ਇਸ ਬਜ਼ੁਰਗ ਨਾਲ ਜੋ ਹੋਇਆ ਰੱਬ ਕਿਸੇ ਨਾਲ ਵੀ ਨਾ ਕਰੇ।ਪ੍ਰਵਾਸੀ ਪਤੀ-ਪਤਨੀ ਨੇ ਬਜ਼ੁਰਗ ਨੂੰ ਅਜਿਹਾ ਚੂਨਾ ਲਾਇਆ ਕਿ ਬਜ਼ੁਰਗ ਕੋਲ ਹੱਥ ਮਲਣ ਤੋਂ ਇਲਾਵਾ ਹੁਣ ਕੋਈ ਚਾਰਾ ਨਹੀਂ ਰਿਹਾ।ਇਸ ਪ੍ਰਵਾਸੀ ਪਤੀ ਪਤਨੀ ਇੰਨੀ ਚਲਾਕੀ ਨਾਲ ਬਜ਼ੁਰਗ ਨਾਲ ਮਾਰੀ ਠੱਗੀ ਕਿ ਯਕੀਨ ਕਰਨਾ ਹੋ ਜਾਵੇਗਾ ਮੁਸ਼ਕਿਲ।
ਪਹਿਲਾਂ ਇੱਕ ਮਹੀਨੇ ਬਜ਼ੁਰਗ ਨਾਲ ਵਧਾਈ ਨੇੜਤਾ।ਫਿਰ ਹੌਲੀ ਹੌਲੀ ਉਸ ਨੂੰ ਆਪਣੀਆਂ ਗੱਲਾਂ ‘ਚ ਫਸਾ ਲਿਆ ਝਾਂਸੇ ਚ।ਕਹਿੰਦੇ ਸਾਡੇ ਕੋਲ ਬੜੇ ਸੋਨੇ ਦੇ ਸਿੱਕੇ ਆ ਤੇ ਅਸੀਂ ਉਹ ਵੇਚਣਾ ਚਾਹੁੰਦੇ ਹਾਂ।ਉਨ੍ਹਾਂ ਬਜ਼ੁਰਗ ਨੂੰ ਬੜੀ ਹੁਸ਼ਿਆਰੀ ਨਾਲ ਇੱਕ ਸੋਨਾ ਦਾ ਸਿੱਕਾ ਦਿੱਤਾ ਤੇ ਵਿਸ਼ਵਾਸ਼ ‘ਚ ਲੈਣ ਵਾਸਤੇ ਕਿਹਾ ਕਿ, ਤੁਸੀਂ ਇਸ ਨੂੰ ਸੁਨਿਆਰੇ ਤੋਂ ਚੈੱਕ ਕਰਾ ਲਓ, ਬਜ਼ੁਰਗ ਨੇ ਝਾਂਸੇ ‘ਚ ਆ ਅਜਿਹਾ ਹੀ ਕੀਤਾ ਤੇ ਉਹ ਇੱਕ ਸਿੱਕਾ ਸੋਨੇ ਦਾ ਨਿਕਲਿਆ।ਪ੍ਰਵਾਸੀ ਜੋੜੇ ਨੇ ਇੱਕ ਸੋਨਾ ਦਾ ਸਿੱਕਾ ਦੇ ਤੇ ਕਿਲੋ ਨਕਲੀ ਸਿੱਕੇ ਦੇ ਬਜ਼ੁਰਗ ਤੋਂ 4 ਲੱਖ 20 ਹਜ਼ਾਰ ਰੁ. ਦੀ ਠੱਗੀ ਮਾਰੀ ਤੇ ਰਫੂ ਚੱਕਰ ਹੋ ਗਏ।
