US-Mexico Border: ਲੰਬੇ ਸਮੇਂ ਤੋਂ ਅਮਰੀਕਾ ‘ਚ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਵਿੱਚ ਏਸ਼ੀਆ ਅਤੇ ਦੱਖਣੀ ਅਮਰੀਕਾ ਦੇ ਦਰਜਨਾਂ ਦੇਸ਼ਾਂ ਦੇ ਲੋਕ ਸ਼ਾਮਲ ਹਨ। ਖਾਸ ਤੌਰ ‘ਤੇ ਪੇਰੂ, ਵੈਨੇਜ਼ੁਏਲਾ, ਹੈਤੀ ਤੇ ਰੂਸ ਦੇ ਨਾਗਰਿਕ ਵੱਡੀ ਗਿਣਤੀ ਵਿੱਚ ਹਨ। 2011 ਵਿੱਚ, ਜਿੱਥੇ ਅਜਿਹੇ 85 ਪ੍ਰਤੀਸ਼ਤ ਲੋਕ ਮੈਕਸੀਕੋ ਦੇ ਸਨ, ਹੁਣ ਉਹ ਇੱਕ ਤਿਹਾਈ ਤੋਂ ਵੀ ਘੱਟ ਹਨ।
ਹਰ ਰੋਜ਼ 10,000 ਲੋਕ ਅਮਰੀਕਾ ਵਿੱਚ ਹੋ ਰਹੇ ਹਨ ਦਾਖਲ?
ਦੱਸ ਦਈਏ ਕਿ 11 ਮਈ, 2023 ਨੂੰ ਟਾਈਟਲ 42, ਜੋ ਅਮਰੀਕਾ ਵਿਚ ਕੋਰੋਨਾ ਦੌਰਾਨ ਪ੍ਰਵਾਸੀਆਂ ਦੇ ਦਾਖਲੇ ‘ਤੇ ਪਾਬੰਦੀ ਲਗਾਉਂਦਾ ਸੀ, ਦੀ ਮਿਆਦ ਖਤਮ ਹੋਈ। ਉਦੋਂ ਤੋਂ ਹੀ ਅਮਰੀਕਾ-ਮੈਕਸੀਕੋ ਸਰਹੱਦ ‘ਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਹੈ।
ਰਿਪੋਰਟ ਮੁਤਾਬਕ ਟਾਈਟਲ 42 ਦੀ ਸਮਾਪਤੀ ਦੇ ਬਾਵਜੂਦ ਸਰਹੱਦਾਂ ਨੂੰ ਬੰਦ ਰੱਖਿਆ ਗਿਆ ਹੈ। ਸ਼ਰਨਾਰਥੀ ਕੈਂਪਾਂ ਵਿੱਚ ਪਰਵਾਸੀਆਂ ਦੀ ਭੀੜ ਇਕੱਠੀ ਹੋ ਗਈ ਹੈ। ਬੀਬੀਸੀ ਦੀ ਇੱਕ ਰਿਪੋਰਟ ਮੁਤਾਬਕ, ਟਾਈਟਲ 42 ਦੇ ਖ਼ਤਮ ਹੋਣ ਤੋਂ ਬਾਅਦ 2,000-ਮੀਲ (3,200 ਕਿਲੋਮੀਟਰ) ਯੂਐਸ-ਮੈਕਸੀਕੋ ਸਰਹੱਦ ਨੇ ਪਹਿਲਾਂ ਹੀ “ਅੰਨ੍ਹੀ ਦੌੜ” ਸ਼ੁਰੂ ਕਰ ਦਿੱਤੀ ਹੈ। ਹਰ ਰੋਜ਼ ਲਗਪਗ 10,000 ਲੋਕ ਸਰਹੱਦ ਪਾਰ ਕਰ ਰਹੇ ਹਨ।
ਜਾਣੋ ਆਖ਼ਰ ਕੀ ਹੈ ਟਾਈਟਲ 42 ?
