ਹਰ ਕੋਈ ‘ਮਿਸ ਯੂਨੀਵਰਸ’ ਮੁਕਾਬਲੇ ‘ਚ ਜਾਣਾ ਚਾਹੁੰਦਾ ਹੈ, ਜੋ ਦੁਨੀਆ ਭਰ ਦੀਆਂ ਖੂਬਸੂਰਤ ਔਰਤਾਂ ਨੂੰ ਇਕ ਪਲੇਟਫਾਰਮ ‘ਤੇ ਲਿਆਉਂਦਾ ਹੈ। ਹਰ ਕੁੜੀ ਕਿਸੇ ਸਮੇਂ ਇਹ ਸੁਪਨਾ ਦੇਖਦੀ ਹੈ ਕਿ ਉਸ ਦੀ ਖੂਬਸੂਰਤੀ ਨੂੰ ਪਛਾਣ ਮਿਲੇ। ਪਰ ਕਈ ਵਾਰ ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਸਖ਼ਤ ਮਿਹਨਤ ਕਰਨ ਤੋਂ ਬਾਅਦ ਵੀ ਅਸਫ਼ਲਤਾ ਹੀ ਮਿਲਦੀ ਹੈ, ਕਈ ਵਾਰ ਵਧਦੀ ਉਮਰ ਕਾਰਨ ਉਹ ਇਸ ਵਿਚ ਆਪਣਾ ਨਾਂ ਨਹੀਂ ਦੇ ਪਾਉਂਦੀਆਂ। ਹਾਲਾਂਕਿ ਹੁਣ ਅਜਿਹਾ ਨਹੀਂ ਹੈ, ਹੁਣ ਉਨ੍ਹਾਂ ਔਰਤਾਂ ਦੇ ਚਿਹਰੇ ਖਿੜ ਜਾਣਗੇ, ਜੋ ਇਸ ਤਾਜ ਨੂੰ ਆਪਣੇ ਸਿਰ ‘ਤੇ ਸਜਿਆ ਦੇਖਣਾ ਚਾਹੁੰਦੀਆਂ ਹਨ। ਮਿਸ ਯੂਨੀਵਰਸ ਬਿਊਟੀ ਕੰਟੈਸਟ ਨੇ ਹਾਲ ਹੀ ‘ਚ ਇਕ ਨਵਾਂ ਨਿਯਮ ਜਾਰੀ ਕੀਤਾ ਹੈ, ਜਿਸ ਦੇ ਮੁਤਾਬਕ ਹੁਣ ਔਰਤਾਂ ਵਿਆਹ ਤੋਂ ਬਾਅਦ ਵੀ ਇਸ ਮੁਕਾਬਲੇ ਦਾ ਹਿੱਸਾ ਬਣ ਸਕਦੀਆਂ ਹਨ।
ਮਿਸ ਯੂਨੀਵਰਸ ਦਾ ਤਾਜ ਆਪਣੇ ਸਿਰ ‘ਤੇ ਸਜਦਾ ਦੇਖਣ ਦਾ ਸੁਪਨਾ ਦੇਖਣ ਵਾਲੀਆਂ ਔਰਤਾਂ ਨੂੰ ਹੁਣ ਆਪਣੀ ਉਮਰ ਬਾਰੇ ਜ਼ਿਆਦਾ ਸੋਚਣ ਦੀ ਲੋੜ ਨਹੀਂ ਪਵੇਗੀ। ਕਿਉਂਕਿ ਹੁਣ ਨਾ ਤਾਂ ਵਧਦੀ ਉਮਰ, ਨਾ ਹੀ ਵਿਆਹ ਅਤੇ ਨਾ ਹੀ ਬੱਚੇ ਉਨ੍ਹਾਂ ਨੂੰ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਤੋਂ ਰੋਕਣਗੇ। ਇਕ ਰਿਪੋਰਟ ਮੁਤਾਬਕ ਇਸ ਸਾਲ ਹੋਣ ਵਾਲੇ ਮਿਸ ਯੂਨੀਵਰਸ ਮੁਕਾਬਲੇ ‘ਚ ਪਿਛਲੇ 70 ਸਾਲਾਂ ਤੋਂ ਚੱਲ ਰਹੇ ਨਿਯਮ ਨੂੰ ਖਤਮ ਕਰਨ ਦਾ ਐਲਾਨ ਕੀਤਾ ਗਿਆ ਹੈ। ਨਵੇਂ ਨਿਯਮਾਂ ਮੁਤਾਬਕ ਹੁਣ ਵਿਆਹੁਤਾ ਔਰਤਾਂ ਵੀ ਇਸ ਮੁਕਾਬਲੇ ਵਿੱਚ ਹਿੱਸਾ ਲੈ ਸਕਣਗੀਆਂ। ਇਹ ਨਿਯਮ ਸਾਲ 2023 ਤੋਂ ਲਾਗੂ ਹੋਵੇਗਾ।