ਟਾਂਡਾ ‘ਚ ਨੌਸਰਬਾਜ਼ ਪ੍ਰਵਾਸੀ ਪਤੀ-ਪਤਨੀ ਨੇ ਆਰਾ ਚਲਾਉਣ ਵਾਲੇ ਇੱਕ ਬਜ਼ੁਰਗ ਨੂੰ ਨਕਲੀ ਸੋਨੇ ਦੇ ਸਿੱਕੇ ਦੇ ਕੇ ਲੱਖਾਂ ਰੁ. ਠੱਗ ਲਏ।ਬਜ਼ੁਰਗ ਰਣਜੀਤ ਸਿੰਘ ਨਿਵਾਸੀ ਟਾਂਡਾ ਨੇ ਦੱਸਿਆ ਕਿ ਉਹ ਦਾਰਾਪੁਰ ਰੋਡ ਬਾਬਾ ਬੂਟਾ ਭਗਤ ਮਾਰਕੀਟ ਦੇ ਕੋਲ ਆਰਾ ਚਲਾਉਂਦਾ ਹੈ।ਇੱਕ ਮਹੀਨੇ ਤੋਂ ਪ੍ਰਵਾਸੀ ਮਜ਼ਦੂਰ ਪਤੀ ਪਤਨੀ ਬਾਲਣ ਦੇ ਲਈ ਲੱਕੜਾਂ ਲੈ ਕੇ ਜਾਂਦੇ ਸੀ ਤਾਂ ਕਾਫੀ ਪਛਾਣ ਹੋ ਗਈ।
ਉਹ ਖੁਦ ਨੂੰ ਦਾਣਾ ਮੰਡੀ ਟਾਂਡਾ ਨਜ਼ਦੀਕ ਦੇ ਰਹਿਣ ਵਾਲੇ ਦੱਸਦੇ ਸੀ।ਉਨ੍ਹਾਂ ਨੇ 9 ਦਿਨ ਪਹਿਲਾਂ ਕਿਹਾ ਕਿ ਸਾਡੇ ਕੋਲ ਸੋਨੇ ਦੇ ਸਿੱਕੇ ਹਨ ਤੇ ਵੇਚਣਾ ਚਾਹੁੰਦੇ ਹਨ।ਉਨ੍ਹਾਂ ਨੇ ਇਕ ਸਿੱਕਾ ਦਿੱਤਾ ਤੇ ਕਿਹਾ ਕਿ ਤੁਸੀਂ ਇਸਨੂੰ ਸੁਨਿਆਰੇ ਨੂੰ ਚੈੱਕ ਕਰਾ ਲਓ।ਉਨ੍ਹਾਂ ਦੀਆਂ ਗੱਲਾਂ ‘ਚ ਆ ਕੇ ਸੁਨਿਆਰੇ ਤੋਂ ਸਿੱਕੇ ਦੀ ਜਾਂਚ ਕਰਾਈ ਤਾਂ ਉਹ ਸੋਨੇ ਦਾ ਨਿਕਲਿਆ।ਉਹ ਝਾਂਸੇ ‘ਚ ਆ ਗਿਆ ਤੇ ਸਿੱਕੇ ਖ੍ਰੀਦਣ ਦੇ ਲਈ ਸ਼ੂਗਰ ਮਿਲ ਭੋਗਪੁਰ ਪਹੁੰਚਿਆ।ਉਨ੍ਹਾਂ ਨੇ ਕਰੀਬ ਇੱਕ ਕਿਲੋ ਦੇ ਸਿੱਕੇ ਦਿੱਤੇ 10 ਲੱਖ ਰੁ. ਦੀ ਮੰਗ ਕੀਤੀ।ਉਸ ਨੇ 4 ਲੱਖ 20 ਹਜ਼ਾਰ ਰੁ, ਦਿੱਤੇ।ਇਸ ਤੋਂ ਬਾਅਦ ਉਨ੍ਹਾਂ ਨੇ ਟਾਂਡਾ ਆ ਕੇ ਸੁਨਾਰ ਨੂੰ ਸਿੱਕੇ ਦਿਖਾਏ ਤਾਂ ਉਹ ਨਕਲੀ ਨਿਕਲੇ।