ਟਾਈਟਲ 42 ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ 2020 ਵਿੱਚ ਲਾਗੂ ਕੀਤਾ ਗਿਆ ਸੀ। ਇਸ ਤਹਿਤ ਅਮਰੀਕੀ ਸਰਕਾਰ ਨੇ ਉੱਥੇ ਰਹਿ ਰਹੇ ਕਈ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜ ਦਿੱਤਾ ਸੀ। ਹਾਲਾਂਕਿ, ਵਾਪਸ ਭੇਜੇ ਗਏ ਲੋਕਾਂ ਦੀ ਗਿਣਤੀ ਬਾਰੇ ਕੋਈ ਸਪੱਸ਼ਟ ਅੰਕੜਾ ਨਹੀਂ ਹੈ। ਇਸ ਨੂੰ ਤਤਕਾਲੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲਾਗੂ ਕੀਤਾ ਸੀ। ਜਿਸ ਦੀ ਸਮਾਂ ਸੀਮਾ 11 ਮਈ 2023 ਨੂੰ ਖ਼ਤਮ ਹੋ ਗਈ ਹੈ।
ਹੁਣ ਅਮਰੀਕਾ ਤੋਂ ‘ਟਾਈਟਲ 42’ ਦੀ ਸਮਾਂ ਸੀਮਾ ਖ਼ਤਮ ਹੋਣ ਨਾਲ ਪ੍ਰਵਾਸੀਆਂ ‘ਚ ਨਵੀਂ ਉਮੀਦ ਦੀ ਕਿਰਨ ਜਾਗੀ ਹੈ। ਦੂਜੇ ਪਾਸੇ, ਮੈਕਸੀਕੋ ਤੋਂ ਹਜ਼ਾਰਾਂ ਅਤੇ ਲੱਖਾਂ ਪ੍ਰਵਾਸੀ ਬਿਹਤਰ ਜ਼ਿੰਦਗੀ ਲਈ ਅਮਰੀਕਾ ਵਿਚ ਵਸਣ ਲਈ ਬੇਤਾਬ ਹਨ ਅਤੇ ਉਹ ਇਸ ਵੱਲ ਭੱਜ ਰਹੇ ਹਨ।
ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਬਹੁਤ ਸਾਰੇ ਪ੍ਰਵਾਸੀ ਰੀਓ ਗ੍ਰਾਂਡੇ ਨਦੀ ਨੂੰ ਪਾਰ ਕਰਨ ਲਈ ਸੰਘਰਸ਼ ਕਰ ਰਹੇ ਹਨ। ਪ੍ਰਵਾਸੀ ਬੱਚਿਆਂ ਨੂੰ ਸਿਰਾਂ ’ਤੇ ਚੁੱਕ ਕੇ ਅਤੇ ਸਾਮਾਨ ਚੁੱਕ ਕੇ ਅੱਗੇ ਵਧ ਰਹੇ ਹਨ। ਕੁਝ ਤਾਂ ਕੰਡਿਆਲੀ ਤਾਰ ਪਾਰ ਕਰਕੇ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਨਾਲ ਹੀ ਸਰਕਾਰ ਨੂੰ ਡਰ ਹੈ ਕਿ ਰੋਜ਼ਾਨਾ 13 ਹਜ਼ਾਰ ਲੋਕ ਸਰਹੱਦ ਪਾਰ ਕਰਨਗੇ। ਇਸੇ ਲਈ ਅਮਰੀਕਾ ਨੇ ਟਾਈਟਲ 42 ਦੀ ਸਮਾਂ ਸੀਮਾ ਖਤਮ ਹੋਣ ਤੋਂ ਪਹਿਲਾਂ ਹੀ ਸਰਹੱਦ ‘ਤੇ 1500 ਸੈਨਿਕ ਤਾਇਨਾਤ ਕਰ ਦਿੱਤੇ।
ਅਮਰੀਕਾ ‘ਚ ਭਾਰਤੀ ਸ਼ਰਨਾਰਥੀ
