ਮੋਗਾ ਪੁਲਿਸ ਨੂੰ ਲਾਰੇਂਸ ਬਿਸ਼ਨੋਈ ਦਾ ਟਰਾਂਜਿਟ ਰਿਮਾਂਡ ਮਿਲਿਆ ਹੈ।
ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਬੁੱਧਵਾਰ ਨੂੰ ਲੁਧਿਆਣਾ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਜਲੰਧਰ ਅਤੇ ਮੋਗਾ ਪੁਲਿਸ ਬਿਸ਼ਨੋਈ ਦਾ ਰਿਮਾਂਡ ਲੈਣ ਲਈ ਪਹੁੰਚੀਆਂ ਸੀ ਪਰ ਅਦਾਲਤ ਨੇ ਮੋਗਾ ਪੁਲਿਸ ਨੂੰ ਬਿਸ਼ਨੋਈ ਦਾ ਟਰਾਂਸਿਟ ਰਿਮਾਂਡ ਦਿੱਤਾ। ਹੁਣ ਮੋਗਾ ਪੁਲਿਸ ਲਾਰੈਂਸ ਨੂੰ ਮੋਗਾ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ।
ਦੱਸ ਦਈਏ ਕਿ ਸਖ਼ਤ ਸੁਰੱਖਿਆ ਹੇਠ ਲਾਰੈਂਸ ਬਿਸ਼ਨੋਈ ਨੂੰ ਲੁਧਿਆਣਾ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਦੋ ਘੰਟੇ ਤੱਕ ਸੁਣਵਾਈ ਚੱਲਣ ਤੋਂ ਬਾਅਦ ਅਦਾਲਤ ਨੇ ਮੋਗਾ ਪੁਲਿਸ ਨੂੰ ਲਾਰੈਂਸ ਦਾ ਟਰਾਂਸਿਟ ਰਿਮਾਂਡ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਸਮੀਰ ਵਰਮਾ ਨੇ ਦੱਸਿਆ ਕਿ ਮੋਗਾ ਪੁਲਿਸ ਨੇ ਟਰਾਂਸਿਟ ਰਿਮਾਂਡ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਮਲਾ ਕੀ ਸੀ ਇਸ ਬਾਰੇ ਮੋਗਾ ਪੁਲਿਸ ਹੀ ਜਾਣਕਾਰੀ ਦੇਵੇਗੀ।
ਕੀ ਸੀ ਮਾਮਲਾ
ਮੋਗਾ ਪੁਲਿਸ ਸਾਲ 2021 ਵਿੱਚ ਪਿੰਟੂ ਕਤਲ ਕੇਸ ਵਿੱਚ ਲਾਰੇਂਸ ਤੋਂ ਪੁੱਛਗਿੱਛ ਕਰੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੌਰਾਨ ਪਿੰਟੂ ਕਤਲ ਕੇਸ ਵਿੱਚ ਕੁਝ ਤੱਥ ਸਾਹਮਣੇ ਆਉਣਗੇ। ਫਿਲਹਾਲ ਲਾਰੈਂਸ ਮੋਗਾ ਪੁਲਿਸ ਰਿਮਾਂਡ ‘ਤੇ ਰਹੇਗਾ।