ਪੰਜਾਬ ਦੇ ਤਰਨਤਾਰਨ ਸ਼ਹਿਰ ‘ਚ ਇੱਕ ਚਰਚ ‘ਚ ਭੰਨਤੋੜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਮੰਗਲਵਾਰ ਰਾਤ 12:30 ਵਜੇ ਚਾਰ ਲੋਕ ਚਰਚ ‘ਚ ਦਾਖਿਲ ਹੋਏ।ਸੀਸੀਟੀਵੀ ‘ਚ ਦੋ ਲੋਕ ਦਿਖਾਈ ਦਿੱਤੇ, ਜਿਨ੍ਹਾਂ ਨੇ ਚਰਚ ਦੇ ਬਾਹਰ ਲੱਗੀ ਭਗਵਾਨ ਯੀਸੂ ਮਸੀਹ ਤੇ ਮਾਂ ਮਰੀਅਮ ਦੀ ਮੂਰਤੀ ਦੀ ਭੰਨਤੋੜ ਕੀਤੀ।ਪਾਦਰੀ ਦੀ ਕਾਰ ਨੂੰ ਵੀ ਅੱਗ ਲਗਾ ਦਿੱਤੀ।ਇਲਾਕੇ ‘ਚ ਤਣਾਅ ਦਾ ਮਾਹੌਲ਼ ਹੈ।ਤਿੰਨ ਦਿਨ ਪਹਿਲਾਂ ਜੰਡਿਆਲਾ ਦੇ ਕੋਲ ਪਿੰਡ ‘ਚ ਈਸਾਈਆਂ ਤੇ ਨਿਹੰਗਾਂ ਵਿਚਾਲੇ ਝੜਪ ਹੋਈ ਸੀ।
ਇਹ ਵੀ ਪੜ੍ਹੋ : SYL ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਇਹ ਦੋ ਗੀਤ ਯੂ-ਟਿਊਬ ਤੋਂ ਡਿਲੀਟ, ਜਾਣੋ ਕਾਰਨ
ਜੋ 4 ਲੋਕ ਚਰਚ ‘ਚ ਦਾਖਿਲ ਹੋਏ ਸਨ ਉਨ੍ਹਾਂ ਨੇ ਗਾਰਡ ਦੇ ਸਿਰ ‘ਤੇ ਪਿਸਤੌਲ ਰੱਖ ਕੇ ਉਸਦੀ ਬਾਂਹ ਨੂੰ ਬੰਨ੍ਹ ਦਿੱਤਾ।ਚਰਚ ‘ਚ ਬਣੀ ਪਹਿਲੀ ਮੰਜ਼ਿਲ ‘ਤੇ ਮਾਂ ਮਰੀਅਮ ਤੇ ਭਗਵਾਨ ਯੀਸੂ ਦੀ ਮੂਰਤੀ ਦੀ ਭੰਨਤੋੜ ਕੀਤੀ।ਇਹ ਪੂਰੀ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ।ਦੋਸ਼ੀਆਂ ਨੇ ਮੂਰਤੀ ਦਾ ਸਿਰ ਵੱਖ ਕਰ ਕੇ ਚੁੱਕ ਕੇ ਨਾਲ ਲੈ ਗਏ।ਜਾਂਦੇ ਸਮੇਂ ਦੋਸ਼ੀ ਚਰਚ ਅੰਦਰ ਖੜੀ ਕਾਰ ਨੂੰ ਵੀ ਅੱਗ ਲਗਾ ਗਏ।
ਈਸਾਈ ਵਰਗ ‘ਚ ਇਸ ਘਟਨਾ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ।ਈਸਾਈ ਧਰਮ ਦੇ ਲੋਕਾਂ ਨੇ ਬੁੱਧਵਾਰ ਨੂੰ ਪੱਟੀ ਖੇਮਕਰਨ ਰਾਜ ਮਾਰਗ ਨੂੰ ਬੰਦ ਕਰ ਦਿੱਤਾ ਹੈ।ਧਰਨੇ ‘ਤੇ ਬੈਠੇ ਈਸਾਈ ਇਨਸਾਫ ਤੇ ਦੋਸ਼ੀਆਂ ਨੂੰ ਫੜਨ ਦੀ ਮੰਗ ਕਰ ਰਹੇ ਹਨ।ਪੁਲਿਸ ਮੌਕੇ ‘ਤੇ ਪਹੁੰਚੀ ਹੈ ਤੇ ਲੋਕਾਂ ਨੂੰ ਸਮਝਾਉਣ ਦਾ ਯਤਨ ਕੀਤਾ ਜਾ ਰਿਹਾ ਹੈ।ਐਤਵਾਰ ਨੂੰ ਜੰਡਿਆਲਾ ਗੁਰੂ ਦੇ ਪਿੰਡ ਡਡੂਆਣਾ ‘ਚ ਚੱਲ ਰਹੇ ਈਸਾਈ ਪ੍ਰੋਗਰਾਮ ਨੂੰ ਨਿਹੰਗ ਸਿੰਘਾਂ ਨੇ ਰੁਕਵਾ ਦਿੱਤਾ ਸੀ।
ਨਿਹੰਗਾਂ ਨੇ ਉਥੇ ਭੰਨਤੋੜ ਵੀ ਕੀਤੀ ਸੀ।ਪੁਲਿਸ ਨੇ ਇਸ ਘਟਨਾ ਤੋਂ ਬਾਅਦ 150 ਨਿਹੰਗ ਸਿੱਖਾਂ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।ਦੂਜੇ ਪਾਸੇ ਮੰਗਲਵਾਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਬਿਆਨ ਜਾਰੀ ਕਰਕੇ ਪੰਜਾਬ ਸਰਕਾਰ ਨੂੰ ਨਿਹੰਗਾਂ ਖਿਲਾਫ ਮਾਮਲਾ ਦਰਜ ਕਰਨ ਦਾ ਵਿਰੋਧ ਕੀਤਾ ਸੀ।
ਇਹ ਵੀ ਪੜ੍ਹੋ : ਭੁੱਲ ਬਖਸ਼ਾਉਣ ਤੇ ਸ਼ੁਕਰਾਨਾ ਕਰਨ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ ਇੰਦਰਜੀਤ ਨਿੱਕੂ, ਸੰਗਤਾਂ ਦਾ ਕੀਤਾ ਧੰਨਵਾਦ : ਵੀਡੀਓ