉਧਰ ਫੇਸਬੁੱਕ ਦੀ ਮੂਲ ਕੰਪਨੀ ਮੇਟਾ ਇੰਡੀਆ ਦੇ ਕੰਟਰੀ ਹੈੱਡ ਅਜੀਤ ਮੋਹਨ ਨੇ 3 ਨਵੰਬਰ ਨੂੰ ਅਚਾਨਕ ਅਸਤੀਫਾ ਦੇ ਦਿੱਤਾ। ਰਿਪੋਰਟ ਮੁਤਾਬਕ ਅਜੀਤ ਦੇ ਅਸਤੀਫੇ ਤੋਂ ਬਾਅਦ ਮੁਲਾਜ਼ਮਾਂ ਵਿੱਚ ਹੜਕੰਪ ਮੱਚ ਗਿਆ ਹੈ। ਇਸ ਦੇ ਨਾਲ ਹੀ ਇਹ ਵੀ ਖ਼ਬਰ ਹੈ ਕਿ ਮੋਹਨ ਵਿਰੋਧੀ ਸੋਸ਼ਲ ਮੀਡੀਆ ਪਲੇਟਫਾਰਮ ਸਨੈਪਚੈਟ ਨਾਲ ਜੁੜਨ ਜਾ ਰਿਹਾ ਹੈ।
ਭਾਰਤ ‘ਚ META ਨੂੰ ਵਧਾਉਣ ਵਿੱਚ ਅਜੀਤ ਦੀ ਖਾਸ ਭੂਮਿਕਾ: ਅਜੀਤ ਮੋਹਨ ਨੂੰ ਭਾਰਤ ਵਿੱਚ META ਵਧਾਉਣ ਲਈ ਵਿਸ਼ੇਸ਼ ਕ੍ਰੈਡਿਟ ਦਿੱਤਾ ਜਾਂਦਾ ਹੈ। ਅਸਤੀਫੇ ਤੋਂ ਬਾਅਦ ਗਲੋਬਲ ਬਿਜ਼ਨਸ ਗਰੁੱਪ ਦੇ ਵਾਈਸ ਪ੍ਰੈਜ਼ੀਡੈਂਟ, ਨਿਕੋਲਾ ਮੈਂਡੇਲਸਨ ਨੇ ਕਿਹਾ ਕਿ ਪਿਛਲੇ 4 ਸਾਲਾਂ ਤੋਂ, ਅਜੀਤ ਮੋਹਨ ਭਾਰਤ ‘ਚ ਮੇਟਾ ਨੂੰ ਵਧਾਉਣ ਅਤੇ ਇਸਦੇ ਸੰਚਾਲਨ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਅਜੀਤ ਮੋਹਨ ਨੇ ਅਚਾਨਕ ਅਸਤੀਫਾ ਦੇਣ ਦਾ ਫੈਸਲਾ ਲਿਆ ਹੈ। ਉਨ੍ਹਾਂ ਨੇ ਤੁਰੰਤ ਪ੍ਰਭਾਵ ਨਾਲ ਅਸਤੀਫਾ ਦੇ ਦਿੱਤਾ ਹੈ। ਮੀਡੀਆ ਰਿਪੋਰਟ ‘ਚ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਅਜੀਤ ਮੋਹਨ ਦੇ ਅਸਤੀਫੇ ਤੋਂ ਬਾਅਦ ਮਨੀਸ਼ ਚੋਪੜਾ ਮੇਟਾ ਇੰਡੀਆ ਦੇ ਅੰਤਰਿਮ ਮੁਖੀ ਹੋਣਗੇ। ਦੱਸ ਦਈਏ ਕਿ ਅਜੀਤ ਮੋਹਨ ਨੇ 2019 ਵਿੱਚ ਮੇਟਾ ਜੁਆਇਨ ਕੀਤਾ ਸੀ।
ਅਜੀਤ ਮੋਹਨ ਜਨਵਰੀ 2019 ‘ਚ ਮੈਨੇਜਿੰਗ ਡਾਇਰੈਕਟਰ ਵਜੋਂ ਫੇਸਬੁੱਕ ਇੰਡੀਆ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਅਕਤੂਬਰ 2017 ‘ਚ ਅਹੁਦਾ ਛੱਡਣ ਵਾਲੇ ਉਮੰਗ ਬੇਦੀ ਦੀ ਥਾਂ ਲਈ ਸੀ। ਮੈਟਾ ਤੋਂ ਪਹਿਲਾਂ, ਮੋਹਨ ਨੇ ਸਟਾਰ ਇੰਡੀਆ ਦੀ ਵੀਡੀਓ ਸਟ੍ਰੀਮਿੰਗ ਸੇਵਾ ਹੌਟਸਟਾਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਜੋਂ ਚਾਰ ਸਾਲਾਂ ਲਈ ਸੇਵਾ ਕੀਤੀ।
ਹੁਣ ਕੌਣ ਹੋਵੇਗਾ META India ਦਾ ਨਵਾਂ ਹੈੱਡ
ਮਨੀਸ਼ ਚੋਪੜਾ ਹੁਣ ਮੇਟਾ ਇੰਡੀਆ ਦੇ ਮੁਖੀ ਦੀ ਜ਼ਿੰਮੇਵਾਰੀ ਸੰਭਾਲਣਗੇ। ਮਨੀਸ਼ ਇਸ ਸਮੇਂ ਮੈਟਾ ਦੇ ਡਾਇਰੈਕਟਰ ਅਤੇ ਪਾਰਟਨਰਸ਼ਿਪ ਹੈੱਡ ਵਜੋਂ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ ਦਾ Bukkan Singh ਬਣਿਆ ਕੈਨੇਡਾ ‘ਚ ਸਿੱਖ ਆਈਕਨ, ਵੀਡੀਓ ‘ਚ ਜਾਣੋ ਪਹਿਲੇ ਵਿਸ਼ਵ ਯੁੱਧ ‘ਚ ਕੈਨੇਡਾ ਲਈ ਸ਼ਹੀਦ ਹੋਏ ਇਸ ਸਿੱਖ ਦੀ ਕਹਾਣੀ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h