ਕਿਸਾਨਾਂ ਦੇ ਵੱਲੋਂ ਝੋਨੇ ਦੀ ਖਰੀਦ ਵਿੱਚ ਦੇਰੀ ਕਰਨ ਦੇ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ | ਝੋਨੇ ਦੀ ਖਰੀਦ ਵਿੱਚ 10 ਦਿਨ ਦੀ ਦੇਰੀ ਤੋਂ ਕਿਸਾਨ ਖ਼ਫਾ ਹਨ ਜਿਸ ਨੂੰ ਲੈ ਕੇ ਪੰਜਾਬ-ਹਰਿਆਣਾ ਦੇ ਵਿੱਚ ਕਿਸਾਨਾਂ ਦਾ ਅੱਜ ਤੋਂ ਹੱਲਾ-ਬੋਲ ਸ਼ੁਰੂ ਹੋਵੇਗਾ | ਸੱਤਾ ਧਿਰ ਦੇ ਵਿਧਾਇਕ ਦੇ ਘਰ ਬਾਗਰ ਕਿਸਾਨਾਂ ਵੱਲੋਂ ਧਰਨਾ ਦਿੱਤਾ ਜਾਵੇਗਾ | ਖਰੀਦ ਦੇ ਸ਼ੁਰੂ ਹੋਣ ਤੱਕ ਇਹ ਧਰਨੇ ਲਗਾਤਾਰ ਜਾਰੀ ਰਹਿਣਗੇ |
ਸਾਰੇ ਪੰਜਾਬ ਕਾਂਗਰਸ ਦੇ ਵਿਧਾਇਕਾਂ ਦੇ ਘਰ ਅੱਗੇ ਧਰਨੇ ਲਾਏ ਜਾਣਗੇ।ਕਿਸਾਨ ਆਗੂਆਂ ਨੇ ਕਿਹਾ ਕਿ, “ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਮਿਤੀ 02.10.2021 ਨੂੰ ਸਮਾਂ 11:00 ਵਜੇ ਸਵੇਰੇ ਕਾਂਗਰਸ ਦੇ ਸਾਰੇ MLAs ਦਾ ਘੇਰਾਓ ਕੀਤਾ ਜਾਵੇ। ਕਿਉਂਕਿ ਪੰਜਾਬ ਅਤੇ ਹਰਿਆਣਾ ਵਿੱਚ ਨਮੀ ਦਾ ਬਹਾਨਾ ਬਣਾ ਕਿ ਝੋਨੇ ਦੀ ਖਰੀਦ ਨੂੰ 10 ਦਿਨ ਲੇਟ ਕੀਤਾ ਜਾ ਰਿਹਾ ਹੈ।”