ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ 3 ਜੁਲਾਈ ਨੂੰ ਆਯੋਜਿਤ ਸ਼ਾਨਦਾਰ ਸਮਾਰੋਹ ਦੌਰਾਨ ਕਰਨਾਟਕ ਦੀ ਸੀਨੀ ਸ਼ੈਟੀ ਨੂੰ ਫੈਮਿਨਾ ਮਿਸ ਇੰਡੀਆ ਵਰਲਡ 2022, ਰਾਜਸਥਾਨ ਦੀ ਰੂਬਲ ਸ਼ੇਖਾਵਤ ਨੂੰ ਫਸਟ ਰਨਰ-ਅੱਪ ਅਤੇ ਉੱਤਰ ਪ੍ਰਦੇਸ਼ ਦੀ ਸ਼ਿਨਾਟਾ ਚੌਹਾਨ ਨੂੰ ਸੈਕਿੰਡ ਰਨਰ-ਅੱਪ ਵਜੋਂ ਤਾਜ ਪਹਿਨਾਇਆ ਗਿਆ।
ਸਿਤਾਰਿਆਂ ਨਾਲ ਭਰੀ ਸ਼ਾਮ ਨੇ ਕ੍ਰਿਤੀ ਸੈਨਨ, ਲੌਰੇਨ ਗੌਟਲੀਬ, ਅਤੇ ਐਸ਼ ਚੈਂਡਲਰ ਦੁਆਰਾ ਮਜ਼ੇਦਾਰ ਅਤੇ ਮਨਮੋਹਕ ਪ੍ਰਦਰਸ਼ਨ ਦੇਖੇ, ਜਿਨ੍ਹਾਂ ਨੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ।
ਸੀਨੀ ਸੀਐਫਏ ਦੀ ਪੜ੍ਹਾਈ ਕਰ ਰਹੀ ਹੈ ਸਿਨੀ
ਸਿਨੀ ਨੇ 31 ਪ੍ਰਤੀਯੋਗੀਆਂ ਨੂੰ ਹਰਾ ਕੇ ਇਹ ਖਿਤਾਬ ਜਿੱਤਿਆ ਹੈ। ਉਹ ਕਰਨਾਟਕ ਦੀ ਰਹਿਣ ਵਾਲੀ ਹੈ, ਪਰ ਉਸਦਾ ਜਨਮ ਮੁੰਬਈ ਵਿੱਚ ਹੋਇਆ ਸੀ।
Thanks for all your lovely wishes 🥺🙏🏼
I hope I made Karnataka proud. Can't wait to start this new journey and make India proud 🇮🇳🤞🏼
Keep showering all your love and blessings and I love y'all ❤️#SiniShetty #MissIndiaFinale2022 #MissIndia2022 #FeminaMissIndia2022 #MissIndia pic.twitter.com/x3oRvXdBa0— Sini Shetty (@sini_shetty) July 4, 2022
ਸਿਨੀ ਕੋਲ ਲੇਖਾ ਅਤੇ ਵਿੱਤ ਵਿੱਚ ਬੈਚਲਰ ਦੀ ਡਿਗਰੀ ਹੈ ਅਤੇ ਉਹ ਹੁਣ CFA (ਚਾਰਟਰਡ ਵਿੱਤੀ ਵਿਸ਼ਲੇਸ਼ਕ) ਕਰ ਰਹੀ ਹੈ । ਇਸ ਤੋਂ ਇਲਾਵਾ ਉਹ ਭਰਤਨਾਟਿਅਮ ਡਾਂਸਰ ਵੀ ਹੈ।
ਜਦਕਿ ਪਹਿਲੀ ਰਨਰ ਅੱਪ ਰੂਬਲ ਰਾਜਸਥਾਨ ਦੇ ਸ਼ਾਹੀ ਪਰਿਵਾਰ ਨਾਲ ਸਬੰਧਤ ਹੈ। ਰੁਬਲ ਨੂੰ ਡਾਂਸ, ਐਕਟਿੰਗ, ਪੇਂਟਿੰਗ ਵਿੱਚ ਦਿਲਚਸਪੀ ਹੈ ਅਤੇ ਬੈਡਮਿੰਟਨ ਖੇਡਣਾ ਵੀ ਪਸੰਦ ਹੈ।
ਦੂਜੇ ਪਾਸੇ ਦੂਜੀ ਉਪ ਜੇਤੂ ਸ਼ਿਨਾਟਾ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਹੈ। ਉਹ 21 ਸਾਲ ਦੀ ਹੈ ਅਤੇ ਉਸ ਨੂੰ ਸੰਗੀਤ ਪਸੰਦ ਹੈ।