MI Captain Rohit Sharma Made Video Call To Wife Ritika: ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਸ ਨੂੰ ਹਰਾ ਕੇ IPL 2023 ਵਿੱਚ ਆਪਣਾ ਖਾਤਾ ਖੋਲ੍ਹ ਲਿਆ ਹੈ। ਮੁੰਬਈ ਨੇ ਦਿੱਲੀ ਨੂੰ 6 ਵਿਕਟਾਂ ਨਾਲ ਹਰਾਇਆ ਹੈ। ਇਸ ਮੈਚ ‘ਚ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਲੰਬੇ ਸਮੇਂ ਬਾਅਦ ਸ਼ਾਨਦਾਰ ਪਾਰੀ ਖੇਡੀ।
ਰੋਹਿਤ ਦਿੱਲੀ ਖਿਲਾਫ ਆਪਣੀ ਵਿੰਟੇਜ ਫਾਰਮ ‘ਚ ਨਜ਼ਰ ਆਏ। ਉਸ ਨੇ ਜ਼ੋਰਦਾਰ ਚੌਕਿਆਂ ਅਤੇ ਛੱਕਿਆਂ ਦੀ ਵਰਖਾ ਕੀਤੀ। ਰੋਹਿਤ ਨੇ 65 ਦੌੜਾਂ ਦੀ ਪਾਰੀ ਖੇਡੀ, ਜਿਸ ਲਈ ਉਸ ਨੂੰ ਪਲੇਅਰ ਆਫ ਦ ਮੈਚ ਦਾ ਐਵਾਰਡ ਵੀ ਦਿੱਤਾ ਗਿਆ। ਜਿੱਤ ਤੋਂ ਬਾਅਦ ਰੋਹਿਤ ਖੁਸ਼ ਨਜ਼ਰ ਆਏ।
ਮੈਚ ਜਿੱਤਣ ਤੋਂ ਬਾਅਦ ਰੋਹਿਤ ਸ਼ਰਮਾ ਨੇ ਵੀਡੀਓ ਕਾਲ ਕੀਤੀ ਤੇ ਆਪਣੀ ਪਤਨੀ ਰਿਤਿਕਾ ਨਾਲ ਗੱਲ ਕੀਤੀ। ਜਿਸ ਦੀ ਵੀਡੀਓ ਮੁੰਬਈ ਇੰਡੀਅਨਜ਼ ਨੇ ਖੁਦ ਆਪਣੇ ਅਧਿਕਾਰਤ ਅਕਾਊਂਟ ‘ਤੇ ਸ਼ੇਅਰ ਕੀਤੀ। ਕਾਲ ਦੌਰਾਨ ਹਿਟਮੈਨ ਕਾਫੀ ਖੁਸ਼ ਨਜ਼ਰ ਆ ਰਿਹਾ ਸੀ। ਉਸਨੇ ਇੱਕ ਵੀਡੀਓ ਕਾਲ ‘ਤੇ ਆਪਣੀ ਪਤਨੀ ਨਾਲ ਆਪਣਾ ਖਾਸ ਦਿਨ ਮਨਾਇਆ।
𝘠𝘦 𝘵𝘰𝘩 𝘣𝘢𝘴 𝘵𝘦𝘢𝘴𝘦𝘳 𝘩𝘢𝘪, poori picture ke liye kal subah jaldi utho ⏰🍿#OneFamily #DCvMI #MumbaiMeriJaan #MumbaiIndians #IPL2023 #TATAIPL @ImRo45 MI TV pic.twitter.com/M3kl81btPi
— Mumbai Indians (@mipaltan) April 11, 2023
ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਕੈਪੀਟਲਜ਼ ਨੇ 20 ਓਵਰਾਂ ਵਿੱਚ 172 ਦੌੜਾਂ ਬਣਾਈਆਂ। MI ਨੇ ਟੀਚੇ ਦਾ ਪਿੱਛਾ ਕਰਦਿਆਂ ਚੰਗੀ ਸ਼ੁਰੂਆਤ ਕੀਤੀ, ਪਰ ਵਿਚਕਾਰ ਵਿਕਟਾਂ ਡਿੱਗ ਗਈਆਂ। ਇਸ ਤੋਂ ਬਾਅਦ ਆਖਰੀ ਗੇਂਦ ‘ਤੇ ਮੈਚ ਦਾ ਨਤੀਜਾ ਸਾਹਮਣੇ ਆਇਆ।
ਰੋਹਿਤ ਨੇ ਵਿਰਾਟ ਕੋਹਲੀ ਨੂੰ ਪਛਾੜਿਆ
ਦਿੱਲੀ ਕੈਪੀਟਲਸ ਦੇ ਖਿਲਾਫ ਮੈਚ ‘ਚ ਰੋਹਿਤ ਨੇ 45 ਗੇਂਦਾਂ ‘ਚ 65 ਦੌੜਾਂ ਦੀ ਪਾਰੀ ਖੇਡੀ। ਆਈਪੀਐਲ ਵਿੱਚ ਰੋਹਿਤ ਦਾ ਇਹ 41ਵਾਂ ਅਰਧ ਸੈਂਕੜਾ ਹੈ। ਆਪਣੀ ਅਰਧ ਸੈਂਕੜੇ ਵਾਲੀ ਪਾਰੀ ਦੌਰਾਨ ਹਿੱਟ ਮੈਨ ਰੋਹਿਤ ਨੇ ਇੱਕ ਖਾਸ ਰਿਕਾਰਡ ਆਪਣੇ ਨਾਂ ਕੀਤਾ। ਰੋਹਿਤ ਸ਼ਰਮਾ IPL ‘ਚ ਦਿੱਲੀ ਕੈਪੀਟਲਸ ਦੇ ਖਿਲਾਫ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ।
ਰੋਹਿਤ ਨੇ ਦਿੱਲੀ ਕੈਪੀਟਲਸ ਖਿਲਾਫ ਹੁਣ ਤੱਕ 970 ਦੌੜਾਂ ਬਣਾਈਆਂ ਹਨ। ਅਜਿਹਾ ਕਰਕੇ ਰੋਹਿਤ ਨੇ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਦਿੱਤਾ ਹੈ। ਵਿਰਾਟ ਕੋਹਲੀ ਨੇ IPL ਵਿੱਚ ਦਿੱਲੀ ਕੈਪੀਟਲਸ ਦੇ ਖਿਲਾਫ 925 ਦੌੜਾਂ ਬਣਾਈਆਂ ਸੀ। ਯਾਨੀ IPL ਵਿੱਚ ਰੋਹਿਤ ਨੇ ਕੋਹਲੀ ਦੇ ਇਸ ਸ਼ਾਨਦਾਰ ਰਿਕਾਰਡ ਨੂੰ ਮਾਤ ਦਿੱਤੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h