ਸੈਕਟਰ 81 ਵਿੱਚ ਪੈਂਦੇ ਨੈਸ਼ਨਲ ਐਗਰੀ ਫੂਡ ਬਾਇਓ ਟੈਕਨੋਲੋਜੀ ਇੰਸਟੀਚਿਊਟ ਨੇੜਿਓਂ ਲੰਘਦੀ ਚੰਡੀਗੜ੍ਹ ਚੋਈ ਕੋਲ ਬੀਤੀ ਸ਼ਾਮ ਤੇਂਦੂਆ ਦੇਖਿਆ ਗਿਆ।
ਦੇਖਿਆ ਗਿਆ ਹੈ ਕਿ ਤੇਂਦੂਆ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਇਆ, ਜਿਸ ਦਾ ਵੀਡੀਓ ਕਲਿੱਪ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋ ਗਿਆ। ਸੰਸਥਾ ਵੱਲੋਂ ਇਸ ਸਬੰਧੀ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਨੂੰ ਸੂਚਿਤ ਕੀਤਾ ਗਿਆ ਅਤੇ ਇਸ ਖੇਤਰ ਦੇ ਨਾਲ ਪੈਂਦੇ ਪਿੰਡ ਮੌਲੀ ਬੈਦਵਾਨ, ਚਿੱਲਾ, ਰਾਏਪੁਰ ਖੁਰਦ ਅਤੇ ਸੈਕਟਰ 81 ਵਿੱਚ ਪੈਂਦੀਆਂ ਵਿੱਦਿਅਕ ਸੰਸਥਾਵਾਂ ਨੂੰ ਵੀ ਜਾਣਕਾਰੀ ਦਿੱਤੀ ਗਈ। ਪ੍ਰਸ਼ਾਸਨ ਵੱਲੋਂ ਅਨਾਊਂਸਮੈਂਟ ਵੀ ਕਰਵਾਈ ਗਈ।ਜੰਗਲੀ ਜੀਵ ਵਿਭਾਗ ਦੇ ਸਬੰਧਤ ਖੇਤਰ ਦੇ ਰੇਂਜ ਅਫਸਰ ਬਲਵਿੰਦਰ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਅੱਜ ਇਸ ਖੇਤਰ ਦਾ ਨਿਰੀਖਣ ਕੀਤਾ।
ਟੀਮ ਨੇ ਸੀਸੀਟੀਵੀ ਕੈਮਰੇ ਵੀ ਘੋਖੇ। ਟੀਮ ਮੈਂਬਰਾਂ ਨੇ ਸਬੰਧਤ ਖੇਤਰ ’ਚ ਤੇਂਦੂਏ ਦੇ ਪੈਰਾਂ ਦੇ ਨਿਸ਼ਾਨ ਵੀ ਮਿਲੇ ਹਨ। ਟੀਮ ਨੇ ਸੈਕਟਰ 80 ਅਤੇ 81 ਨੇੜਲੇ ਸਬੰਧਤ ਖੇਤਰ ਵਿੱਚ ਤੇਂਦੂਏ ਨੂੰ ਕਾਬੂ ਕਰਨ ਲਈ ਪਿੰਜਰਾ ਲਗਾ ਦਿੱਤਾ ਹੈ। ਪਿੰਡਾਂ ਦੇ ਵਸਨੀਕਾਂ ਨੇ ਚੋਈ ਦੇ ਆਲੇ-ਦੁਆਲੇ ਦੀ ਸਫਾਈ ਕਰਾਉਣ ਦੀ ਮੰਗ ਕੀਤੀ ਹੈ।
ਮੁਹਾਲੀ ਦੇ ਜ਼ਿਲ੍ਹਾ ਜੰਗਲਾਤ ਅਧਿਕਾਰੀ ਕੁਲਰਾਜ ਸਿੰਘ ਨੇ ਕਿਹਾ ਕਿ ਤੇਂਦੂਏ ਤੋਂ ਡਰਨ ਵਾਲੀ ਕੋਈ ਗੱਲ ਨਹੀਂ ਹੈ।ਉਨ੍ਹਾਂ ਤੇਂਦੂਏ ਦੇ ਪੈਰਾਂ ਦੇ ਨਿਸ਼ਾਨ ਮਿਲਣ ਦੀ ਪੁਸ਼ਟੀ ਕੀਤੀ।
ਚੋਈ ਨੇੜਲੇ ਖੇਤਰ ਵਿੱਚ ਘਾਹ ਜ਼ਿਆਦਾ ਹੋਰ ਕਾਰਨ ਜੰਗਲੀ ਜੀਵ ਜੰਗਲਾਂ ਵਿੱਚੋਂ ਆ ਜਾਂਦੇ ਹਨ।