ਸ਼ੁੱਕਰਵਾਰ ਸ਼ਾਮ ਅੰਮ੍ਰਿਤਸਰ ਦੇ ਅਜਨਾਲਾ ਰੋਡ ‘ਤੇ ਵਾਪਰੇ ਹਾਦਸੇ ਨੂੰ ਦੇਖਦੇ ਹੋਏ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਰਸਤੇ ‘ਚ ਹੀ ਰੁਕ ਗਏ। ਧਾਲੀਵਾਲ ਤਿੰਨਾਂ ਜ਼ਖ਼ਮੀਆਂ ਨੂੰ ਆਪਣੀ ਸਰਕਾਰੀ ਕਾਰ ਵਿੱਚ ਹਸਪਤਾਲ ਲੈ ਗਏ। ਜਿੱਥੇ ਉਸ ਨੇ ਖੁਦ ਰੁਕ ਕੇ ਜ਼ਖਮੀ ਦਾ ਇਲਾਜ ਕਰਵਾਇਆ। ਇਹ ਜਾਣਕਾਰੀ ਮੰਤਰੀ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਦਿੱਤੀ।