ਨਵਜੋਤ ਸਿੱਧੂ ਧੜੇ ਦੇ ਐੱਮਐੱਲਏ ਸੁਰਜੀਤ ਧੀਮਾਨ ਦੇ ਬਗਾਵਤੀ ਸੁਰ ਦੇਖਣ ਨੂੰ ਮਿਲ ਰਹੇ ਹਨ।ਸੁਰਜੀਤ ਧੀਮਾਨ ਦਾ ਕਹਿਣਾ ਹੈ ਕਿ ਆਉਣ ਵਾਲੀਆਂ ਵਿਧਾਨਸਭਾ ਚੋਣਾਂ ‘ਚ ਪਾਰਟੀ ਨਵਜੋਤ ਸਿੱਧੂ ਨੂੰ ਸੀਐੱਮ ਦਾ ਚਿਹਰਾ ਬਣਾਉ।ਨਵਜੋਤ ਸਿੱਧੂ ਪੰਜਾਬ ‘ਚ ਪਾਰਟੀ ਦੇ ਪ੍ਰਧਾਨ ਹਨ।
ਉਨਾਂ੍ਹ ਨੇ ਇੱਥੋਂ ਤਕ ਕਿਹਾ ਕਿ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਗਵਾਈ ਕਰਨਗੇ ਤਾਂ ਉਹ ਚੋਣਾਂ ਨਹੀਂ ਲੜਨਗੇ।ਇਹ ਬਿਆਨ ਅਜਿਹੇ ਸਮੇਂ ‘ਤੇ ਆਇਆ ਹੈ, ਜਦੋਂ ਕਾਫੀ ਦਿਨਾਂ ਤੋਂ ਕਾਂਗਰਸ ‘ਚ ਮਚਿਆ ਕਲੇਸ਼ ਠੰਡਾ ਪੈ ਗਿਆ ਸੀ।ਸਿੱਧੂ ਅਤੇ ਕੈਪਟਨ ਧੜੇ ਅੰਦਰਖਾਤੇ ਜੋਰ ਲਗਾ ਰਹੇ ਹਨ ਕਿ ਉਨਾਂ੍ਹ ਦੇ ਨੇਤਾ ਦੀ ਹੀ ਅਗਵਾਈ ਸੌਂਪੀ ਜਾਵੇ।
ਸੁਰਜੀਤ ਧੀਮਾਨ ਅਮਰਗੜ ਤੋਂ ਐਮਐਲਏ ਹਨ।ਧੀਮਾਨ ਸਿੱਧੂ ਦੇ ਕਰੀਬੀ ਹਨ।ਕੈਪਟਨ ਅਮਰਿੰਦਰ ਸਿੰਘ ਨੂੰ ਸੀਐੱਮ ਦੀ ਕੁਰਸੀ ਤੋਂ ਹਟਾਉਣ ਲਈ ਬਗਾਵਤ ‘ਚ ਵੀ ਉਹ ਸ਼ਾਮਲ ਰਹੇ।ਇਸਤੋਂ ਬਾਅਦ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੂੰ ਦੇਹਰਾਦੂਨ ਮਿਲਣ ਵਾਲਿਆਂ ‘ਚ ਧੀਮਾਨ ਵੀ ਸ਼ਾਮਲ ਸਨ।ਇਸ ਬਗਾਵਤ ਨੂੰ ਕਾਂਗਰਸ ਹਾਈਕਮਾਨ ਨੇ ਦਬਾ ਦਿੱਤਾ ਪਰ ਸਿੱਧੂ ਧੜਾ ਅਜੇ ਵੀ ਕੈਪਟਨ ‘ਤੇ ਨਿਸ਼ਾਨਾ ਸਾਧਣ ਤੋਂ ਹਟ ਨਹੀਂ ਰਹੇ।ਹਾਲਾਂਕਿ ਹਾਈਕਮਾਨ ਨੇ ਸਪੱਸ਼ਟ ਸੰਕੇਤ ਮਿਲਣ ਤੋਂ ਬਾਅਦ ਕੈਪਟਨ ਸਰਕਾਰ ਚਲਾਉਣ ‘ਚ ਜੁਟੇ ਹੋਏ ਹਨ।