Mysterious well : ਵਿਗਿਆਨ ਭਾਵੇਂ ਕਿੰਨਾ ਵੀ ਅੱਗੇ ਵੱਧ ਜਾਵੇ, ਪਰ ਕੁਦਰਤ ਦੇ ਸਾਹਮਣੇ ਸਦਾ ਘੱਟ ਹੀ ਹੈ।ਕਹਿਣ ਨੂੰ ਤਾਂ ਇਨਸਾਨ ਚੰਨ ‘ਤੇ ਪਹੁੰਚ ਗਿਆ ਹੈ ਪਰ ਧਰਤੀ ਦੇ ਕਈ ਰਹੱਸਾਂ ਤੋਂ ਅੱਜ ਤੱਕ ਪਰਦਾ ਨਹੀਂ ੳੇੁਠਾ ਸਕਿਆ।ਕੁਦਰਤ ਨੇ ਅਜਿਹੀਆਂ ਕਈ ਰਹੱਸਮਈ ਥਾਵਾਂ ਬਣਾਈਆਂ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕ ਅੱਜ ਵੀ ਦੰਦਾਂ ਤਲੇ ਉਂਗਲੀਆਂ ਦਬਾ ਲੈਂਦੇ ਹਨ।ਭਾਰਤ ‘ਚ ਇਕ ਕੁਝ ਕੁੰਡ ਹੈ,ਜਿਸਦੇ ਰਾਜ ਅੱਜ ਵੀ ਅਣਸੁਲਝੇ ਹਨ।ਇਸ ਕੁੰਡ ‘ਤੇ ਜੇਕਰ ਤਾੜੀਆਂ ਵਜਾਈਆਂ ਜਾਣ ਤਾਂ ਇਸਦਾ ਪਾਣੀ ਆਪਣੇ ਆਪ ਬਾਹਰ ਆਉਣ ਲੱਗਦਾ ਹੈ।
ਤਾੜੀ ਵਜਾਉਣ ‘ਤੇ ਚਮਤਕਾਰ: ਭਾਰਤ ਦੇ ਇਸ ਰਹੱਸਮਈ ਕੁੰਡ ਦਾ ਨਾਮ ਦਲਾਹੀ ਕੁੰਡ ਹੈ।ਇਹ ਝਾਰਖੰਡ ਦੇ ਬੇਕਾਰੋ ਸ਼ਹਿਰ ਤੋਂ 27 ਕਿ.ਮੀ. ਦੂਰ ਸਥਿਤ ਹੈ।ਇਸ ਕੁੰਡ ਦੇ ਸਾਹਮਣੇ ਜੇਕਰ ਤਾੜੀ ਵਜਾਈ ਜਾਵੇ ਤਾਂ ਪਾਣੀ ਉਪਰ ਵੱਲ ਆਉਣ ਲੱਗਦਾ ਹੈ।ਇਸ ਨੂੰ ਦੇਖ ਕੇ ਲੱਗਦਾ ਹੈ ਕਿ ਮੰਨੋ ਕਿਸੇ ਭਾਂਡੇ ‘ਚ ਪਾਣੀ ਉਬਲ ਰਿਹਾ ਹੈ।ਇਸ ਕੁੰਡ ਦਾ ਰਹੱਸ ਅੱਜ ਵੀ ਇਕ ਰਾਜ ਹੀ ਹੈ।ਇਕ ਕੁੰਡ ਨੂੰ ਦੇਖਣ ਲਈ ਦੂਰ ਦੂਰ ਤੋਂ ਲੋਕ ਆਉਂਦੇ ਹਨ।
ਮੌਸਮ ਦੇ ਅਨੁਸਾਰ ਪਾਣੀ: ਇਸ ਕੁੰਡ ਦਾ ਪਾਣੀ ਗਰਮੀਆਂ ਦੇ ਮੌਸਮ ‘ਚ ਠੰਡਾ ਤੇ ਸਰਦੀਆਂ ‘ਚ ਗਰਮ ਰਹਿੰਦਾ ਹੈ।ਅਜਿਹੀ ਮਾਨਤਾ ਹੈ ਕਿ ਇਸ ਕੁੰਡ ‘ਚ ਨਹਾਉਣ ਨਾਲ ਕਈ ਰੋਗ ਦੂਰ ਹੋ ਜਾਂਦੇ ਹਨ।ਹਾਲਾਂਕਿ, ਇਸ ਬਾਰੇ ‘ਚ ਵਿਗਿਆਨਕਾਂ ਦਾ ਕਹਿਣਾ ਹੈ ਕਿ ਪਾਣੀ ‘ਚ ਸਲਫਰ ਤੇ ਹੀਲੀਅਮ ਹੈ, ਜਿਸ ਕਾਰਨ ਚਮੜੀ ਦੇ ਰੋਗ ਦੂਰ ਹੁੰਦੇ ਹਨ।
ਇਸ ਸਥਾਨ ‘ਤੇ ਹਰ ਸਾਲ ਮਕਰ ਸੰਕ੍ਰਾਂਤੀ ‘ਤੇ ਭਾਰੀ ਮੇਲਾ ਲੱਗਦਾ ਹੈ। ਇਹ ਰਹੱਸਮਈ ਤਲਾਬ ਦਲਹੀ ਗੋਸਾਈ ਦੇਵਤਾ ਦਾ ਪੂਜਾ ਸਥਾਨ ਹੈ।ਲੋਕ ਇੱਥੇ ਹਰ ਐਤਵਾਰ ਪੂਜਾ ਕਰਦੇ ਹਨ। ਲੋਕਾਂ ਦੀ ਕੁੰਡ ਵਿੱਚ ਬਹੁਤ ਆਸਥਾ ਹੈ। ਲੋਕਾਂ ਦਾ ਮੰਨਣਾ ਹੈ ਕਿ ਇਸ ਵਿਚ ਇਸ਼ਨਾਨ ਕਰਨ ਨਾਲ ਜੋ ਵੀ ਮਨੋਕਾਮਨਾਵਾਂ ਮੰਗੀਆਂ ਜਾਂਦੀਆਂ ਹਨ, ਉਹ ਪੂਰੀਆਂ ਹੁੰਦੀਆਂ ਹਨ।
ਵਿਗਿਆਨਕ ਨੇ ਕੀਤੀ ਸੋਧ: ਇਸ ਤਲਾਅ ਬਾਰੇ ਕਈ ਵਿਗਿਆਨੀਆਂ ਨੇ ਖੋਜ ਕੀਤੀ ਤਾਂ ਪਤਾ ਲੱਗਾ ਕਿ ਇਸ ਦਾ ਪਾਣੀ ਜਮੂਈ ਨਾਮਕ ਨਾਲੇ ਰਾਹੀਂ ਗਾਰਗਾ ਨਦੀ ਵਿੱਚ ਜਾਂਦਾ ਹੈ। ਤਾੜੀ ਵੱਜਣ ‘ਤੇ ਧੁਨੀ ਤਰੰਗਾਂ ਕਾਰਨ ਪੈਦਾ ਹੋਣ ਵਾਲੀਆਂ ਵਾਈਬ੍ਰੇਸ਼ਨਾਂ ਕਾਰਨ ਪਾਣੀ ਉੱਪਰ ਵੱਲ ਆਉਣਾ ਸ਼ੁਰੂ ਹੋ ਜਾਂਦਾ ਹੈ।