[caption id="attachment_185388" align="aligncenter" width="843"] Electric MINI Cooper SE: MINI ਨੇ ਆਲ-ਇਲੈਕਟ੍ਰਿਕ ਕੂਪਰ SE ਦਾ ਇੱਕ ਨਵਾਂ ਸਪੈਸ਼ਲ ਐਡੀਸ਼ਨ ਮਾਡਲ ਲਾਂਚ ਕੀਤਾ ਹੈ। ਇਸ ਨੂੰ ਚਾਰਜਡ ਐਡੀਸ਼ਨ ਦਾ ਨਾਂ ਦਿੱਤਾ ਗਿਆ ਹੈ। ਇਸ ਆਲ-ਇਲੈਕਟ੍ਰਿਕ ਸਪੋਰਟੀ ਹੈਚਬੈਕ ਦੀ ਕੀਮਤ 55 ਲੱਖ ਰੁਪਏ (ਐਕਸ-ਸ਼ੋਰੂਮ) ਹੈ।[/caption] [caption id="attachment_185389" align="aligncenter" width="807"] CBU ਰੂਟ ਦੇ ਤਹਿਤ ਪੂਰੀ ਤਰ੍ਹਾਂ ਨਾਲ ਆਯਾਤ ਕੀਤੇ ਮਾਡਲ ਵਜੋਂ ਪੇਸ਼ ਕੀਤੇ ਗਏ, ਇਸ ਸਪੈਸ਼ਲ ਐਡੀਸ਼ਨ ਮਾਡਲ ਦੀਆਂ ਸਿਰਫ਼ 20 ਯੂਨਿਟਾਂ ਹੀ ਭਾਰਤੀ ਬਾਜ਼ਾਰ ਲਈ ਉਪਲਬਧ ਕਰਵਾਈਆਂ ਗਈਆਂ ਹਨ।[/caption] [caption id="attachment_185390" align="aligncenter" width="926"] ਅਸਲ ਵਿੱਚ, ਚਾਰਜਡ ਐਡੀਸ਼ਨ ਭਾਰਤ ਵਿੱਚ MINI ਵਲੋਂ ਪੇਸ਼ ਕੀਤਾ ਗਿਆ ਪਹਿਲਾ ਸੀਮਤ ਐਡੀਸ਼ਨ 3-ਡੋਰ ਕੂਪਰ SE ਹੈ। ਇਹ MINI ਦੀ ਅਧਿਕਾਰਤ ਵੈੱਬਸਾਈਟ (ਭਾਰਤ ਲਈ) ਰਾਹੀਂ ਬੁਕਿੰਗ ਲਈ ਖਾਸ ਤੌਰ 'ਤੇ ਉਪਲਬਧ ਹੈ।[/caption] [caption id="attachment_185391" align="aligncenter" width="780"] ਮਿੰਨੀ ਚਾਰਜਡ ਐਡੀਸ਼ਨ ਨੂੰ ਡਿਊਲ-ਟੋਨ ਪੇਂਟ ਸਕੀਮ ਦੇ ਨਾਲ ਛੱਤ 'ਤੇ ਚਿਲੀ ਰੈੱਡ ਸ਼ੇਡ ਅਤੇ ਅਸਪਨ ਵ੍ਹਾਈਟ ਕਲਰ ਦੇ ਨਾਲ ਉਪਲਬਧ ਕਰਵਾਇਆ ਗਿਆ ਹੈ। ਹੈੱਡਲਾਈਟ ਅਤੇ ਟੇਲ ਲਾਈਟ ਰਿੰਗਾਂ, ਡੌਰ ਦੇ ਹੈਂਡਲ, ਲੋਗੋ ਤੇ ਟੇਲਗੇਟ ਹੈਂਡਲ ਦੇ ਆਲੇ-ਦੁਆਲੇ ਹੋਰ ਸਫੈਦ ਲਹਿਜ਼ੇ ਸ਼ਾਮਲ ਕੀਤੇ ਗਏ ਹਨ।[/caption] [caption id="attachment_185392" align="aligncenter" width="848"] ਚਾਰਜਡ ਐਡੀਸ਼ਨ ਨੂੰ ਕੈਬਿਨ ਦੇ ਅੰਦਰ ਇੱਕ ਆਲ-ਬਲੈਕ ਥੀਮ ਮਿਲਦੀ ਹੈ, ਜਿਸ ਵਿੱਚ ਸਪੋਰਟਸ ਸੀਟਾਂ ਦੇ ਨਾਲ ਲੈਦਰੇਟ ਕਾਰਬਨ ਬਲੈਕ ਅਪਹੋਲਸਟਰੀ ਮਿਲਦੀ ਹੈ। ਇਸ ਵਿੱਚ ਨੈਪਾ ਲੈਦਰ ਰੈਪਡ ਮਲਟੀਫੰਕਸ਼ਨ ਸਟੀਅਰਿੰਗ ਵ੍ਹੀਲ ਵੀ ਮਿਲਦਾ ਹੈ। ਇਹ ਸਟਾਰਟ/ਸਟਾਪ ਟੌਗਲ ਸਵਿੱਚ ਅਤੇ ਗੇਅਰ ਲੀਵਰ ਦੇ ਆਲੇ ਦੁਆਲੇ ਆਕਰਸ਼ਕ ਪੀਲੇ ਲਹਿਜ਼ੇ ਪ੍ਰਾਪਤ ਕਰਦਾ ਹੈ।[/caption] [caption id="attachment_185393" align="aligncenter" width="818"] ਇਸ ਵਿੱਚ 5-ਇੰਚ ਦਾ ਪੂਰੀ ਤਰ੍ਹਾਂ ਨਾਲ ਡਿਜ਼ੀਟਲ ਇੰਸਟਰੂਮੈਂਟ ਕੰਸੋਲ, 8.8-ਇੰਚ ਟੱਚਸਕ੍ਰੀਨ ਇੰਫੋਟੇਨਮੈਂਟ ਡਿਸਪਲੇ, ਅੰਬੀਨਟ ਲਾਈਟਿੰਗ, ਨੈਵੀਗੇਸ਼ਨ ਦੇ ਨਾਲ ਮਿੰਨੀ ਵਾਇਰਡ ਪੈਕੇਜ, ਵਾਇਰਲੈੱਸ ਚਾਰਜਿੰਗ, ਆਟੋ ਸਟਾਰਟ/ਸਟਾਪ ਫੰਕਸ਼ਨ, ਕਰੂਜ਼ ਕੰਟਰੋਲ, ਐਪਲ ਕਾਰਪਲੇ ਅਤੇ ਹਾਰਮੋਨ ਕਾਰਡਨ ਹਾਈ-ਫਾਈ ਸਪੀਕਰ ਸਿਸਟਮ ਦਿੱਤਾ ਗਿਆ ਹੈ।[/caption] [caption id="attachment_185394" align="aligncenter" width="941"] ਇਹ ਉਸੇ ਇਲੈਕਟ੍ਰਿਕ ਮੋਟਰ ਦੇ ਨਾਲ ਆਉਂਦਾ ਹੈ ਜੋ 182 Bhp ਅਤੇ 270 Nm ਜਨਰੇਟ ਕਰਦਾ ਹੈ। ਇਸ ਵਿੱਚ 32.6kWh ਦਾ ਬੈਟਰੀ ਪੈਕ ਹੈ, ਜੋ ਇੱਕ ਵਾਰ ਚਾਰਜ ਕਰਨ 'ਤੇ 270 ਕਿਲੋਮੀਟਰ ਦੀ ਡਰਾਈਵਿੰਗ ਰੇਂਜ ਦੀ ਪੇਸ਼ਕਸ਼ ਕਰਦਾ ਹੈ। ਇਸ ਵਿੱਚ ਦੋ ਡਰਾਈਵ ਮੋਡ ਹਨ- ਸਪੋਰਟ ਅਤੇ ਗ੍ਰੀਨ ਹੈ।[/caption]