ਆਈਪੀਐਲ ਵਿੱਚ ਮੁੰਬਈ ਇੰਡੀਅਨਜ਼ ਲਈ ਖੇਡਣ ਵਾਲੇ ਵਿਸਫੋਟਕ ਬੱਲੇਬਾਜ਼ ਟਿਮ ਡੇਵਿਡ ਦੀ ਇੰਗਲੈਂਡ ਵਿੱਚ ਚੱਲ ਰਹੇ ਟੀ-20 ਬਲਾਸਟ ਟੂਰਨਾਮੈਂਟ ਦੌਰਾਨ ਇੱਕ ਮੈਚ ਵਿੱਚ ਪੈਂਟ ਉਤਰ ਗਈ। ਇਹ ਮੈਚ ਲੰਕਾਸ਼ਾਇਰ ਅਤੇ ਵਰਸੇਸਟਰਸ਼ਾਇਰ ਵਿਚਾਲੇ ਖੇਡਿਆ ਜਾ ਰਿਹਾ ਸੀ।
ਇਸ ਮਜ਼ੇਦਾਰ ਘਟਨਾ ਨੂੰ ਦੇਖ ਕੇ ਕੁਮੈਂਟਟੇਟਕ ਵੀ ਹੱਸਣ ਲੱਗੇ। ਹਾਲਾਂਕਿ, ਲੰਕਾਸ਼ਾਇਰ ਲਈ ਖੇਡਦੇ ਹੋਏ ਡੇਵਿਡ ਦਾ ਬੱਲਾ ਮੈਚ ਦੀ ਪਹਿਲੀ ਪਾਰੀ ਵਿੱਚ ਜ਼ਬਰਦਸਤ ਬੋਲਿਆ ਅਤੇ ਉਸਨੇ ਸਿਰਫ 25 ਗੇਂਦਾਂ ਵਿੱਚ 60 ਦੌੜਾਂ ਬਣਾਈਆਂ।
ਡਾਈਵ ਲਗਾਉਂਦਿਆ ਬਚਇਆ ਚੌਕਾ
ਜਿਸ ਗੇਂਦ ‘ਤੇ ਡੇਵਿਡ ਦੀ ਪੈਂਟ ਉਤਰੀ, ਉਸ ਗੇਂਦ ‘ਤੇ ਉਨ੍ਹਾਂ ਨੇ ਸ਼ਾਨਦਾਰ ਫੀਲਡਿੰਗ ਕੀਤੀ ਅਤੇ ਡਾਈਵਿੰਗ ਕਰਦੇ ਹੋਏ ਚੌਕਾ ਬਚਾਇਆ। ਟਿਮ ਨੇ ਆਪਣੀ ਡਿੱਗੀ ਪੈਂਟ ਦੀ ਵੀ ਪਰਵਾਹ ਨਹੀਂ ਕੀਤੀ ਅਤੇ ਬਾਊਂਡਰੀ ਬਚਾਉਣ ਤੋਂ ਬਾਅਦ ਉਸ ਨੇ ਪਹਿਲਾਂ ਗੇਂਦ ਸੁੱਟੀ ਅਤੇ ਫਿਰ ਆਪਣੀ ਪੈਂਟ ‘ਤੇ ਚੜ੍ਹਾਈ। ਇਹ ਦੇਖ ਕੇ ਕੁਮੈਂਟੇਟਰ ਵੀ ਹੱਸਣ ਲੱਗੇ।
ਇਸ ਘਟਨਾ ਦਾ ਵੀਡੀਓ ਸ਼ੇਅਰ ਕਰਦੇ ਹੋਏ ਟੀ-20 ਬਲਾਸਟ ਨੇ ਮਜ਼ਾਕੀਆ ਅੰਦਾਜ਼ ‘ਚ ਲਿਖਿਆ ਕਿ ਫੀਲਡਿੰਗ ਕਰਦੇ ਸਮੇਂ ਤੁਹਾਨੂੰ ਆਪਣੀ ਪੈਂਟ ਦਾ ਧਿਆਨ ਰੱਖਣਾ ਚਾਹੀਦਾ ਹੈ। ਟਿਮ ਡੇਵਿਡ ਨੇ ਵੀ ਇਸ ਵੀਡੀਓ ਨੂੰ ਰੀਟਵੀਟ ਕੀਤਾ ਹੈ।
We are sorry Tim but we just had to 😂#Blast22 | @timdavid8 | @lancscricket pic.twitter.com/Ud2dI7WmVh
— Vitality Blast (@VitalityBlast) May 30, 2022
ਡੇਵਿਡ ਦੀ ਸ਼ਾਨਦਾਰ ਬੱਲੇਬਾਜ਼ੀ ਦੇ ਦਮ ‘ਤੇ ਲੰਕਾਸ਼ਾਇਰ ਦੀ ਟੀਮ ਨੇ 20 ਓਵਰਾਂ ‘ਚ 7 ਵਿਕਟਾਂ ਦੇ ਨੁਕਸਾਨ ‘ਤੇ 183 ਦੌੜਾਂ ਬਣਾਈਆਂ। ਜਵਾਬ ‘ਚ ਵਰਸੇਸਟਰਸ਼ਾਇਰ ਦੀ ਟੀਮ 20 ਓਵਰਾਂ ‘ਚ 8 ਵਿਕਟਾਂ ‘ਤੇ 171 ਦੌੜਾਂ ਹੀ ਬਣਾ ਸਕੀ ਅਤੇ 12 ਦੌੜਾਂ ਨਾਲ ਮੈਚ ਹਾਰ ਗਈ। ਟਿਮ ਡੇਵਿਡ ਵੀ ਆਈਪੀਐਲ-15 ਵਿੱਚ ਮੁੰਬਈ ਇੰਡੀਅਨਜ਼ ਲਈ ਖੇਡਿਆ ਸੀ। ਉੱਥੇ ਹੀ ਉਸ ਨੇ 8 ਮੈਚਾਂ ‘ਚ 186 ਦੀ ਸਟ੍ਰਾਈਕ ਰੇਟ ਨਾਲ ਧਮਾਕੇਦਾਰ ਤਰੀਕੇ ਨਾਲ 216 ਦੌੜਾਂ ਬਣਾਈਆਂ।
ਪਹਿਲੇ ਕੁਝ ਮੈਚਾਂ ਵਿੱਚ ਫਲਾਪ ਹੋਣ ਕਾਰਨ ਉਸ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ ਪਰ ਮੁੰਬਈ ਨੂੰ ਮਿਲ ਰਹੀ ਲਗਾਤਾਰ ਹਾਰ ਤੋਂ ਬਾਅਦ ਉਸ ਨੂੰ ਦੁਬਾਰਾ ਪਲੇਇੰਗ ਇਲੈਵਨ ਵਿੱਚ ਸ਼ਾਮਲ ਕੀਤਾ ਗਿਆ ਅਤੇ ਉਸ ਨੇ ਆਪਣੇ ਬੱਲੇ ਨਾਲ ਕਮਾਲ ਕਰ ਦਿੱਤਾ।