New York Sikh Mayor: ਮਿੱਕੀ ਹੋਥੀ (Mikey Hothi) ਨੂੰ ਉੱਤਰੀ ਕੈਲੀਫੋਰਨੀਆ ਦੇ ਲੋਦੀ ਸ਼ਹਿਰ ਦੇ 117ਵੇਂ ਮੇਅਰ ਵਜੋਂ ਸਰਬਸੰਮਤੀ ਨਾਲ ਚੁਣ ਲਿਆ ਗਿਆ ਹੈ, ਉਹ ਸ਼ਹਿਰ ਦੇ ਇਤਿਹਾਸ ਵਿੱਚ ਇਹ ਅਹੁਦਾ ਸੰਭਾਲਣ ਵਾਲੇ ਪਹਿਲੇ ਸਿੱਖ (first Sikh Mayor) ਬਣ ਗਏ ਹਨ।
ਹੋਥੀ ਦੇ ਮਾਤਾ-ਪਿਤਾ ਪੰਜਾਬ ਤੋਂ ਹਨ। ਉਸ ਨੇ ਪਹਿਲਾਂ ਮੇਅਰ ਮਾਰਕ ਚੈਂਡਲਰ ਦੇ ਅਧੀਨ ਉਪ-ਮੇਅਰ ਵਜੋਂ ਸੇਵਾ ਕੀਤੀ ਹੈ। ਸ਼ਹਿਰ ਦੇ ਮੇਅਰ ਦੇ ਤੌਰ ‘ਤੇ ਹੋਥੀ ਦੋ ਸਾਲਾਂ ਸੇਵਾ ਕਰੇਗਾ, ਕਾਮਨ ਕੌਂਸਲ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕਰੇਗਾ ਤੇ ਸ਼ਹਿਰ ਦੇ ਕਾਰਜਕਾਰੀ ਅਧਿਕਾਰੀ ਵਜੋਂ ਕੰਮ ਕਰੇਗਾ।
ਹੋਥੀ ਨੇ ਇਸ ਮਹੀਨੇ ਸਹੁੰ ਚੁੱਕਣ ਤੋਂ ਬਾਅਦ ਟਵੀਟ ਕਰਦਿਆਂ ਕਿਹਾ, “ਲੋਦੀ ਸ਼ਹਿਰ ਦੇ 117ਵੇਂ ਮੇਅਰ ਵਜੋਂ ਸਹੁੰ ਚੁੱਕਣ ਦਾ ਮਾਣ ਪ੍ਰਾਪਤ ਹੋਇਆ ਹੈ।”
2008 ਵਿੱਚ ਟੋਕੇ ਹਾਈ ਸਕੂਲ ਤੋਂ ਗ੍ਰੈਜੂਏਟ ਹੋਥੀ ਨੇ ਕਿਹਾ ਕਿ ਸ਼ਹਿਰ ਵਿੱਚ ਵੱਡਾ ਹੋਣਾ ਇੱਕ ਚੁਣੌਤੀ ਸੀ, ਖਾਸ ਤੌਰ ‘ਤੇ 9/11 ਤੋਂ ਬਾਅਦ, ਜਦੋਂ ਬਹੁਤ ਸਾਰੇ ਮੁਸਲਮਾਨਾਂ ਅਤੇ ਸਿੱਖਾਂ ਨੂੰ ਅਨੁਚਿਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
Honored to be sworn in as the 117th Mayor of the City of Lodi #lodica #209 pic.twitter.com/dgmrYyz5gk
— Mikey Hothi (@mikey_hothi) December 23, 2022
ਲੋਦੀ ਟਾਈਮਜ਼ ਦੀ ਰਿਪੋਰਟ ਮੁਤਾਬਕ, ਆਰਮਸਟ੍ਰਾਂਗ ਰੋਡ ‘ਤੇ ਸਿੱਖ ਮੰਦਰ ਦੀ ਸਥਾਪਨਾ ਵਿੱਚ ਉਸਦੇ ਪਰਿਵਾਰ ਦੀ ਵੀ ਅਹਿਮ ਭੂਮਿਕਾ ਸੀ। ਉਹ ਪਹਿਲੀ ਵਾਰ ਜ਼ਿਲ੍ਹਾ 5 ਤੋਂ ਨਵੰਬਰ 2020 ਵਿੱਚ ਲੋਦੀ ਸਿਟੀ ਕੌਂਸਲ ਲਈ ਚੁਣਿਆ ਗਿਆ ਸੀ।ਲੋਦੀ ਕੈਲੀਫੋਰਨੀਆ ਦੀ ਸੈਨ ਜੋਕਿਨ ਕਾਉਂਟੀ ਵਿੱਚ ਸਥਿਤ ਇੱਕ ਸ਼ਹਿਰ ਹੈ ਜਿਸਦੀ 2021 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਅਨੁਸਾਰ ਲਗਭਗ 67, 021 ਦੀ ਅਨੁਮਾਨਿਤ ਆਬਾਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h