ਅਮਰੀਕਾ ਵਿੱਚ ਸ਼ਰਨਾਰਥੀਆਂ ਦੀ ਸਮੱਸਿਆ ਸਿਰਫ਼ ਗੁਆਂਢੀ ਮੁਲਕਾਂ ਦੀ ਹੀ ਨਹੀਂ, ਸਗੋਂ ਭਾਰਤ ਵਰਗੇ ਦੂਰ-ਦੁਰਾਡੇ ਮੁਲਕਾਂ ਤੋਂ ਵੀ ਹਨ। ਮਾਰਚ 2023 ‘ਚ ਅਮਰੀਕਾ ਦੀ ਸਰਹੱਦ ‘ਤੇ ਪਹੁੰਚਣ ਵਾਲੇ ਗੈਰ-ਕਾਨੂੰਨੀ ਪ੍ਰਵਾਸੀਆਂ ‘ਚੋਂ ਦੋ ਤਿਹਾਈ ਦੂਜੇ ਦੇਸ਼ਾਂ ਦੇ ਸੀ। ਇੱਥੇ ਅਮਰੀਕੀ ਸਰਹੱਦ ਵਿੱਚ ਦਾਖ਼ਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧੀ ਹੈ।
ਅਮਰੀਕੀ ਅਧਿਕਾਰੀਆਂ ਵਲੋਂ ਜਾਰੀ ਕੀਤੇ ਗਏ ਇੱਕ ਤਾਜ਼ਾ ਅੰਕੜੇ ਵਿੱਚ ਕਿਹਾ ਗਿਆ ਹੈ ਕਿ ਫਰਵਰੀ 2019 ਤੋਂ ਮਾਰਚ 2023 ਦਰਮਿਆਨ, 1.19 ਲੱਖ ਭਾਰਤੀ ਗੈਰ-ਕਾਨੂੰਨੀ ਤੌਰ ‘ਤੇ ਅਮਰੀਕਾ ਵਿੱਚ ਦਾਖਲ ਹੁੰਦੇ ਫੜੇ ਗਏ ਸੀ। ਇਨ੍ਹਾਂ ‘ਚੋਂ ਜ਼ਿਆਦਾਤਰ ਕੈਨੇਡਾ-ਅਮਰੀਕਾ ਸਰਹੱਦ ‘ਤੇ ਫੜੇ ਗਏ। ਹਾਲਾਂਕਿ, ਗ੍ਰਿਫਤਾਰ ਕੀਤੇ ਗਏ ਕੁੱਲ ਲੋਕਾਂ ਦੀ ਗਿਣਤੀ ਦਾ ਦੋ ਪ੍ਰਤੀਸ਼ਤ ਭਾਰਤੀ ਹਨ ਤੇ ਬਹੁਤ ਘੱਟ ਲੋਕਾਂ ਨੂੰ ਹੁਣ ਤੱਕ ਡਿਪੋਰਟ ਕੀਤਾ ਗਿਆ ਹੈ। ਅਮਰੀਕਾ ਵਿਚ ਮਨੁੱਖੀ ਆਧਾਰ ‘ਤੇ ਵੱਡੀ ਗਿਣਤੀ ਵਿਚ ਲੋਕ ਸ਼ਰਣ ਲੈ ਰਹੇ ਹਨ।
ਦੱਸ ਦੇਈਏ ਕਿ ਅਮਰੀਕਾ ਨੇ ਮਈ 2019 ਵਿੱਚ ਮੈਕਸੀਕੋ ਸਰਹੱਦ ‘ਤੇ 1.44 ਲੱਖ ਤੋਂ ਵੱਧ ਸ਼ਰਨਾਰਥੀਆਂ ਨੂੰ ਹਿਰਾਸਤ ਵਿੱਚ ਲਿਆ ਸੀ। ਇਸ ਸਾਲ ਮਈ ਤੱਕ 600,000 ਲੋਕ ਅਮਰੀਕਾ-ਮੈਕਸੀਕੋ ਸਰਹੱਦ ਪਾਰ ਕਰਦੇ ਹੋਏ ਫੜੇ ਗਏ ਹਨ ਜਦੋਂ ਕਿ 2,075 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕੀ ਅਧਿਕਾਰੀਆਂ ਮੁਤਾਬਕ ਮੈਕਸੀਕੋ ਦੀ ਸਰਹੱਦ ‘ਤੇ ਪਨਾਹ ਮੰਗਣ ਵਾਲਿਆਂ ਦੇ ਫੜੇ ਜਾਣ ਦੇ ਮਾਮਲਿਆਂ ‘ਚ ਅਪ੍ਰੈਲ ਦੇ ਮੁਕਾਬਲੇ 32 ਫੀਸਦੀ ਦਾ ਵਾਧਾ ਹੋਇਆ ਹੈ। ਇਹ ਅੰਕੜਾ 2006 ਤੋਂ ਬਾਅਦ ਕਿਸੇ ਇੱਕ ਮਹੀਨੇ ਵਿੱਚ ਸਭ ਤੋਂ ਵੱਧ ਹੈ। ਇਹ ਸਾਰੇ ਲੋਕ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਦੇ ਹੋਏ ਫੜੇ ਗਏ ਸਨ। ਇਨ੍ਹਾਂ ‘ਚੋਂ ਕਰੀਬ 10 ਫੀਸਦੀ ਲੋਕ ਬਿਨਾਂ ਦਸਤਾਵੇਜ਼ਾਂ ਦੇ ਇੱਥੇ ਪਹੁੰਚੇ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h