ਇਸ ਯੋਜਨਾ ਦੇ ਤਹਿਤ ਗਰੀਬੀ ਰੇਖਾ ਦੇ ਨੀਚੇ (ਬੀਪੀਐਲ) ਰਹਿਣ ਵਾਲਿਆਂ ਪਰਿਵਾਰਾਂ ਦੀਆਂ ਔਰਤਾਂ ਨੂੰ ਮੁਫ਼ਤ ‘ਚ ਗੈਸ ਕਨੈਕਸ਼ਨ ਦਿੱਤੇ ਜਾਦੇ ਹਨ।ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਤਹਿਤ ਦੇਸ਼ ਦੀਆਂ ਔਰਤਾਂ ਨੂੰ 75 ਲੱਖ ਤੇ ਮੁਫਤ ਐਲਪੀਜੀ ਕਨੈਕਸ਼ਨ ਦੇਣ ਦਾ ਐਲਾਨ ਕੀਤਾ ਹੈ।ਇਸਦੇ ਲਈ ਸਰਕਾਰ ਨੇ ਸਰਕਾਰੀ ਪੈਟਰੋਲ਼ੀਅਮ ਕੰਪਨੀਆਂ ਨੂੰ 1650 ਕਰੋੜ ਰੁ. ਜਾਰੀ ਕਰਨ ਦੇ ਪ੍ਰਸਤਾਵ ਨੂੰ ਬੁੱਧਵਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਬੁੱਧਵਾਰ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਹੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ ‘ਚ ਲਏ ਗਏ ਇਸ ਫੈਸਲੇ ਦੀ ਜਾਣਕਾਰੀ ਦਿੱਤੀ।
ਠਾਕੁਰ ਨੇ ਕਿਹਾ ਕਿ ਮੰਤਰੀ ਮੰਡਲ ਨੇ ਉਜਵਲਾ ਯੋਜਨਾ ਦੇ ਤਹਿਤ 75 ਲੱਖ ਨਵੇਂ ਰਸੋਈ ਗੈਸ ਕਨੈਕਸ਼ਨ ਦੇਣ ‘ਤੇ ਸਹਿਮਤੀ ਜਤਾਈ।ਇਸਦੇ ਨਾਲ ਹੀ ਇਸ ਯੋਜਨਾ ਦੇ ਤਹਿਤ ਲਾਭਪਾਤਰੀ ਕੁਲ ਔਰਤਾਂ ਦੀ ਗਿਣਤੀ ਵੱਧ ਕੇ 10.35 ਕਰੋੜ ਹੋ ਜਾਵੇਗੀ।ਇਸ ‘ਤੇ ਕੁਲ 1,650 ਕਰੋੜ ਰੁ. ਦਾ ਖਰਚ ਆਵੇਗਾ।ਜਿਸਦਾ ਬੋਝ ਕੇਂਦਰ ਸਰਕਾਰ ਉਠਾਏਗੀ।
ਕੇਂਦਰੀ ਮੰਤਰੀ ਨੇ ਕਿਹਾ ਇਹ ਰਾਸ਼ੀ ਜਨਤਕ ਖੇਤਰ ਦੀ ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ ਨੂੰ ਜਾਰੀ ਕੀਤੀ ਜਾਵੇਗੀ।ਉਨ੍ਹਾਂ ਨੇ ਕਿਹਾ, ‘ਅੱਜ ਕੈਬਿਨੇਟ ਦੀ ਬੈਠਕ ‘ਚ ਫੈਸਲਾ ਲਿਆ ਗਿਆ ਕਿ 75 ਲੱਖ ਐਲਪੀਜੀ ਦੇ ਮੁਫਤ ਕਨੈਕਸ਼ਨ ਹੋਰ ਦਿੱਤੇ ਜਾਣਗੇ।ਅਗਲੇ 3 ਸਾਲਾਂ ‘ਚ ਇਹ ਐਲਪੀਜੀ ਕਨੈਕਸ਼ਨ ਉਜਵਲਾ ਯੋਜਨਾ ਦੇ ਅਧੀਨ ਆਉਂਦੀਆਂ ਔਰਤਾਂ ਨੂੰ ਮਿਲਣਗੇ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h