ਅਗਲੇ ਸਾਲ ਤੋਂ ਲਾਗੂ ਹੋਣ ਵਾਲੇ ਇਸ ਨਿਯਮ ਮੁਤਾਬਕ ਹੁਣ ਕਿਸੇ ਵੀ ਔਰਤ ਨੂੰ ਉਮਰ ਕਾਰਨ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਦਾ ਸੁਪਨਾ ਨਹੀਂ ਛੱਡਣਾ ਪਵੇਗਾ। ਹਾਲ ਹੀ ਵਿੱਚ ਲਾਗੂ ਹੋਏ ਨਿਯਮ ਤੋਂ ਪਹਿਲਾਂ, ਸਿਰਫ 18 ਤੋਂ 28 ਸਾਲ ਦੀ ਉਮਰ ਵਰਗ ਦੀਆਂ ਅਣਵਿਆਹੀਆਂ ਔਰਤਾਂ ਹੀ ਇਸ ਮੁਕਾਬਲੇ ਵਿੱਚ ਹਿੱਸਾ ਲੈ ਸਕਦੀਆਂ ਸਨ। ਇਸ ਬਦਲਾਅ ਨਾਲ ਕਈ ਲੋਕਾਂ ਦੇ ਚਿਹਰਿਆਂ ‘ਤੇ ਖੁਸ਼ੀ ਆਈ ਹੈ। ਇਨ੍ਹਾਂ ਵਿਚ ਮੈਕਸੀਕੋ ਦੀ ਐਂਡਰੀਆ ਮੇਜਾ ਵੀ ਸ਼ਾਮਲ ਹੈ, ਜਿਸ ਨੇ ਸਾਲ 2020 ਵਿਚ ਇਹ ਖਿਤਾਬ ਜਿੱਤਿਆ ਸੀ। ਇਸ ਨਵੇਂ ਨਿਯਮ ਦੀ ਤਾਰੀਫ ਕਰਦੇ ਹੋਏ ਐਂਡਰੀਆ ਨੇ ਕਿਹਾ, ‘ਨਿੱਜੀ ਤੌਰ ‘ਤੇ ਮੈਂ ਬਹੁਤ ਖੁਸ਼ ਹਾਂ।
ਇਹ ਵੀ ਪੜ੍ਹੋ- ਪੰਜਾਬ ਦੀ ਕੈਟਰੀਨਾ ਕੈਫ਼ ਨਹੀਂ ਹੁਣ ਭਾਰਤ ਦੀ ਸ਼ਹਿਨਾਜ਼ ਗਿੱਲ ਬਣਨਾ ਚਾਹੁੰਦੀ ਹੈ ਸ਼ਹਿਨਾਜ਼
ਤੁਹਾਨੂੰ ਦੱਸ ਦੇਈਏ ਕਿ ਭਾਰਤ ਹੁਣ ਤੱਕ ਤਿੰਨ ਵਾਰ ਮਿਸ ਯੂਨੀਵਰਸ ਦਾ ਖਿਤਾਬ ਜਿੱਤ ਚੁੱਕਿਆ ਹੈ। ਭਾਰਤ ਲਈ ਇਹ ਖਿਤਾਬ ਪਹਿਲੀ ਵਾਰ ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਨੇ ਸਾਲ 1994 ਵਿੱਚ ਜਿੱਤਿਆ ਸੀ। ਇਸ ਤੋਂ ਬਾਅਦ ਸਾਲ 2000 ਵਿੱਚ ਲਾਰਾ ਦੱਤਾ ਅਤੇ ਸਾਲ 2020 ਵਿੱਚ ਹਰਨਾਜ਼ ਕੌਰ ਸੰਧੂ ਨੇ ਮਿਸ ਯੂਨੀਵਰਸ ਦਾ ਤਾਜ ਜਿੱਤਿਆ।