ਜੇਕਰ ਤੁਸੀਂ ਮਿਸ ਯੂਨੀਵਰਸ, ਮਿਸ ਵਰਲਡ ਅਤੇ ਮਿਸ ਇੰਡੀਆ ਵਰਗੇ ਸੁੰਦਰਤਾ ਮੁਕਾਬਲੇ ਦੇਖਦੇ ਹੋ, ਤਾਂ ਤੁਹਾਨੂੰ ਪਤਾ ਹੋਵੇਗਾ ਕਿ ਮੇਕਅੱਪ ਤੋਂ ਬਿਨਾਂ ਉਨ੍ਹਾਂ ਦੀ ਸਿਖਲਾਈ ਅਧੂਰੀ ਹੈ। ਉਹ ਬਿਨਾਂ ਮੇਕਅੱਪ ਰੈਂਪ ‘ਤੇ ਨਹੀਂ ਚੱਲ ਸਕਦੀਆਂ। ਮੇਕਅੱਪ ਨੂੰ ਸੁੰਦਰਤਾ ਮੁਕਾਬਲੇ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਮੰਨਿਆ ਜਾਂਦਾ ਹੈ। ਹਿੱਸਾ ਲੈਣ ਵਾਲੀ ਹਰ ਸੁੰਦਰੀ ਨੂੰ ਇਸ ਲਈ ਸਿਖਲਾਈ ਵੀ ਦਿੱਤੀ ਜਾਂਦੀ ਹੈ। ਸਾਲਾਂ ਤੋਂ ਚੱਲੀ ਆ ਰਹੀ ਕ੍ਰੀਮ ਪਾਊਡਰ ਮੇਕਅੱਪ ਦੀ ਇਸ ਪ੍ਰਥਾ ਨੂੰ ਇੱਕ ਮਿਸ ਇੰਗਲੈਂਡ ਪ੍ਰਤੀਯੋਗੀਤਾ ਨੇ ਤੋੜ ਦਿੱਤਾ ਹੈ।
ਮੇਲਿਸਾ ਰੌਫ ਨੂੰ ਚੁੱਕਿਆ ਇਹ ਸਖ਼ਤ ਕਦਮ
View this post on Instagram
ਕਈ ਦਹਾਕਿਆਂ ਤੋਂ ਚੱਲ ਰਹੇ ਇਨ੍ਹਾਂ ਸੁੰਦਰਤਾ ਮੁਕਾਬਲਿਆਂ ਵਿੱਚ ਜਦੋਂ ਮੇਲਿਸਾ ਰੌਫ ਨੇ ਹਿੱਸਾ ਲਿਆ ਤਾਂ ਉਸ ਨੇ ਇਤਿਹਾਸ ਹੀ ਬਦਲ ਦਿੱਤਾ। 20 ਸਾਲਾ ਮੇਲਿਸਾ ਨੇ ਬਿਨਾਂ ਮੇਕਅੱਪ ਦੇ ਮਿਸ ਇੰਗਲੈਂਡ ਵਿੱਚ ਹਿੱਸਾ ਲਿਆ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਸੁੰਦਰੀ ਨੇ ਬਿਨਾਂ ਮੇਕਅੱਪ ਦੇ ਕਿਸੇ ਮੁਕਾਬਲੇ ਵਿੱਚ ਹਿੱਸਾ ਲਿਆ ਹੈ।
ਮੇਲਿਸਾ ਸੈਮੀਫਾਈਨਲ ‘ਚ ਪਹੁੰਚ ਗਈ ਹੈ
ਮੇਲਿਸਾ ਦੱਖਣੀ ਲੰਡਨ ਵਿੱਚ ਇੱਕ ਕਾਲਜ ਦੀ ਵਿਦਿਆਰਥਣ ਹੈ। ਹਾਲ ਹੀ ‘ਚ ਉਹ ਮਿਸ ਇੰਗਲੈਂਡ ਦੇ ਸੈਮੀਫਾਈਨਲ ‘ਚ ਪਹੁੰਚੀ ਹੈ। ਉਹ ਭਵਿੱਖ ਵਿੱਚ ਹੋਣ ਵਾਲੇ ਫਾਈਨਲ ਦੀ ਤਿਆਰੀ ਕਰ ਰਹੀ ਹੈ। ਉਹ ਅਕਤੂਬਰ ਵਿੱਚ ਤਾਜ ਲਈ ਮੁਕਾਬਲਾ ਕਰੇਗੀ। ਉਸਨੇ ਆਪਣੀ ਕੁਦਰਤੀ ਸੁੰਦਰਤਾ ਨੂੰ ਦਰਸਾਉਂਦੇ ਹੋਏ ਇੰਸਟਾ ‘ਤੇ ਇਕ ਪੋਸਟ ਸ਼ੇਅਰ ਕੀਤੀ ਅਤੇ ਕੈਪਸ਼ਨ ‘ਚ ਲਿਖਿਆ ਕਿ ਮੈਂ ਆਪਣੀਆਂ ਕਮੀਆਂ ਨੂੰ ਗਲੇ ਲਗਾ ਰਹੀ ਹਾਂ।
View this post on Instagram
ਦੁਨੀਆ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਹੈ ਮੇਲਿਸਾ
ਇਸ ਦਲੇਰਾਨਾ ਕਦਮ ਨਾਲ ਮੇਲਿਸਾ ਸਮਾਜ ਦੇ ਦਬਾਅ ਹੇਠ ਰਹਿ ਰਹੀਆਂ ਕੁੜੀਆਂ ਨੂੰ ਦੱਸਣਾ ਚਾਹੁੰਦੀ ਹੈ ਕਿ ਜੇਕਰ ਕੋਈ ਆਪਣੇ ਚਿਹਰੇ ਤੋਂ ਖੁਸ਼ ਹੈ ਤਾਂ ਉਸਨੂੰ ਮੇਕਅੱਪ ਨਾਲ ਆਪਣਾ ਚਿਹਰਾ ਢੱਕਣ ਦੀ ਲੋੜ ਨਹੀਂ ਹੈ। ਸਾਡੀਆਂ ਕਮੀਆਂ ਹੀ ਸਾਨੂੰ ਬਣਾਉਂਦੀਆਂ ਹਨ ਜੋ ਅਸੀਂ ਹਾਂ ਅਤੇ ਇਸੇ ਕਰਕੇ ਹਰ ਕੋਈ ਇੰਨਾ ਵਿਲੱਖਣ ਹੈ।
ਇਸ ਤੋਂ ਇਲਾਵਾ ਮੇਲਿਸਾ ਨੇ ਕਿਹਾ ਕਿ ਇਹ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ ਕਿਉਂਕਿ ਹਰ ਉਮਰ ਦੀਆਂ ਕੁੜੀਆਂ ਦਬਾਅ ਵਿਚ ਆ ਕੇ ਮੇਕਅੱਪ ਕਰਦੀਆਂ ਹਨ। ਹਾਲ ਹੀ ਵਿੱਚ ਮੈਂ ਸਵੀਕਾਰ ਕੀਤਾ ਹੈ ਕਿ ਮੈਂ ਆਪਣੇ ਅਸਲੀ ਚਿਹਰੇ ਵਿੱਚ ਵੀ ਸੁੰਦਰ ਹਾਂ ਅਤੇ ਇਸ ਲਈ ਮੈਂ ਮੇਕਅੱਪ ਤੋਂ ਬਿਨਾਂ ਮੁਕਾਬਲਾ ਕਰਨ ਦਾ ਫੈਸਲਾ ਕੀਤਾ ਹੈ।