ਬਾਬਾ ਫ਼ਰੀਦ ਯੂਨੀਵਰਸਿਟੀ ਦੇ ਸਾਬਕਾ ਵੀਸੀ ਡਾ. ਰਾਜ ਬਹਾਦਰ ਨਾਲ ਬਦਸਲੂਕੀ ਦੇ ਮਾਮਲੇ ਤੋਂ ਬਾਅਦ ਹੁਣ ਫ਼ਰੀਦਕੋਟ ‘ਚ ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ।ਇਸ ਵਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦਿੱਤ ਸੇਖੋਂ ਦੀ ਪਤਨੀ ਬੇਅੰਤ ਕੌਰ ਨੇ ਇੱਕ ਸਮਾਗਮ ਦੌਰਾਨ ਫਰੀਦਕੋਟ ਦੀ ਡੀਸੀ ਰੂਹੀ ਦੁੱਗ ਨਾਲ ਬਦਸਲੂਕੀ ਕਰਨ ਦੇ ਦੋਸ਼ ਲਾਏ ਹਨ।ਸੂਤਰਾਂ ਮੁਤਾਬਕ, ਇਸ ਤੋਂ ਦੁਖੀ ਡੀਸੀ ਪ੍ਰੋਗਰਾਮ ਛੱਡ ਕੇ ਚਲੇ ਗਏ।ਮਾਮਲਾ ਆਈਏਐਸ ਆਫੀਸਰਜ਼ ਐਸੋਸੀਏਸ਼ਨ ਕੋਲ ਪਹੁੰਚ ਗਿਆ ਹੈ।
ਐਸੋਸੀਏਸ਼ਨ ਦੇ ਪ੍ਰਦਾਨ ਵੇਣੂ ਪ੍ਰਸਾਦ ਨੇ ਵੀ ਡੀਸੀ ਤੋਂ ਦੁਰਵਿਵਹਾਰ ਦੀ ਪੁਸ਼ਟੀ ਕੀਤੀ ਹੈ।ਘਟਨਾ ਵੀਰਵਾਰ ਰਾਤ ਦੀ ਹੈ।ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਫਰੀਦਕੋਟ ‘ਚ ਚੱਲ ਰਹੇ ਬਾਬਾ ਫਰੀਦ ਆਗਮਨ ਪੁਰਬ ‘ਤੇ ਰਾਤ ਨੂੰ ਹੋਏ ਸਮਾਗਮ ‘ਚ ਸੂਫੀ ਗਾਇਕ ਸਤਿੰਦਰ ਸਰਤਾਜ ਮੁੱਖ ਕਲਾਕਾਰ ਸਨ।ਇਸ ਪ੍ਰੋਗਰਾਮ ‘ਚ ਵਿਧਾਇਕ ਸੇਖੋਂ ਦੀ ਪਤਨੀ ਬੇਅੰਤ ਕੌਰ ਵੀ ਆਪਣੇ 20 ਹੋਰ ਲੋਕਾਂ ਨਾਲ ਪਹੁੰਚੇ ਸਨ।ਬੇਅੰਤ ਕੌਰ ਲਈ ਵੀਵੀਆਈਪੀ ਸ਼੍ਰੇਣੀ ‘ਚ ਇਕ ਸੀਟ ਰੱਖੀ ਗਈ ਸੀ ਪਰ ਬਾਕੀਆਂ ਨੂੰ ਕੁਰਸੀ ਨਹੀਂ ਮਿਲੀ।
ਇਸ ਤੋਂ ਨਰਾਜ਼ ਹੋ ਕੇ ਉਹ ਪ੍ਰੋਗਰਾਮ ਛੱਡ ਕੇ ਚਲੇ ਗਏ।ਬਾਅਦ ‘ਚ ਜ਼ਿਲ੍ਹਾ ਪ੍ਰਸ਼ਾਨ ਨੇ ਉਨ੍ਹਾਂ ਨੂੰ ਮਨਾ ਕੇ ਵਾਪਸ ਲਿਆਂਦਾ।ਇਸ ਪਿੱਛੋਂ ਮਹਿਮਾਨਾਂ ਲਈ ਰੱਖੇ ਗਏ ਰਾਤ ਦੇ ਖਾਣੇ ਦੌਰਾਨ ਉਸ ਸਮੇਂ ਮਾਹੌਲ ਖਰਾਬ ਹੋ ਗਿਆ ਜਦੋਂ ਬੇਅੰਤ ਕੌਰ ਨੇ ਡੀਸੀ ਨੂੰ ਸਾਰਿਆਂ ਸਾਹਮਣੇ ਤਾੜਨਾ ਕੀਤੀ।ਇਸ ਸਬੰਧੀ ਵਿਧਾਇਕ ਗੁਰਦਿਤ ਸੇਖੋਂ ਤੇ ਉਨ੍ਹਾਂ ਦੀ ਪਤਨੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।ਡੀਸੀ ਨੇ ਵੀ ਕੋਈ ਟਿੱਪਣੀ ਨਹੀਂ ਕੀਤੀ।
ਇਹ ਵੀ ਪੜ੍ਹੋ: ਬਿਨ੍ਹਾਂ ਟੈਸਟ ਦਿੱਤੇ ASI ਦੀ ਸਿੱਧੀ ਭਰਤੀ,ਪੁਲਿਸ ਵਿਭਾਗ ਨੇ ਮੰਗੀਆਂ ਅਰਜ਼ੀਆਂ, ਤੁਸੀਂ ਵੀ ਦੇਖੋ ਕਿਵੇਂ ਕਰਨਾ ਅਪਲਾਈ