[caption id="attachment_123236" align="aligncenter" width="1200"]<img class="wp-image-123236 size-full" src="https://propunjabtv.com/wp-content/uploads/2023/01/Michael-Clarke-with-girfriend-1-1.jpg" alt="" width="1200" height="675" /> Michael Clarke And Jade Yarbrough: ਮਾਈਕਲ ਕਲਾਰਕ ਦੀ ਨਿੱਜੀ ਜ਼ਿੰਦਗੀ 'ਚ ਇੱਕ ਵਾਰ ਫਿਰ ਭੂਚਾਲ ਆ ਗਿਆ ਹੈ। ਮਾਈਕਲ ਕਲਾਰਕ 'ਤੇ ਉਸ ਦੀ ਪ੍ਰੇਮਿਕਾ ਜੇਡ ਯਾਰਬਰੋ ਨੇ ਧੋਖਾਧੜੀ ਦਾ ਦੋਸ਼ ਲਗਾਇਆ ਹੈ। ਸੋਸ਼ਲ ਮੀਡੀਆ 'ਤੇ ਇਸ ਸਮੇਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਕਲਾਰਕ ਨੂੰ ਉਸ ਦੀ ਗਰਲਫ੍ਰੈਂਡ ਥੱਪੜ ਮਾਰ ਰਹੀ ਹੈ।[/caption] [caption id="attachment_123237" align="aligncenter" width="1193"]<img class="wp-image-123237 size-full" src="https://propunjabtv.com/wp-content/uploads/2023/01/Michael-Clarke-with-girfriend-2.jpg" alt="" width="1193" height="671" /> ਕਲਾਰਕ ਜੇਡ ਯਾਰਬਰੋ ਦੀ ਭੈਣ, ਜੈਸਮੀਨ ਨੂੰ ਮੁੱਕਾ ਮਾਰਦਾ ਹੈ। ਡੇਲੀ ਟੈਲੀਗ੍ਰਾਫ ਨੇ ਕਲਾਰਕ ਅਤੇ ਜੇਡ ਯਾਰਬਰੋ ਵਿਚਕਾਰ ਇਸ ਝੜਪ ਬਾਰੇ ਵੀ ਪੋਸਟ ਕੀਤਾ ਹੈ। ਵੀਡੀਓ 'ਚ ਮਾਈਕਲ ਕਲਾਰਕ ਬਗੈਰ ਕਮੀਜ਼ ਦੇ ਨਜ਼ਰ ਆ ਰਹੇ ਹਨ।ਵੀਡੀਓ 'ਚ ਕਲਾਰਕ ਨੂੰ ਆਪਣੇ 'ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕਰਦੇ ਸੁਣਿਆ ਜਾ ਸਕਦਾ ਹੈ।[/caption] [caption id="attachment_123242" align="aligncenter" width="545"]<img class="wp-image-123242 size-full" src="https://propunjabtv.com/wp-content/uploads/2023/01/Michael-Clarke-with-girfriend-9.jpg" alt="" width="545" height="557" /> ਦੱਸ ਦੇਈਏ ਕਿ ਆਸਟ੍ਰੇਲੀਆ ਨੇ ਮਾਈਕਲ ਕਲਾਰਕ ਦੀ ਕਪਤਾਨੀ 'ਚ 2005 'ਚ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ। ਕਲਾਰਕ ਨੇ ਵੀ ਆਪਣੀ ਟੀਮ ਨੂੰ ਟੈਸਟ ਰੈਂਕਿੰਗ 'ਚ ਚੋਟੀ 'ਤੇ ਪਹੁੰਚਾਉਣ 'ਚ ਅਹਿਮ ਭੂਮਿਕਾ ਨਿਭਾਈ। ਕਲਾਰਕ ਨੇ 2011 ਵਿੱਚ ਰਿਕੀ ਪੋਂਟਿੰਗ ਤੋਂ ਕਪਤਾਨੀ ਸੰਭਾਲੀ ਸੀ। ਫਿਰ ਸਾਲ 2015 'ਚ ਐਸ਼ੇਜ਼ ਸੀਰੀਜ਼ ਤੋਂ ਬਾਅਦ ਉਨ੍ਹਾਂ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ[/caption] [caption id="attachment_123238" align="aligncenter" width="1200"]<img class="wp-image-123238 size-full" src="https://propunjabtv.com/wp-content/uploads/2023/01/Michael-Clarke-with-girfriend-4.jpg" alt="" width="1200" height="800" /> ਵੀਡੀਓ 'ਚ ਕਲਾਰਕ ਕਹਿ ਰਿਹਾ ਹੈ ਕਿ ਮੈਂ ਕਸਮ ਖਾਂਦਾ ਹਾਂ ਕਿ ਇਹ ਸੱਚ ਨਹੀਂ ਹੈ। ਮੈਂ ਆਪਣੀ ਧੀ ਦੀ ਸਹੁੰ ਖਾਂਦਾ ਹਾਂ। ਮਾਈਕਲ ਕਲਾਰਕ ਕਥਿਤ ਤੌਰ 'ਤੇ ਆਪਣੀ ਪ੍ਰੇਮਿਕਾ, ਯਾਰਬਰੋ ਦੀ ਭੈਣ ਜੈਸਮੀਨ ਤੇ ਉਸਦੇ ਪਤੀ ਕਾਰਲ ਸਟੇਫਾਨੋਵਿਕ ਨਾਲ ਛੁੱਟੀਆਂ 'ਤੇ ਸੀ। ਦੱਸਿਆ ਜਾ ਰਿਹਾ ਹੈ ਕਿ ਚਾਰੋਂ ਆਪਣੇ ਦੋਸਤ ਨਾਲ ਡਿਨਰ ਕਰ ਰਹੇ ਸੀ, ਜਦੋਂ ਇਹ ਝਗੜਾ ਹੋ ਗਿਆ। ਯਾਰਬਰੋ ਦੀ ਭੈਣ ਜੈਸਮੀਨ ਆਸਟ੍ਰੇਲੀਆ ਵਿੱਚ ਇੱਕ ਮਸ਼ਹੂਰ ਟੀਵੀ ਹੋਸਟ ਹੈ।[/caption] [caption id="attachment_123239" align="aligncenter" width="1200"]<img class="wp-image-123239 size-full" src="https://propunjabtv.com/wp-content/uploads/2023/01/Michael-Clarke-with-girfriend-5.jpg" alt="" width="1200" height="675" /> ਸਾਬਕਾ ਵਿਸ਼ਵ ਕੱਪ ਜੇਤੂ ਆਸਟ੍ਰੇਲੀਆਈ ਕਪਤਾਨ ਦਾ ਨਾਂ ਸਭ ਤੋਂ ਪਹਿਲਾਂ ਮਾਡਲ ਲਾਰਾ ਬਿੰਗਲ ਨਾਲ ਜੁੜਿਆ ਸੀ। 2007 'ਚ ਦੋਵਾਂ ਨੇ ਡੇਟਿੰਗ ਸ਼ੁਰੂ ਕੀਤੀ ਸੀ। ਕਲਾਰਕ ਅਤੇ ਬਿੰਗਲ 2010 ਵਿੱਚ ਬਿੰਗਲ ਦੀ ਸ਼ਾਵਰ ਤਸਵੀਰ ਸੋਸ਼ਲ ਮੀਡੀਆ 'ਤੇ ਲੀਕ ਹੋਣ ਤੋਂ ਬਾਅਦ ਵੱਖ ਹੋ ਗਏ ਸੀ। 2012 ਵਿੱਚ ਮਾਈਕਲ ਕਲਾਰਕ ਨੇ ਕਾਇਲੀ ਬੋਲਡੀ ਨਾਲ ਵਿਆਹ ਕੀਤਾ।[/caption] [caption id="attachment_123240" align="aligncenter" width="810"]<img class="wp-image-123240 size-full" src="https://propunjabtv.com/wp-content/uploads/2023/01/Michael-Clarke-with-girfriend-6.jpg" alt="" width="810" height="1013" /> ਕਾਇਲੀ ਬੋਲਡੀ ਸਿਡਨੀ ਦੇ ਵੈਸਟਫੀਲਡ ਸਪੋਰਟਸ ਹਾਈ 'ਚ ਕਲਾਰਕ ਦੀ ਸਹਿਪਾਠੀ ਰਹੀ ਸੀ। ਕਾਇਲੀ ਅਤੇ ਕਲਾਰਕ ਨੇ 2015 ਵਿੱਚ ਇਕੱਠੇ ਇੱਕ ਬੱਚੇ ਦਾ ਸੁਆਗਤ ਕੀਤਾ। ਪਰ 2020 'ਚ ਦੋਹਾਂ ਵਿਚਾਲੇ ਤਲਾਕ ਹੋ ਗਿਆ। ਇਸ ਤੋਂ ਬਾਅਦ ਕਲਾਰਕ ਨੇ ਫੈਸ਼ਨ ਡਿਜ਼ਾਈਨਰ ਪਿਪ ਐਡਵਰਡਸ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ, ਪਰ ਉਹ ਪਿਪ ਤੋਂ ਵੀ ਵੱਖ ਹੋ ਗਏ।[/caption] [caption id="attachment_123241" align="aligncenter" width="1260"]<img class="wp-image-123241 size-full" src="https://propunjabtv.com/wp-content/uploads/2023/01/Michael-Clarke-with-girfriend-7.jpg" alt="" width="1260" height="657" /> ਫੁਟੇਜ ਸਾਹਮਣੇ ਆਉਣ ਤੋਂ ਬਾਅਦ ਕੁਈਨਜ਼ਲੈਂਡ ਪੁਲਿਸ ਪੂਰੀ ਘਟਨਾ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਵੀਰਵਾਰ ਸ਼ਾਮ ਨੂੰ ਕਿਹਾ, 'ਕੁਈਨਜ਼ਲੈਂਡ ਪੁਲਿਸ 30 ਸਾਲਾ ਔਰਤ ਤੇ 41 ਸਾਲਾ ਵਿਅਕਤੀ ਵਿਚਾਲੇ ਹੋਈ ਘਟਨਾ ਦੀ ਜਾਂਚ ਕਰ ਰਹੀ ਹੈ। ਕਲਾਰਕ ਦੀ ਉਮਰ 41 ਸਾਲ ਹੈ ਅਤੇ ਉਸ ਦੀ ਪ੍ਰੇਮਿਕਾ ਜੇਡ ਯਾਰਬਰੋ 30 ਸਾਲ ਦੀ ਹੈ।[/caption]